The Summer News
×
Monday, 20 May 2024

ਸੜਕ ਹਾਦਸਾ: ਅੰਮ੍ਰਿਤਸਰ-ਗੁਰਦਾਸਪੁਰ NH 'ਤੇ ਸੰਘਣੀ ਧੁੰਦ ਕਾਰਨ ਵਾਹਨਾਂ ਵਿਚਕਾਰ ਹੋਈ ਭਿਆਨਕ ਟੱਕਰ

 ਅੰਮ੍ਰਿਤਸਰ/ਗੁਰਦਾਸਪੁਰ : ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਬਰਫ਼ਬਾਰੀ ਦੇ ਚਲਦੇ ਪੰਜਾਬ 'ਚ ਲਗਾਤਾਰ ਠੰਡ ਵਿਚ ਵਾਧਾ ਹੋ ਰਿਹਾ ਹੈ ਅਤੇ ਮੁਖ ਤੌਰ ਤੇ ਨਵੇਂ ਸਾਲ ਦੀ ਆਮਦ ਦੇ ਨਾਲ ਹੀ ਪਿਛਲੇ ਦੋ ਦਿਨ ਤੋਂ ਧੁੰਦ ਨੇ ਜਨ ਜੀਵਨ ਤੇ ਬੁਰਾ ਅਸਰ ਪਾਉਣਾ ਸ਼ੁਰੂ ਕਰ ਦਿਤਾ ਹੈ , ਅਤੇ ਅੱਜ ਸਵੇਰ ਤੋਂ ਸੰਘਣੀ ਧੁੰਦ ਨੇ ਆਵਾਜਾਈ ਕਾਫੀ ਪ੍ਰਭਾਵਿਤ ਕੀਤੀ ਹੈ ਇਸਦੇ ਚਲਦੇ ਅੰਮ੍ਰਿਤਸਰ 'ਤੇ ਗੁਰਦਾਸਪੁਰ ਦੇ ਨੈਸ਼ਨਲ ਹਾਈਵੇ ਨੇੜੇ ਬਟਾਲਾ ਵਿਖੇ ਵੱਖ - ਵੱਖ ਕਈ ਸੜਕ ਹਾਦਸੇ ਹੋਏ।


ਉਥੇ ਹੀ ਇਕ ਹਾਦਸੇ 'ਚ ਤਿੰਨ ਗੱਡੀਆਂ ਆਪਸ 'ਚ ਟਕਰਾਇਆ ਅਤੇ ਪਿੱਛੇ ਉਹਨਾਂ ਦੇ ਟਰੱਕ ਨੇ ਆਣ ਟੱਕਰ ਮਾਰ ਦਿੱਤੀ ਜਦ ਕਿ ਹੋਏ ਇਹਨਾਂ ਵੱਖ- ਵੱਖ ਹਾਦਸਿਆਂ 'ਚ ਦੋ ਡਰਾਈਵਰ ਇਕ ਟਿੱਪਰ ਡਰਾਈਵਰ ਅਤੇ ਇਕ ਕਾਰ ਚਲਾਕ ਜਖਮੀ ਹੋਏ ਹਨ ਜਿਹਨਾਂ ਨੂੰ ਹਾਈਵੇ ਪੁਲਿਸ ਵਲੋਂ ਐਮਬੂਲੈਂਸ ਰਾਹੀਂ ਬਟਾਲਾ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ। ਉਧਰ ਗੱਡੀ ਚਾਲਕਾਂ ਨੇ ਦੱਸਿਆ ਕਿ ਧੁੰਦ ਦੇ ਚਲਦੇ ਸੜਕ ਤੇ ਕੁਝ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਚਲਦੇ ਇਹ ਹਾਦਸੇ ਹੋਏ ਹਨ।


ਉਥੇ ਹੀ ਹਾਈਵੇ ਤੇ ਤੈਨਾਤ ਪੁਲਿਸ ਅਧਕਾਰੀ ਤਰਿੰਦਰ ਸਿੰਘ ਨੇ ਦੱਸਿਆ ਕਿ ਹਾਈਵੇ ਤੇ ਜੋ ਗੱਡੀਆਂ ਹਾਦਸਾਗ੍ਰਸਤ ਹੋਇਆ ਹੈ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਜੋ ਹੋਰ ਹਾਦਸਾ ਨਾ ਹੋਵੇ ਜਦਕਿ ਉਹਨਾਂ ਦੱਸਿਆ ਕਿ ਹੁਣ ਤਕ ਮਾਲੀ ਨੁਕਸਾਨ ਜਰੂਰ ਹੈ ਲੇਕਿਨ ਜਾਨੀ ਨੁਕਸਾਨ ਤੋਂ ਬਚਾ ਹੈ, ਅਤੇ ਜੋ ਜਖਮੀ ਸਨ ਉਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

Story You May Like