The Summer News
×
Tuesday, 21 May 2024

ਗੌਤਮ ਅਡਾਨੀ ਨੇ ਖਰੀਦੀ ਇੱਕ ਮਸ਼ਹੂਰ ਨਿਊਜ਼ ਏਜੰਸੀ, ਪਹਿਲਾਂ ਹੀ ਖਰੀਦ ਚੁੱਕੇ ਹਨ ਦੋ ਮੀਡੀਆ ਕੰਪਨੀਆਂ

ਨਵੀਂ ਦਿੱਲੀ : ਮਸ਼ਹੂਰ ਉਦਯੋਗਪਤੀ ਗੌਤਮ ਅਡਾਨੀ ਨੇ ਨਿਊਜ਼ ਏਜੰਸੀ IANS India ਨੂੰ ਖਰੀਦ ਲਿਆ ਹੈ। ਇਸ ਡੀਲ ਤੋਂ ਬਾਅਦ ਮੀਡੀਆ 'ਤੇ ਅਡਾਨੀ ਗਰੁੱਪ ਦੀ ਪਕੜ ਮਜ਼ਬੂਤ ਹੋ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਮਾਰਚ ਵਿੱਚ, ਉਸਨੇ ਕੁਇੰਟਲੀਅਨ ਬਿਜ਼ਨਸ ਮੀਡੀਆ ਨੂੰ ਖਰੀਦਿਆ ਸੀ ਜੋ ਕਿ BQ ਪ੍ਰਾਈਮ ਨਾਮ ਦਾ ਇੱਕ ਡਿਜੀਟਲ ਮੀਡੀਆ ਪਲੇਟਫਾਰਮ ਚਲਾਉਂਦਾ ਹੈ। ਇਸ ਤੋਂ ਬਾਅਦ ਦਸੰਬਰ 'ਚ ਅਡਾਨੀ ਗਰੁੱਪ ਨੇ NDTV 'ਚ 65 ਫੀਸਦੀ ਹਿੱਸੇਦਾਰੀ ਖਰੀਦੀ ਸੀ।


ਅਡਾਨੀ ਗਰੁੱਪ ਨੇ ਆਈਏਐਨਐਸ ਨਿਊਜ਼ ਏਜੰਸੀ ਵਿੱਚ ਬਹੁਮਤ ਹਿੱਸੇਦਾਰੀ ਖਰੀਦੀ ਹੈ। ਕੰਪਨੀ ਨੇ ਰੈਗੂਲੇਟਰੀ ਫਾਈਲਿੰਗ 'ਚ ਕਿਹਾ ਕਿ ਉਸ ਦੀ ਸਹਾਇਕ ਕੰਪਨੀ AMG ਮੀਡੀਆ ਨੈੱਟਵਰਕਸ AMNL ਨੇ IANS ਇੰਡੀਆ ਪ੍ਰਾਈਵੇਟ ਲਿਮਟਿਡ 'ਚ 50 ਫੀਸਦੀ ਹਿੱਸੇਦਾਰੀ ਖਰੀਦੀ ਹੈ। ਹਾਲਾਂਕਿ ਅਡਾਨੀ ਸਮੂਹ ਨੇ ਸੌਦੇ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।


ਅਡਾਨੀ ਗਰੁੱਪ ਨੇ ਪਿਛਲੇ ਸਾਲ ਮਾਰਚ 'ਚ ਕੁਇੰਟਿਲਨ ਬਿਜ਼ਨਸ ਮੀਡੀਆ ਨੂੰ ਖਰੀਦਿਆ ਸੀ, ਜੋ ਕਿ ਫਾਈਨਾਂਸ ਨਿਊਜ਼ ਡਿਜੀਟਲ ਪਲੇਟਫਾਰਮ BQ ਪ੍ਰਾਈਮ ਚਲਾਉਂਦੀ ਹੈ। ਇਸ ਤੋਂ ਬਾਅਦ ਦਸੰਬਰ ਵਿੱਚ ਅਡਾਨੀ ਨੇ ਐਨਡੀਟੀਵੀ ਨੂੰ ਵੀ ਆਪਣੀ ਕਿਟੀ ਵਿੱਚ ਸ਼ਾਮਲ ਕੀਤਾ ਸੀ। ਇਹ ਦੋਵੇਂ ਕੰਪਨੀਆਂ AMNL ਨੇ ਵੀ ਖਰੀਦੀਆਂ ਸਨ। ਜਾਣਕਾਰੀ ਦਿੰਦੇ ਹੋਏ, AMNL ਨੇ ਕਿਹਾ ਕਿ ਉਸਨੇ IANS ਅਤੇ ਸੰਦੀਪ ਬਾਮਜ਼ਈ ਦੇ ਨਾਲ ਇੱਕ ਸ਼ੇਅਰਧਾਰਕ ਸਮਝੌਤਾ ਕੀਤਾ ਹੈ। ਵਿੱਤੀ ਸਾਲ 2022-23 ਵਿੱਚ IANS ਦਾ ਮਾਲੀਆ 11.86 ਕਰੋੜ ਰੁਪਏ ਸੀ। ਫਾਈਲਿੰਗ 'ਚ ਕਿਹਾ ਗਿਆ ਹੈ ਕਿ IANS ਦਾ ਪੂਰਾ ਕੰਟਰੋਲ AMNL ਕੋਲ ਰਹੇਗਾ। ਕੰਪਨੀ ਕੋਲ IANS ਵਿੱਚ ਸਾਰੇ ਡਾਇਰੈਕਟਰਾਂ ਦੀ ਨਿਯੁਕਤੀ ਦਾ ਅਧਿਕਾਰ ਹੋਵੇਗਾ। ਹੁਣ IANS ਏਜੰਸੀ AMNL ਦੀ ਸਹਾਇਕ ਕੰਪਨੀ ਹੋਵੇਗੀ।

Story You May Like