The Summer News
×
Monday, 29 April 2024

ਆਖਰ ਕਿਉਂ ਬਣਾਏ ਜਾ ਰਹੇ ਹਨ ਲੁਧਿਆਣਾ ‘ਚ ਥਾਣੇ ਚੌਂਕੀਆਂ ਬਾਹਰ ਬੰਕਰ, ਕੀ ਕੋਈ ਆਤੰਕੀ ਹਮਲੇ ਦੀ ਹੈ ਅਸ਼ੰਕਾ, ਦੇਖੋ ਪੂਰੀ ਖ਼ਬਰ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਸੁਤੰਤਰਤਾ ਦਿਵਸ ਨਜ਼ਦੀਕ ਆ ਰਿਹਾ ਹੈ। ਜਿਸ ਦੇ ਚਲਦਿਆਂ ਕਮਿਸ਼ਨਰੇਟ ਪੁਲੀਸ ਨੇ ਪਹਿਲਾਂ ਤੋਂ ਹੀ ਸ਼ਹਿਰ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਹਨ। ਲੇਕਿਨ ਇਸ ਵਿੱਚ ਖ਼ੁਫ਼ੀਆ ਏਜੰਸੀਆਂ ਵੱਲੋਂ ਮਿਲੇ ਇਨਪੁਟ ਨੇ ਪੰਜਾਬ ਨੂੰ ਟੈਨਸ਼ਨ ਵਿੱਚ ਪਾ ਦਿੱਤਾ ਹੈ। ਇਨਪੁਟ ਦੇ ਮੁਤਾਬਿਕ ਪੰਜਾਬ ਵਿਚ ਥਾਣੇ ਚੌਂਕੀਆਂ ‘ਚ ਆਤੰਕੀ ਹਮਲਾ ਹੋਣ ਦੀ ਅਸ਼ੰਕਾ ਜਤਾਈ ਜਾ ਰਹੀ ਹੈ। ਇਸ ਲਈ ਲੁਧਿਆਣਾ ਪੁਲੀਸ ਨੂੰ ਵੀ ਅਲਰਟ ਰਹਿਣ ਦੇ ਨਿਰਦੇਸ਼ ਮਿਲੇ ਹਨ। ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਚੌਕਸ ਹੋ ਚੁੱਕੀ ਹੈ ਅਤੇ ਥਾਣੇ ਚੌਕੀਆਂ ਦੇ ਬਾਹਰ ਬੰਕਰ ਬਣਾ ਕੇ ਹਥਿਆਰਾਂ ਸਹਿਤ ਪੁਲੀਸ ਮੁਲਾਜ਼ਮਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਇੱਥੇ ਪੁਲੀਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਬੰਕਰ ਸਿਰਫ਼ ਸੁਰੱਖਿਆ ਦੇ ਲਿਹਾਜ਼ ਲਈ ਲਗਾਏ ਗਏ ਹਨ।


ਦਰਅਸਲ ਇਸ ਵਾਰ 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ‘ਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨ ਆਉਣਗੇ ਜਿਸ ਲਈ ਮਾਨਚੈਸਟਰ ਆਫ਼ ਇੰਡੀਆ ਕਹੇ ਜਾਣ ਵਾਲੇ ਮਹਾਂਨਗਰ ਲੁਧਿਆਣਾ ਵਿੱਚ ਪੰਜਾਬ ਸਰਕਾਰ ਵੱਲੋਂ ਸਮਾਰੋਹ ਰੱਖਿਆ ਗਿਆ ਹੈ। ਹਾਲਾਂਕਿ ਸੂਤਰਾਂ ਮੁਤਾਬਕ ਇਸ ਵਾਰ ਖ਼ੁਫ਼ੀਆ ਏਜੰਸੀਆਂ ਕੋਲ ਇਨਪੁੱਟ ਵੀ ਆਏ ਹਨ ਜਿਸ ਵਿੱਚ ਅਾਤੰਕੀ ਗਤੀਵਿਧੀਆਂ ‘ਚ ਸ਼ਾਮਲ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੁਝ ਗਲਤ ਕੰਮ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਸਰਕਾਰੀ ਬਿਲਡਿੰਗ ਜਾਂ ਫਿਰ ਥਾਣੇ ਚੌਕੀ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਆਜ਼ਾਦੀ ਦੇ ਤਿਉਹਾਰ ਤੇ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਹੋਵੇ ਇਸ ਲਈ ਪੁਲੀਸ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ।ਪੰਜਾਬ ‘ਚ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਪੁਲੀਸ ਨੇ ਪਹਿਲੇ ਹੀ ਅਲਰਟ ਜਾਰੀ ਕਰ ਦਿੱਤੇ ਹਨ।


Story You May Like