The Summer News
×
Monday, 29 April 2024

ਫਿਰ ਤੋਂ ਵਧੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

ਲੁਧਿਆਣਾ 04 ਅਗਸਤ (ਸ਼ਾਕਸ਼ੀ ਸ਼ਰਮਾ) ਸੋਨੇ ਚਾਂਦੀ ਦੀ ਕੀਮਤਾਂ ‘ਚ ਇਕ ਵਾਰ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲੀ ਹੈ।ਸਰਾਫਾ ਬਾਜ਼ਾਰ ‘ਚ ਸੋਨਾ 249 ਰੁਪਏ ਮਹਿੰਗਾ ਹੋ ਕੇ 51,815 ਤੇ ਪਹੁੰਚ ਗਿਆ ਹੈ ਉੱਥੇ ਹੀ MCX ਤੇ ਦੁਪਹਿਰ ਦੋ ਵਜੇ ਸੋਨਾ 652 ਰੁਪਏ ਦੇ ਵਾਧੇ ਨਾਲ 52,041 ਰੁਪਏ ਤੇ ਟਰੇਡ ਕਰ ਰਿਹਾ ਹੈ।


ਕੈਰੇਟ ਦੇ ਹਿਸਾਬ ਨਾਲ ਸੋਨੇ ਦੀ ਕੀਮਤ :

ਕੈਰੇਟ ਭਾਅ(ਰੁਪਏ/10ਗਰਾਮ)

24 51,815

23 51,608

22 47,463

18 38,861


ਚਾਂਦੀ ‘ਚ ਵੀ ਆਈ ਤੇਜ਼ੀ :

ਸੋਨਾ ਹੀ ਨਹੀਂ ਬਲਕਿ ਚਾਂਦੀ ਵੀ 289 ਰੁਪਏ ਮਹਿੰਗੀ ਹੋਕੇ 57,598 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ ਹੈ। MCX ਤੇ ਦੁਪਹਿਰ ਦੋ ਵਜੇ ਇਹ 553 ਰੁਪਏ ਦੇ ਵਾਧੇ ਨਾਲ 58,107 ਰੁਪਏ ਤੇ ਟਰੇਡ ਕਰ ਰਹੀ ਹੈ।


ਇਹੀ ਨਹੀਂ ਬਲਕਿ ਅੰਤਰਰਾਸ਼ਟਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨਾ 1,774.92 ਅਮਰੀਕੀ ਡਾਲਰ ਪ੍ਰਤੀ ਔਂਸ ਅਤੇ ਚਾਂਦੀ 20.15 ਡਾਲਰ ਪ੍ਰਤੀ ਔਂਸ ਤੇ ਕਾਰੋਬਾਰ ਕਰ ਰਹੇ ਹਨ।


Story You May Like