The Summer News
×
Tuesday, 14 May 2024

ਬਟਾਲਾ ਪਹੁੰਚੇ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ 'ਧਰਮ ਨਹੀਂ ਸਿਖਾਉਂਦਾ ਆਪਸ 'ਚ ਵੈਰ ਕਰਨਾ'

ਬਟਾਲਾ, 1 ਦਸੰਬਰ। ਨੈਸ਼ਨਲ ਘੱਟ ਗਿਣਤੀ ਕਮਿਸ਼ਨ ਭਾਰਤ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਪੰਜਾਬ ਦੇ ਦੌਰੇ ਤੇ ਹਨ ਅਤੇ ਅੱਜ ਉਹ ਬਟਾਲਾ ਦੇ ਕਸਬਾ ਕਾਦੀਆ ਵਿੱਚ ਅੱਜ ਇਕ ਸਕੂਲ ਦੇ ਸਮਾਗਮ 'ਚ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ ਨਾਲ ਹੀ ਉਹਨਾਂ ਦੇ ਨਾਲ ਭਾਜਪਾ ਦੇ ਨੇਤਾ ਫਤਿਹਜੰਗ ਸਿੰਘ ਬਾਜਵਾ ਮੌਜੂਦ ਸਨ। ਇਕਬਾਲ ਸਿੰਘ ਲਾਲਪੁਰਾ ਸਕੂਲ ਦੇ ਸਮਾਗਮ ਤੋਂ ਬਾਅਦ ਅਹਿਮਦੀਆਂ ਮੁਸਲਿਮ ਜਮਾਤ ਦੇ ਹੈਡਕੁਆਰਟਰ 'ਚ ਮੁਸਲਿਮ ਜਮਾਤ ਦੇ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਨ ਪਹੁੰਚੇ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਪੰਜਾਬ 'ਚ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਇਹ ਚਿੰਤਾ ਦਾ ਵਿਸ਼ੇ ਹੈ ਅਤੇ ਇਸ ਬਾਬਤ ਉਹਨਾਂ ਵਲੋਂ ਜੋ ਪੰਜਾਬ 'ਚ ਧਰਮ ਪਰਿਵਰਤਨ ਪੰਜਾਬ 'ਚ ਹੋ ਰਿਹਾ ਹੈ। ਉਸ ਸੰਬੰਧ 'ਚ ਉਹਨਾਂ ਵਲੋਂ ਜੋ ਪੰਜਾਬ ਸਰਕਾਰ ਨੂੰ ਇਕ ਚਿੱਠੀ ਲਿਖੀ ਸੀ। ਜਿਸ 'ਚ ਪੰਜਾਬ 'ਚ ਸਥਿਤ ਚਰਚਾ ਦੀ ਗਿਣਤੀ ਬਾਰੇ ਉਹਨਾਂ ਅੰਕੜੇ ਮੰਗੇ ਸਨ।


ਉਸ ਦਾ ਜਵਾਬ ਅੱਜ ਤਕ ਪੰਜਾਬ ਸਰਕਾਰ ਵਲੋਂ ਨਹੀਂ ਦਿਤਾ ਗਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਹੈ ਕਿ ਪੰਜਾਬ 'ਚ ਕੋਈ ਆਪਸੀ ਧਰਮ ਦੇ ਨਾਂ ਤੇ ਨਾ ਲੜੇ ਜਾਂ ਮਾਹੌਲ ਨਾ ਖ਼ਰਾਬ ਹੋਵੇ ਅਤੇ ਸਿੱਖ ਜਥੇਬੰਦੀਆਂ ਅਤੇ ਮਸੀਹ ਭਾਈਚਾਰੇ ਦੇ ਲੋਕਾਂ ਦੀ ਦਿਲੀ 'ਚ ਕਮਿਸ਼ਨ ਵਲੋਂ ਇਕ ਮੀਟਿੰਗ ਹੋ ਚੁਕੀ ਹੈ। ਹੁਣ ਅਗਲੀ ਮੀਟਿੰਗ ਜਲਦ ਪੰਜਾਬ ਵਿੱਚ ਹੋਵੇਗੀ। ਅਕਾਲੀ ਦਲ ਵਲੋਂ ਉਹਨਾਂ ਦਾ ਵਿਰੋਧ ਤੇ ਵੀ ਕੀਤਾ। ਇਕਬਾਲ ਸਿੰਘ ਲਾਲਪੁਰਾ ਖੁਲ ਕ ਬੋਲੇ ਅਤੇ ਕਿਹਾ ਕਿ ਉਹ ਸਿੱਖ ਹਨ ਅਤੇ ਉਹਨਾਂ ਦੇ ਬਜ਼ੁਰਗਾਂ ਅਤੇ ਵੱਡ ਵਧਾਰੀਆਂ ਨੇ ਸਿੱਖ ਪਂਥ ਲਈ ਕੁਰਬਾਨੀਆਂ ਦਿਤੀਆਂ ਹਨ ਅਤੇ ਇਸ ਲਈ ਉਹ ਸਿੱਖੀ ਅਤੇ ਸਿੱਖ ਦੀ ਗੱਲ ਕਰਦੇ ਹ। ਇਸ ਦਾ ਇਤਰਾਜ਼ ਅਕਾਲੀ ਦਲ ਨੂੰ ਹੈ ਉਥੇ ਹੀ ਉਹਨਾਂ ਕਿਹਾ ਕਿ ਅੱਜ ਆਪਸੀ ਭਾਈਚਾਰਾ ਅਤੇ ਪੰਜਾਬ ਦਾ ਵਿਕਾਸ ਅਹਿਮ ਮੁਦਾ ਹੈ ਅਤੇ ਜਿਸ ਦੇ ਕਾਰਨ ਹੀ ਪੰਜਾਬ ਦੀ ਨੌਜਵਾਨੀ ਅਤੇ ਪੰਜਾਬੀ ਵਿਦੇਸ਼ਾ ਵੱਲ ਜਾ ਰਿਹਾ ਹੈ। ਜਾਂਦੇ ਜਾਂਦੇ ਉਹਨਾਂ ਕਿਹਾ ਧਰਮ ਨਹੀਂ ਸਿਖਾਉਂਦਾ ਆਪਸ ਚ ਵੇਰ ਕਰਨਾ ...

Story You May Like