The Summer News
×
Monday, 29 April 2024

ਡੀਜ਼ਲ ਅਤੇ ਏ.ਟੀ.ਐਫ ਦੇ ਨਿਰਯਾਤ ਤੇ ਲੱਗ ਰਹੇ ਜ਼ਬਰਦਸਤ ਟੈਕਸ ‘ਚ ਸਰਕਾਰ ਨੇ ਕੀਤੀ ਕਟੌਤੀ

ਲੁਧਿਆਣਾ, 04 ਅਗਸਤ (ਸ਼ਾਕਸ਼ੀ ਸ਼ਰਮਾ) : ਕੇਂਦਰ ਸਰਕਾਰ ਵੱਲੋਂ ਡੀਜ਼ਲ ਦੇ ਨਿਰਯਾਤ ਤੇ ਲੱਗਣ ਵਾਲਾ ਜ਼ਬਰਦਸਤ ਲਾਭ ਟੈਕਸ ਘਟਾ ਦਿੱਤਾ ਗਿਆ ਹੈ ਕੇਵਲ ਇਹ ਹੀ ਨਹੀਂ ਬਲਕਿ ਏ.ਟੀ.ਐੱਫ ਦੇ ਨਿਰਯਾਤ ਤੇ ਲੱਗ ਰਹੇ ਟੈਕਸ ਨੂੰ ਵੀ ਖਤਮ ਕਰ ਦਿੱਤਾ ਹੈ ਹਾਲਾਂਕਿ ਘਰੇਲੂ ਪੱਧਰ ਤੇ ਪੈਦਾ ਹੋਣ ਵਾਲੇ ਕੱਚੇ ਤੇਲ ਤੇ ਸ਼ੁਲਕ ਵਧਾ ਦਿੱਤਾ ਗਿਆ ਹੈ। ਸੂਚਨਾ ਮੁਤਾਬਕ ਡੀਜ਼ਲ ਦੇ ਨਿਰਯਾਤ ਤੇ ਟੈਕਸ ਜਿੱਥੇ 11 ਰੁਪਏ ਸੀ ਉਥੇ ਉਹ ਘਟਾ ਕੇ 5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਉਥੇ ਏ.ਟੀ.ਐਫ ਤੇ ਇਸ ਨੂੰ ਖਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਪੈਟਰੋਲ ਦੇ ਨਿਰਯਾਤ ਤੇ ਸਿਫਰ ਟੈਕਸ ਜਾਰੀ ਰਹੇਗਾ। ਅਧਿਸੂਚਨਾ ਅਨੁਸਾਰ ਘਰੇਲੂ ਪੱਧਰ ਤੇ ਪੈਦਾ ਹੋਣ ਵਾਲੇ ਕੱਚੇ ਤੇਲ ਤੇ ਟੈਕਸ 17000 ਰੁਪਏ ਪ੍ਰਤੀ ਟਨ ਤੋਂ ਵਧਾ ਕੇ 17500 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ। ਕੁਝ ਹਫਤਿਆਂ ‘ਚ ਇਹ ਦੂਜੀ ਵਾਰ ਹੈ ਜਦੋਂ ਟੈਕਸ ਵਿੱਚ ਕਟੌਤੀ ਕੀਤੀ ਗਈ ਹੈ।ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦ ਭਾਰਤ ‘ਚ ਵਪਾਰ ਘਾਟਾ ਰਿਕਾਰਡ ਪੱਧਰ ਤੇ ਪਹੁੰਚ ਗਿਆ ਹੈ ਇਕ ਦਿਨ ਪਹਿਲੇ ਜਾਰੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਭਾਰਤ ਦਾ ਵਪਾਰ ਘਾਟਾ ਜੁਲਾਈ ਵਿਚ ਵਧ ਕੇ ਰਿਕਾਰਡ ਪੱਧਰ ਤੇ ਦਰਜ ਹੋਇਆ ਹੈ।


ਨਿਰਯਾਤ ਤੋਂ ਵੱਧ ਆਯਾਤ ਕਾਰਨ ਪਿਆ ਵਪਾਰ ‘ਚ ਘਾਟਾ :

ਨਿਰਯਾਤ ਦੀ ਤੁਲਨਾ ‘ਚ ਆਯਾਤ ਦੇ ਕਾਰਨ ਇਸ ਸਾਲ ਜੁਲਾਈ ‘ਚ ਵਪਾਰ ਘਾਟਾ ਤਿੰਨ ਗੁਣਾਂ ਵਧ ਕੇ 31.02 ਅਰਬ ਡਾਲਰ ਤੇ ਪਹੁੰਚ ਗਿਆ ਹੈ।ਜੂਨ ‘ਚ ਇਹ 26.18 ਅਰਬ ਡਾਲਰ ਸੀ। ਜੁਲਾਈ 2022 ਵਿੱਚ ਦੇਸ਼ ਦਾ ਆਯਾਤ 43.59 ਫ਼ੀਸਦੀ ਵਧ ਕੇ 66.26 ਅਰਬ ਡਾਲਰ ਤੇ ਪਹੁੰਚ ਗਿਆ ਹੈ। ਇਕ ਸਾਲ ਪਹਿਲਾਂ ਇਸੇ ਮਹੀਨੇ ‘ਚ ਇਹ 46.15 ਅਰਬ ਡਾਲਰ ਸੀ। ਜੁਲਾਈ 2022 ‘ਚ ਨਿਰਯਾਤ ਸਾਲਾਨਾ ਆਧਾਰ ਤੇ 0.76 ਫ਼ੀਸਦੀ ਘਟ ਕੇ 35.24 ਅਰਬ ਡਾਲਰ ਰਹਿ ਗਿਆ ਹੈ।ਜੁਲਾਈ 2022 ਵਿੱਚ ਦੇਸ਼ ਦਾ ਵਸਤੂ ਨਿਰਯਾਤ 35.51 ਅਰਬ ਡਾਲਰ ਸੀ।


Story You May Like