ਮੁੱਖ ਦੋਸ਼ੀਆਂ ਨੂੰ ਛੱਡ ਆਮ ਵਰਕਰਾਂ ਨੂੰ ਜਲੀਲ ਕਰਨਾ ਬੰਦ ਕਰੇ ਪੀ,ਆਰ,ਟੀ,ਸੀ ਮਨੈਜਮੈਟ -ਸੰਦੀਪ ਸਿੰਘ ਗਰੇਵਾਲ
ਬਠਿੰਡਾ : ਅੱਜ ਬਠਿੰਡਾ ਡਿਪੂ ਵਿੱਚ ਪੀ ਆਰ ਟੀ ਸੀ ਅਤੇ ਪੰਨ ਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਨੀਅਰ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਜੀ ਮਨੇਸ, ਡਿਪੂ ਪ੍ਰਧਾਨ ਸੰਦੀਪ ਸਿੰਘ ਗਰੇਵਾਲ, ਰਵਿੰਦਰ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ ਅਤੇ ਅਡਵਾਸ ਬੁੱਕਰ ਸ਼ਾਮਿਲ ਹੋਏ,ਜੋ ਬਠਿੰਡਾ ਡਿਪੂ ਵਿੱਚ ਟਿਕਟ ਮਸ਼ੀਨ ਘੋਟਾਲਾ ਹੋਇਆ ਹੈ ਉਸ ਦੇ ਸਬੰਧ ਵਿੱਚ ਕੰਡਕਟਰਾ ਅਤੇ ਅਡਵਾਸ ਬੁੱਕਰਾ ਦੇ ਨਾਮ ਹੈਡਆਫਿਸ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਜਾਂਦੇ ਹਨ ਅਤੇ ਪੁਲਿਸ ਪ੍ਰਸ਼ਾਸਨ ਸਵੇਰ ਹੁੰਦੇ ਹੀ ਉਹਨਾ ਕੰਡਕਟਰਾ ਅਤੇ ਅਡਵਾਸ ਬੁੱਕਰਾ ਨੂੰ ਉਹਨਾ ਦੇ ਘਰੋ ਚੁੱਕ ਕੇ ਲਿਆਉਦਾ ਹੈ ਜੋ ਕਿ ਇਕ ਬਹੁਤ ਹੀ ਜਲੀਲ ਕਰਨ ਵਾਲੀ ਗੱਲ ਹੈ ।ਇਹ ਸਪੱਸ਼ਟ ਹੈ ਕਿ ਜੋ ਵੀ ਟਿਕਟਾਂ ਮਸੀਨਾ ਵਿੱਚੋਂ ਡਲੀਟ ਕੀਤੀਆਂ ਗਈਆਂ ਹਨl
ਉਹ ਬਠਿੰਡਾ ਡਿਪੂ ਦਾ ਬ੍ਰਾਂਚ ਇੰਚਾਰਜ ਹਰਜੀਤ ਸਿੰਘ ਬੀ-625 ਵੱਲੋਂ ਹੀ ਕੀਤੀਆਂ ਜਾਂਦੀਆਂ ਸਨ ਅਤੇ ਉਸ ਨਾਲ ਮਿਲ ਕੇ ਅਡਵਾਸ ਬੁੱਕਰ ਸੁਖਪਾਲ ਸਿੰਘ (ਏ ਬੀ ਬੀ 29)ਅਤੇ ਰਾਮ ਸਿੰਘ(ਏ ਬੀ ਬੀ 27) ਇਹ ਕੰਮ ਨੂੰ ਇਲਜਾਮ ਦਿੰਦੇ ਸਨ ਕਿਉਂਕਿ ਕਿ ਹੋਰ ਕੰਡਕਟਰਾ ਅਤੇ ਅਡਵਾਸ ਬੁੱਕਰਾ ਨੂੰ ਤਾਂ ਪਤਾ ਹੀ ਨਹੀਂ ਕਿ ਉਹਨਾ ਦੀ ਮਸ਼ੀਨ ਵਿੱਚੋਂ ਟਿਕਟਾਂ ਡਲੀਟ ਹੋਇਆ ਹਨ। ਜੇਕਰ ਕਿਸੇ ਦੀ ਮਸ਼ੀਨ ਵਿੱਚੋਂ ਜ਼ਿਆਦਾ ਵਾਰ ਟਿਕਟਾਂ ਡਲੀਟ ਹੋਇਆ ਤਾਂ ਹੋ ਸਕਦਾ ਕੋਈ ਬੇਗੁਨਾਹ ਨੂੰ ਉਹਨਾ ਦੇ ਗੁਣਾਹਾ ਦੀ ਸਜਾ ਭੁਗਤਣੀ ਪਵੇ। ਇਸ ਘੋਟਾਲੇ ਦੇ ਮੇਨ ਤਿੰਨ ਮੋਹਰੇ ਮੈਨੇਜਮੈਂਟ ਅਤੇ ਪ੍ਰਸ਼ਾਸਨ ਦੀ ਨਿਗਾ ਵਿੱਚ ਹਨ ਉਹਨਾ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮਹਿਕਮੇ ਦੀ ਪੈਸੇ ਦੀ ਰਿਕਵਰੀ ਕਰਵਾਈ ਜਾਵੇ। ਹੋਰ ਵਰਕਰਾਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ।