The Summer News
×
Monday, 20 May 2024

ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਸਬੰਧੀ ਲੱਗੇ ਵਿਸ਼ੇਸ ਕੈਂਪ ਵਿੱਚ ਤੀਜੇ ਦਿਨ 68 ਲੋਕਾਂ ਲਿਆ ਲਾਭ

ਬਟਾਲਾ, 19 ਜੁਲਾਈ  | ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਸਬੰੰਧੀ ਕਾਰਪੋਰੇਸ਼ਨ ਬਟਾਲਾ ਵਿਖੇੇ ਲੱਗੇ ਵਿਸ਼ੇਸ ਕੈਂਪ ਦੇ ਤੀਜੇ ਦਿਨ 68 ਲੋਕਾਂ ਨੇ ਲਾਭ ਲਿਆ ਹੈ। ਹੁਣ ਤੱਕ 193 ਲੋਕ ਵਿਸੇਸ ਕੈਂਪ ਦਾ ਲਾਭ ਹਾਸਲ ਲੈ ਚੁੱਕੇ ਹਨ।  ਇਹ ਕੈਂਪ 22 ਜੁਲਾਈ 2023 ਤੱਕ ਦਫਤਰ ਨਗਰ ਨਿਗਮ ਦੇ ਕਮਰਾ ਨੰਬਰ 1 ਵਿੱਚ ਲੱਗੇਗਾ।


ਵਿਸ਼ੇਸ ਕੈਂਪ ਵਿੱਚ ਲਾਭ ਹਾਸਲ ਕਰ ਚੁੱਕੇ ਲੋਕਾਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨਾਂ ਵਲੋਂ ਸ਼ਹਿਰ ਵਾਸੀਆਂ ਲਈ ਕੀਤਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਇਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ। ਉਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਮੁਸ਼ਕਿਲ ਨਾਲ ਪੀੜਤ ਸਨ ਪਰ ਵਿਧਾਇਕ ਸ਼ੈਰੀ ਕਲਸੀ ਵਲੋਂ ਲੋਕਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਉਨਾਂ ਦੀ ਇਹ ਸਮੱਸਿਆ ਦੂਰ ਹੋਈ ਹੈ।


ਦੱਸਣਯੋਗ ਹੈ ਕਿ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਇਹ ਵਿਸ਼ੇਸ ਕੈਂਪ ਲਗਾਇਆ ਹੈ। ਕਿਉਂਕਿ ਸ਼ਹਿਰ ਵਾਸੀਆਂ ਨੇ ਦੱਸਿਆ ਸੀ ਕਿ ਭਾਰੀ ਜੁਰਮਾਨੇ ਕਰਕੇ ਪ੍ਰਾਪਰਟੀ ਟਰਾਂਸਫਰ ਕਰਨ ਦੇ ਕੇਸ ਕਾਫੀ ਸਮੇਂ ਤੋਂ ਪੇਡਿੰਗ ਹਨ। ਹਣ ਲੱਗੇ ਇਸ ਵਿਸ਼ੇਸ ਕੈਂਪ ਵਿੱਚ ਸਿਰਫ 500 ਰੁਪਏ ਪੈਨਲਟੀ ਲਗਾ ਕੇ ਕੇਸ ਟਰਾਂਸਫਰ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਕੈਂਪ ਵਿੱਚ ਪੁਹੰਚ ਕੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

Story You May Like