The Summer News
×
Saturday, 18 May 2024

ਜਾਣੋ ਹਿਮਾਚਲ ਸਰਕਾਰ ਨੇ ਫਿਰ ਤੋਂ ਕੋਵਿਡ ਨੂੰ ਲੈ ਕੇ ਕੀ ਕੀਤਾ ਐਲਾਨ

ਕੋਰੋਨਾ ਦਾ ਕਾਲ ਫਿਲਹਾਲ ਹਾਲੇ ਤੱਕ ਖਤਮ ਨਹੀਂ ਹੋਇਆ ਹੈ। ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਤੀਜੀ ਲਹਿਰ ਨੇ ਦਸਤਕ ਦਿੱਤੀ ਹੈ। ਕੋਰੋਨਾ ਦੀ ਦਹਿਸ਼ਤ ਸਾਰੇ ਪਾਸੇ ਉਨੀ ਹੀ ਫੈਲੀ ਹੋਈ ਹੈ ਜਿਨ੍ਹੀ ਪਹਿਲਾ ਸੀ। ਇਸ ਲਈ ਹੁਣ ਫਿਰ ਦੁਬਾਰਾ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਹਿਮਾਚਲ ਸਰਕਾਰ ਨੇ ਕੁਝ ਹੋਰ ਅਹਿਮ ਫੈਸਲੇ ਲਏ ਹਨ। ਪਹਿਲਾ ਤਾਂ ਸਰਕਾਰ ਨੇ ਹਿਮਾਚਲ ਆਉਣ ਲਈ ਕੋਵਿਡ ਵੈਕਸੀਨ ਦੀ ਰਿਪੋਰਟ ਦਿਖਾਉਣਾ ਲਾਜ਼ਮੀ ਸੀ। ਪਰ ਹੁਣ ਸਰਕਾਰ ਨੇ ਫਿਰ ਤੋਂ ਫੈਸਲਾ ਲਿਆ ਹੈ ਕਿ ਹੁਣ ਹਿਮਾਚਲ ‘ਚ ਪ੍ਰਵੇਸ਼ ਕਰਨ ਲਈ ਔਨਲਾਇਨ ਰਜਿਸਟਰੇਸ਼ਨ ਲਾਜ਼ਮੀ ਕੀਤੇ ਗਏ ਹਨ। ਕੋਈ ਵੀ ਅੰਤਰਰਾਸ਼ਟਰੀ ਆਵਾਜਾਈ ਦੀ ਨਿਗਰਾਨੀ ਸਰਕਾਰ ਦੇ ਕੋਵਿਡ ਈ ਪਾਸ ਪੋਰਟਲ ਤੇ ਰਜਿਸਟਰੇਸ਼ਨ ਦੇ ਦੁਆਰਾ ਕੀਤੀ ਜਾਵੇਗੀ। ਪਰ ਮਾਲਵਾਹਨਾਂ ਦੀ ਆਵਾਜਾਈ ਨੂੰ ਕੋਈ ਵੀ ਅਜਿਹੀ ਸ਼ਰਤ ਨਹੀਂ ਲਾਗੂ ਕੀਤੀ ਗਈ ਹੈ।


ਰੋਜ਼ਾਨਾ ਜਾਂ ਹਫ਼ਤੇ ਦੇ ਅੰਤ ‘ਚ ਆਉਣ ਵਾਲੇ ਯਾਤਰੀ ਜਿਵੇਂ ਕਿ ਉਦਯੋਗਪਤੀ, ਵਪਾਰ, ਸਪਲਾਇਰ, ਉਦਯੋਗਿਕ, ਕਰਮਚਾਰੀ, ਪ੍ਰੋਜੈਕਟ ਸਮਰਥਕ, ਸੇਵਾ ਪ੍ਰਦਾਤਾ, ਸਰਕਾਰੀ ਕਰਮਚਾਰੀ, ਮਰੀਜ਼ ਆਦਿ ਲਈ, ਕੋਵਿਡ ਵੈਕਸੀਨ ਦੀ ਰਿਪੋਰਟ ਤੇ ਕੋਰੋਨਾ ਦੀ ਨੈਗੇਟਿਵ ਰਿਪੋਰਟ ਦੀ ਰਿਪੋਰਟ ਦਿਖਾਉਣਾ ਲਾਜ਼ਮੀ ਹੋਵੇਗਾ। ਜਿਵੇਂ ਪਹਿਲਾ ਸ਼ਰਤਾ ਸੀ ਤੇ ਨਿਯਮ ਬਣਾਏ ਗਏ ਸੀ ਉਸ ਦੌਰਾਨ ਹੀ ਹੁਣ ਫਿਰ ਮੁੜ ਉਹ ਹੀ ਨਿਯਮ ਲਾਗੂ ਕੀਤੇ ਗਏ ਹਨ। 72 ਘੰਟੇ ਤੋਂ ਪਹਿਲਾ ਬਾਹਰ ਗਏ ਹੋ ਤਾਂ ਵਾਪਿਸ ਆਉਣਾ ਲਾਜ਼ਮੀ ਹੈ। 18 ਸਾਲ ਤੋਂ ਘੱਟ ਬੱਚੇ ਦੇ ਲਈ ਕੋਈ ਵੀ ਕੋਵਿਡ ਵੈਕਸੀਨੇਸ਼ਨ ਦਾ ਸਰਟੀਫਿਕੇਟ ਜਾਂ ਆਰਟੀਪੀਸੀਆਰ ਦੀ ਰਿਪੋਰਟ ਦਿਖਾਉਣਾ ਲਾਜ਼ਮੀ ਨਹੀਂ ਹੈ। ਇਹ ਨਿਯਮ ਪਹਿਲਾ ਵੀ ਲਾਗੂ ਕੀਤੇ ਗਏ ਸੀ। ਪਰ ਹੁਣ ਰਜਿਸਟਰੇਸ਼ਨ ਵੀ ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਬਿਨ੍ਹਾਂ ਰਜਿਸਟਰੇਸ਼ਨ ਜਾਂ e pass ਦੇ ਬਿਨਾ ਕਿਸੇ ਨੂੰ ਵੀ ਹਿਮਾਚਲ ‘ਚ ਐਂਟਰੀ ਨਹੀਂ ਮਿਲੇਗੀ।


 


 


Story You May Like