The Summer News
×
Tuesday, 14 May 2024

ਚੀਨ ‘ਚ ਕੋਰੋਨਾ ਦੇ ਮਰੀਜ਼ ਕੀਤੇ ਜਾ ਰਹੇ ਗਾਇਬ, ਨਹੀਂ ਹੋ ਰਿਹਾ ਇਲਾਜ਼

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਮਾਮਲੇ ਚੀਨ ‘ਚ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ ਹਨ। ਕੋਵਿਡ ਮੁੜ ਚੀਨ ‘ਚ ਤੇਜ਼ੀ ਨਾਲ ਫੈਲ ਗਿਆ ਹੈ। ਚੀਨ ‘ਚ ਹਾਲਾਤ ਇੰਨੇ ਜ਼ਿਆਦਾ ਵਿਗੜ ਗਏ ਹਨ ਕਿ ਉਥੋ ਦੇ ਕਈ ਸੂਬੇ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 16 ਹਜ਼ਾਰ 412 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੱਕ ਦਿਨ ‘ਚ ਰਿਕਾਰਡ 8 ਹਜ਼ਾਰ 581 ਮਾਮਲੇ ਦਰਜ ਕੀਤੇ ਗਏ ਹਨ। ਚੀਨ ‘ਚ ਕੋਰੋਨਾ ਨਾਲ ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਚੀਨੀ ਪ੍ਰਸ਼ਾਸਨ ਨੇ ਦੇਸ਼ ਦੀ ਵਿੱਤੀ ਰਾਜਧਾਨੀ ਸ਼ੰਘਾਈ ਵਿੱਚ ਲਾਕਡਾਊਨ ਲਗਾ ਦਿੱਤਾ ਹੈ। ਇੰਨਾ ਹੀ ਨਹੀਂ ਇੱਥੇ ਦੋ ਕਰੋੜ ਤੋਂ ਵੱਧ ਨਾਗਰਿਕਾਂ ਦੀ ਕੋਰੋਨਾ ਜਾਂਚ ਲਈ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ।


ਲੋਕਾਂ ਨੂੰ ਬਿਨ੍ਹਾਂ ਕਿਸੇ ਕਾਰਨ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ । ਜੇਕਰ ਕੋਈ ਮੈਡੀਕਲ ਐਮਰਜੈਂਸੀ ਹੋਵੇ ਤਾਂ ਹੀ ਕੋਈ ਵਿਅਕਤੀ ਘਰੋਂ ਬਾਹਰ ਨਿਕਲ ਸਕਦਾ ਹੈ। ਸ਼ੰਘਾਈ ਵਿੱਚ ਹੁਣ ਕੋਰੋਨਾ ਪੀੜਤ ਲੋਕਾਂ ਨੂੰ ਗਾਇਬ ਕੀਤਾ ਜਾ ਰਿਹਾ ਹੈ । ਇੱਥੇ ਹੁਣ ਲੋਕਾਂ ਨੂੰ ਆਈਸੋਲੇਟ ਕਰਨ ਲਈ ਕੋਈ ਥਾਂ ਨਹੀਂ ਬਚੀ ਹੈ । ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਥਾਂ ਭੇਜਿਆ ਜਾ ਰਿਹਾ ਹੈ। ਹਰ ਸੂਬੇ ਵਿੱਚ ਹਜ਼ਾਰ-ਦੋ ਹਜ਼ਾਰ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਸ਼ੰਘਾਈ ਵਿੱਚ ਕੋਰੋਨਾ ਦਾ ਪਤਾ ਲਗਾਉਣ ਲਈ ਮਾਸ ਟੈਸਟਿੰਗ ਵੀ ਕੀਤੀ ਗਈ। ਇੱਥੋਂ ਦੀ ਸਾਰੀ 2.6 ਕਰੋੜ ਆਬਾਦੀ ਦੀ ਜਾਂਚ ਕੀਤੀ ਗਈ। ਸ਼ੰਘਾਈ ਦੇ ਸਿਹਤ ਅਧਿਕਾਰੀ ਲੋਕਾਂ ‘ਤੇ ਨਿਊਕਲਿਕ ਐਸਿਡ ਟੈਸਟ ਕਰਵਾ ਰਹੇ ਹਨ।


Story You May Like