The Summer News
×
Sunday, 12 May 2024

ਸਹੁਰੇ ਪਰਿਵਾਰ ਤੋਂ ਤੰਗ ਆਕੇ ਨੌਜਵਾਨ ਨੇ ਨਹਿਰ 'ਚ ਕੀਤੀ ਖੁਦ|ਕੁਸ਼ੀ

ਫਿਰੋਜ਼ਪੁਰ : ਫਿਰੋਜ਼ਪੁਰ 'ਚ ਇੱਕ ਨੌਜਵਾਨ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਨਹਿਰ ਵਿੱਚ ਛਾ|ਲ ਮਾਰਕੇ ਖੁਦ|ਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿ|ਤਕ ਨੌਜਵਾਨ ਲਵਪ੍ਰੀਤ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ ਤੇ ਦੂਜਾ ਵਿਆਹ ਛੇ ਮਹੀਨੇ ਬਾਅਦ ਫਿਰੋਜ਼ਪੁਰ ਦੇ ਪਿੰਡ ਤੂੰਬੜ ਭੰਨ ਦੀ ਰਹਿਣ ਵਾਲੀ ਲੜਕੀ ਨਾਲ ਹੋਈ ਸੀ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਮ੍ਰਿਤਕ ਜੋ ਕਿ ਬੈਕਰੀ ਦੀ ਦੁਕਾਨ ਤੇ ਕੰਮ ਕਰਦਾ ਸੀ ਜਿਸ ਦਾ ਸਹੁਰਾ ਪਰਿਵਾਰ ਉਸ ਨੂੰ ਦਿਮਾਗੀ ਤੌਰ ਤੇ ਤੰਗ ਪਰੇਸ਼ਾਨ ਕਰਦੇ ਸਨ। ਅਕਸਰ ਹੀ ਪਰੇਸ਼ਾਨ ਰਹਿੰਦਾ ਸੀ ਬੀਤੇ ਦਿਨ ਹੀ ਆਪਣੇ ਮੋਟਰਸਾਈਕਲ ਤੇ ਕੰਮ ਤੇ ਗਿਆ ਪਰ ਘਰ ਵਾਪਸ ਨਹੀਂ ਆਇਆ। ਜਿਸ ਦੀ ਭਾਲ ਕਰਨ ਤੇ ਪਿੰਡ ਠੇਠਰ ਸਰਹੰਦ ਨਹਿਰ ਤੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਅਤੇ ਚੱਪਲਾਂ ਦਾ ਜੋੜਾ ਅਤੇ ਪੰਜਾਬੀ ਵਿੱਚ ਲਿਖਿਆ ਸੂਸਾਈਡ ਨੋਟ ਬਰਾਮਦ ਹੋਇਆ। ਜਿਸ ਵਿੱਚ ਮ੍ਰਿ\ਤਕ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਲਿਖਿਆ ਸੀ ਮ੍ਰਿਤਕ ਨੇ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸ ਦੀ ਲਾਸ਼ ਪਿੰਡ ਮਚਾਕੀ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਕਿ ਲਵਪ੍ਰੀਤ ਦੇ ਸਹੁਰਾ ਪਰਿਵਾਰ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।ਦੂਸਰੇ ਪਾਸੇ ਮੌਕੇ ਤੇ ਪਹੁੰਚੀ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ 'ਤੇ ਮ੍ਰਿ|ਤਕ ਨੌਜਵਾਨ ਦੇ ਸਹੁਰਾ ਪਰਿਵਾਰ ਦੇ 10 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ।

Story You May Like