The Summer News
×
Saturday, 04 May 2024

ਕੋਰੋਨਾ ਨੇ ਇਕ ਵਾਰ ਮੁੜ ਦਿਖਾਇਆ ਆਪਣਾ ਖਤਰਨਾਕ ਰੂਪ

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦਾ ਕਹਿਰ ਇਕ ਵਾਰ ਫਿਰ ਤੇਜ਼ੀ ਨਾਲ ਅਸਰ ਦਿਖਾ ਰਿਹਾ ਹੈ। ਲਾਅ ਯੂਨੀਵਰਸਿਟੀ ਪਟਿਆਲਾ ਵਿਚੋਂ ਕੋਰੋਨਾ ਦੇ ਇਕੱਠੇ 48 ਮਰੀਜ਼ ਮਿਲੇ। ਹੁਣ ਤਕ ਲਾਅ ਯੂਨੀਵਰਸਿਟੀ ਵਿਚੋਂ ਕੋਰੋਨਾ ਦੇ ਕੁੱਲ੍ਹ 63 ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਦੀ ਨਿਗਰਾਨੀ ਹੇਠ ਯੂਨੀਵਰਸਿਟੀ ਵਿਚ ਵਿਆਪਕ ਪੱਧਰ ‘ਤੇ ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ। ਇਸ ਦੌਰਾਨ ਦਸ ਦਈਏ ਕੀ ਸਾਰੇ ਪਾਜ਼ੀਟਿਵ ਮਰੀਜ਼ ਠੀਕ ਹਨ। ਪੰਜਾਬ ਵਿਚ ਇਕ ਦਿਨ ਵਿਚ ਕੋਰੋਨਾ ਦੇ 72 ਮਰੀਜ਼ ਮਿਲੇ ਹਨ। ਪੰਜਾਬ ਵਿਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 230 ਹੋਈ।


Story You May Like