The Summer News
×
Wednesday, 15 May 2024

Highway 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਬਣ ਸਕਦੀ ਹੈ ਤੁਹਾਡੀ ਪ੍ਰੇਸ਼ਾਨੀ ਦਾ ਕਾਰਨ, ਜਾਣੋ ਕਿਵੇਂ..!!

ਚੰਡੀਗੜ੍ਹ : ਅਕਸਰ ਲੋਕ ਆਪਣਾ ਵਾਹਨ ਚਲਾਉਣ ਲੱਗੇ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਹਨ, ਜਿਨ੍ਹਾਂ ਵਜ੍ਹਾ ਨਾਲ ਕਈ ਵਾਰ ਸੜਕ ਹਾਦਸੇ ਵੀ ਹੋ ਜਾਂਦੇ ਹਨ। ਅਜਿਹੇ 'ਚ ਲੋਕੀ ਹਾਈਵੇਅ ਵਰਗੀਆਂ ਸੜਕਾਂ 'ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਨਿਯਮਾਂ ਨਜ਼ਰਅੰਦਾਜ ਕਰਦੇ ਹਨ। ਇਸ ਲਈ ਤੁਹਾਨੂੰ ਅੱਜ ਕੁਝ ਅਜਿਹੀਆਂ ਗਲਤੀਆਂ ਬਾਰੇ ਦਸਾਂਗੇ , ਜਿਨ੍ਹਾਂ ਤੋਂ ਬਚਾ ਕਰਕੇ ਤੁਸੀ ਆਪਣੇ ਆਪ ਅਤੇ ਦੂਸਰਿਆਂ ਲੋਕਾਂ ਨੂੰ ਵੀ ਸੜਕ ਦੁਰਘਟਨਾਂ ਬਚਾ ਸਕਦੇ ਹੋ।


ਆਓ ਤੁਹਾਨੂੰ ਗੱਲਾਂ ਬਾਰੇ ਵੀ ਦਸ ਦਿੰਦੇ ਹਾਂ :


1. ਮੋਬਾਇਲ ਫ਼ੋਨ ਦੀ ਵਰਤੋਂ ਕਰਨਾ :


ਫੋਨ ਸਾਡੀ ਰੋਜ਼ਾਨਾ ਜਿੰਦਗੀ ਦਾ ਅਹਿਮ ਹਿਸਾ ਬਣ ਗਿਆ ਹੈ,ਪ੍ਰੰਤੂ ਕੀ ਤੁਸੀ ਜਾਂਦੇ ਹੋ ਕਿ ਇਹ ਫੋਨ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਅਕਸਰ ਲੋਕ ਡਰਾਈਵਿੰਗ ਕਰਦੇ ਸਮੇਂ ਫੋਨ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ।


2. ਸ਼ਰਾਬ ਪੀ ਕੇ ਵਾਹਨ ਚਲਾਉਣਾ :


ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਦਾ ਪ੍ਰਯੋਗ ਕਰਦੇ ਹਨ, ਇਹ ਹਾਦਸੇ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ। ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇ 'ਤੇ 23 ਪ੍ਰਤੀਸ਼ਤ ਦੁਰਘਟਨਾਵਾਂ ਸ਼ਰਾਬੀ ਡਰਾਈਵਿੰਗ ਕਾਰਨ ਹੋਈਆਂ।


3. ਗਲਤ ਦਿਸ਼ਾ 'ਚ ਗੱਡੀ ਚਲਾਉਣਾ :


ਲੋਕੀ ਜਲਦੀ ਜਾਣ ਦੇ ਚੱਕਰ 'ਚ ਅਕਸਰ ਗਲਤ ਦਿਸ਼ਾ ਵੱਲ ਗੱਡੀ ਚਲਾਉਦੇ ਦਿਖਾਈ ਦਿੰਦੇ ਹਨ। ਗਲਤ ਦਿਸ਼ਾ 'ਚ ਗੱਡੀ ਚਲਾਉਣਾ ਵੀ ਭਾਰਤ ਵਿੱਚ ਹਾਦਸਿਆਂ ਦਾ ਇੱਕ ਵੱਡਾ ਕਾਰਨ ਹੈ। ਜਿਆਦਾਤਰ ਲੋਕ U-turn ਤੋਂ ਬਚਣ ਲਈ ਗਲਤ ਪਾਸੇ ਆਪਣਾ ਵਾਹਨ ਚਲਾਉਦੇ ਹਨ। ਜਿਸ ਕਾਰਨ ਉਹ ਆਪਣੇ ਨਾਲ-ਨਾਲ ਦੂਸਰਿਆਂ ਨੂੰ ਵੀ ਆਪਣੇ ਹਾਦਸੇ ਦਾ ਸ਼ਿਕਾਰ ਬਣਾਉਦੇ ਹਨ। ਇਸ ਲਈ ਸਾਨੂੰ ਸਹੀ ਦਿਸ਼ਾ 'ਚ ਹੀ ਗੱਡੀ ਚਲਾਉਣੀ ਚਾਹੀਦੀ ਹੈ।


4. ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ :


ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਵਾਹਨ ਚਲਾਉਂਦੇ ਸਮੇਂ ਨਿਯਮਾਂ ਦੀ ਉਲੰਘਣਾ ਕਰਦੇ ਹਨ, ਇਹ ਨਿਯਮ ਨੈਸ਼ਨਲ ਹਾਈਵੇ ਵਰਗੀਆਂ ਸੜਕਾਂ 'ਤੇ ਸਭ ਤੋਂ ਵੱਧ ਤੋੜੇ ਜਾਂਦੇ ਹਨ , ਜੋ ਸਿੱਧੇ ਤੌਰ 'ਤੇ ਹਾਦਸਿਆਂ ਦਾ ਕਾਰਨ ਬਣਦਾ ਹੈ। ਤੇਜ਼ ਵਾਹਨ ਚਲਾਉਣ ਕਾਰਨ ਇਹ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।


(ਮਨਪ੍ਰੀਤ ਰਾਓ)


 

Story You May Like