The Summer News
×
Wednesday, 22 May 2024

ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਨੇ ਇਸ ਤਰੀਕੇ ਨਾਲ ਕੀਤੀ ਫਿਲਮ Promote ਕੀ ਪ੍ਰਸ਼ੰਸਕਾਂ ਨੇ ਕੀਤਾ ਖੂਬ ਟ੍ਰੋਲ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਕਾਰਤਿਕ ਅਤੇ ਕਿਆਰਾ ਦੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਜਲਦ ਹੀ ਆ ਰਹੀ ਹੈ ਇਸ ਫਿਲਮ ਦਾ ਪ੍ਰਸ਼ੰਸਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। 'ਸੱਤਿਆਪ੍ਰੇਮ ਕੀ ਕਥਾ' ਫਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਪ੍ਰੋਮੋ ਦੇਖ ਕੇ ਕਾਫੀ ਉਤਸ਼ਾਹਿਤ ਹੋ ਗਏ ਹਨ। ਅਦਾਕਾਰ ਜਗਾ ਜਗਾ ਜਾ ਕੇ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਕਾਰਤਿਕ ਆਰੀਅਨ ਨੇ ਫਿਲਮ ਦੀ ਪ੍ਰਮੋਸ਼ਨ ਕਰਨ ਦੇ ਲਈ ਕੀਤਾ ਕੁਝ ਅਜਿਹਾ ਜਿਸ ਤੋਂ ਬਾਅਦ ਅਦਾਕਾਰ ਕਾਫੀ ਟ੍ਰੋਲ ਹੋ ਰਹੇ ਹਨ।


1-1


ਕਾਰਤਿਕ ਨੇ ਕੀਤਾ ਇਕਨਾਮੀ ਕਲਾਸ ਚ ਸਫਰ


ਸੋਸ਼ਲ ਮੀਡੀਆ ਅਜਿਹਾ Platform ਹੈ ਜਿੱਥੇ ਆਏ ਦਿਨ ਕੋਈ ਨਾ ਕੋਈ ਟ੍ਰੋਲ ਹੁੰਦਾ ਰਹਿੰਦਾ ਹੈ। ਬਾਲੀਵੁੱਡ ਦੇ ਸਿਤਾਰਿਆਂ ਤੋਂ ਲੈ ਕੇ ਆਮ ਜਨਤਾ ਤੱਕ ਹਰ ਕੋਈ ਟ੍ਰੋਲ ਹੁੰਦਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਤਿਕ ਵੀ ਕਾਫੀ ਟ੍ਰੋਲ ਹੋ ਰਹੇ ਹਨ। ਜੀ ਹਾਂ ਅਜਿਹਾ ਇਸ ਲਈ ਕਿਉਂ ਕਿ ਕਾਰਤਿਕ ਆਰੀਅਨ ਇਕਨਾਮੀ ਕਲਾਸ ‘ਚ ਸਫਰ ਕਰਦੇ ਹੋਏ ਨਜ਼ਰ ਆਏ। ਸਿਰਫ ਕਾਰਤਿਕ ਹੀ ਨਹੀਂ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਹਨ ਜਿਨ੍ਹਾਂ ਨੂੰ ਇਕਨਾਮੀ ਕਲਾਸ ‘ਚ ਸਫਰ ਕਰਦੇ ਹੋਏ ਵੇਖਿਆ ਗਿਆ ਹੈ। ਕਾਰਤਿਕ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਕਹਿ ਰਹੇ ਹਨ ਕਿ ਕਾਰਤਿਕ ਨੇ ਇਕਨਾਮੀ ਕਲਾਸ ‘ਚ ਸਫਰ ਆਪਣੀ ਫਿਲਮ ਪ੍ਰਮੋਟ ਕਰਨ ਲਈ ਕੀਤਾ ਹੈ।


1-3


ਜਾਣੋ ਪ੍ਰਸ਼ੰਸਕਾਂ ਨੇ ਕੀ ਕਿਹਾ


ਸਿਤਾਰਿਆਂ ਨੂੰ ਵੱਖ ਤਰੀਕੇ ਨਾਲ ਫਿਲਮਾਂ ਪ੍ਰਮੋਟ ਕਰਦੇ ਹੋਏ ਵੇਖਣ ਦੀ ਆਦਤ ਪੈ ਗਈ ਹੈ। ਬਾਲੀਵੁੱਡ ਦੇ ਕਈ ਸਿਤਾਰੇ ਹਨ ਜਿਨ੍ਹਾ ਨੇ ਇਸ ਤਰੀਕੇ ਨਾਲ ਵੀ ਆਪਣੀ ਫਿਲਮ ਨੂੰ ਪ੍ਰਮੋਟ ਕੀਤਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਕਾਰਤਿਕ ਦੀ ਇਕਨਾਮੀ ਕਲਾਸ ‘ਚ ਸਫਰ ਕਰਦੇ ਦੀ ਜੋ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਉਸ ਉਤੇ ਪ੍ਰਸ਼ੰਸਕ ਆਪਣੀ ਵੱਖ ਵੱਖ ਰਾਏ ਦੇ ਰਹੇ ਹਨ। ਕੁਝ ਕਹਿ ਰਹੇ ਹਨ ਕਿ ਇਕਨਾਮੀ ਕਲਾਸ ‘ਚ ਸਫਰ ਕਰਨਾਂ ਸਿਤਾਰਿਆ ਦਾ Trend ਬਣ ਗਿਆ ਹੈ। ਕੁਝ ਕਹਿ ਰਹੇ ਹਨ ਕਿ ਇਸ ਤਰੀਕੇ ਨਾਲ ਪ੍ਰਮੋਸ਼ਨ ਕਰਨਾ ਕਿ ਸਹੀ ਹੈ। ਵੱਖ ਵੱਖ ਪ੍ਰਸ਼ੰਸਕਾਂ ਦੀਆਂ ਵੱਖ ਵੱਖ ਟਿੱਪਣੀਆਂ ਹਨ।


1-2  


 (Sonam Malhotra)

Story You May Like