The Summer News
×
Friday, 10 May 2024

Shocking : ਸ਼ਾਹਰੁਖ ਖਾਨ ਸ਼ੂਟਿੰਗ ਦੌਰਾਨ ਹੋਏ ਹਾ+ ਦਸੇ ਦਾ ਸ਼ਿਕਾਰ, ਹੋਈ ਸਰਜਰੀ

ਚੰਡੀਗੜ੍ਹ:  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਨਾਲ ਕੁਝ ਅਜਿਹਾ ਵਾਪਰ ਗਿਆ ਜਿਸ ਤੋਂ ਬਾਅਦ ਪ੍ਰਸ਼ੰਸਕ ਚਿੰਤਾ ਵਿਚ ਆ ਗਏ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਖਬਰ ਸੁਣ ਕੇ ਪਰੇਸ਼ਾਨ ਹੋ ਗਏ ਹਨ। ਸ਼ਾਹਰੁਖ ਖਾਨ ਅਮਰੀਕਾ ਦੇ ਲਾਸ ਏਂਜਲਸ 'ਚ ਸੈੱਟ 'ਤੇ ਉਹਨਾਂ ਕਾਫੀ ਜ਼ਿਆਦਾ ਸੱਟ ਲੱਗ ਗਈ ਹੈ। ਜਿਸ  ਦੌਰਾਨ ਫਿਲਮ ਦੀ ਸ਼ੂਟਿੰਗ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਹੈ। ਉਹਨਾਂ ਦੀ ਸੱਟ ਇੰਨੀ ਜ਼ਿਆਦਾ ਗੰਭੀਰ ਸੀ ਉਹਨਾਂ ਨੂੰ ਸਰਜਰੀ ਹੋਈ ਹੈ।  


ਸ਼ਾਹਰੁਖ ਅਮਰੀਕਾ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਉਸ ਦੇ ਨੱਕ 'ਤੇ ਸੱਟ ਲੱਗ ਗਈ। ਜਿਵੇਂ ਸਭ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਜਖਮੀ ਹਾਲਤ ਵਿਚ ਅਦਾਕਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ । ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਸਰਜਰੀ ਕਰਨੀ ਪੈ ਸਕਦੀ ਹੈ। ਮੀਡੀਆਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਹੁਣ ਠੀਕ ਹਨ। ਡਰਨ ਦੀ ਕੋਈ ਗੱਲ ਨਹੀਂ ਹੈ ਉਹ ਕੁਝ ਹੀ ਦਿਨਾਂ ਵਿਚ ਠੀਕ ਹੋ ਜਾਣਗੇ। ਪਰ ਡਾਕਟਰਾਂ ਨੇ ਹਾਲੇ ਵੀ ਉਹਨਾਂ ਨੂੰ ਆਰਾਮ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਕੁਝ ਦਿਨ ਕੰਮ ਨਾ ਹੀ ਕਰਨ ਦੀ ਸਲਾਹ ਵੀ ਦਿੱਤੀ ਹੈ।


 (Sonam Malhotra)

Story You May Like