The Summer News
×
Monday, 20 May 2024

ਪੰਚਾਇਤ ਨੇ ਸਰਕਾਰ ਤੋਂ ਮੰਗਿਆ ਸਹਿਯੋਗ ਜਮੀਨ ਤੇ ਕਬਜਾ ਕਰਨਾ ਚਾਹੁੰਦੇ ਨੇ ਕੁਝ ਲੋਕ

ਮਾਨਸਾ : (ਕੁਲਦੀਪ ਸਿੰਘ) - ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਚਲਾਈ ਗਈ ਮੁਹਿੰਮ ਦੇ ਤਹਿਤ ਬੇਸ਼ੱਕ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੀ ਪੰਚਾਇਤੀ ਜ਼ਮੀਨ ਤੋਂ ਕਬਜਾ ਛੁਡਵਾ ਲਿਆ ਸੀ ਤੇ ਜਮੀਨ ਦੀ ਨਿਸ਼ਾਨਦੇਹੀ ਕਰਵਾਕੇ ਅੱਗੇ ਜਮੀਨ ਠੇਕੇ ਤੇ ਲਗਾ ਦਿੱਤੀ ਹੈ ਪਰ ਹੁਣ ਕੁਝ ਲੋਕ ਠੇਕੇ ਤੇ ਜਮੀਨ ਲੈਣ ਵਾਲੇ ਕਿਸਾਨਾਂ ਨੂੰ ਰੋਕ ਰਹੇ ਹਨ ਪਿੰਡ ਦੀ ਪੰਚਾਇਤ ਨੇ ਜਿਲ੍ਹ ਪ੍ਰਸ਼ਾਸ਼ਨ ਦਾ ਸਹਿਯੋਗ ਮੰਗਿਆ ਹੈ।

 

ਕੁਲਰੀਆ ਪਿੰਡ ਦੀ ਪੰਚਾਇਤ 71 ਏਕੜ ਜ਼ਮੀਨ ਦੀ ਮਾਲਕ ਹੈ ਜਿਸ ਵਿੱਚੋਂ ਪੰਚਾਇਤ ਨੇ ਸਾਢੇ ਛੇ ਏਕੜ ਜ਼ਮੀਨ ਗਊਸ਼ਾਲਾ ਬਣਾਉਣ ਦੇ ਲਈ ਦੇ ਦਿੱਤੀ ਸੀ ਅਤੇ ਅਤੇ ਬਾਕੀ ਜਮੀਨ ਤੇ ਕੁਝ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਪੰਚਾਇਤ ਨੇ ਹੁਣ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਦੇ ਨਾਲ ਛੁਡਵਾ  ਲਿਆ ਹੈ ਪਿੰਡ ਦੇ ਸਰਪੰਚ ਰਾਜਵੀਰ ਸਿੰਘ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਨੂੰ ਛਡਵਾਉਣ ਦੇ ਲਈ ਏਡੀਸੀ ਵਿਕਾਸ ਅਤੇ ਬੀਡੀਪੀਓ ਦਫਤਰ ਦੇ ਵਿੱਚੋਂ ਲੈ ਕੇ ਆਉਂਦੇ ਰਹੇ ਕਿ ਇਸ ਜ਼ਮੀਨ ਤੋਂ ਕਬਜ਼ਾ ਛੁਡਾਇਆ ਜਾਵੇ ਜਿਸ ਦੇ ਤਹਿਤ ਪੰਚਾਇਤ ਨੇ ਪੈਰਵਾਈ ਕਰਦੇ ਹੋਏ ਪਿੰਡ ਦੀ ਜ਼ਮੀਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਬਜ਼ਾ ਛੁਡਾਉਣ ਦੇ ਵਿੱਚ ਸਫ਼ਲਤਾ ਹਾਸਲ ਕਰ ਲਈ ਸੀ ਅਤੇ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਪੂਰਾ ਰਿਕਾਰਡ ਦੀ ਪੰਚਾਇਤ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ |

 

ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਇਸ ਜ਼ਮੀਨ ਨੂੰ ਪੰਚਾਇਤ ਦੀ ਇਨਕਮ ਦੇ ਲਈ ਅੱਗੇ ਠੇਕੇ ਤੇ ਵੀ ਲਗਾ ਦਿੱਤਾ ਹੈ ਅਤੇ ਠੇਕੇ ਵਾਲੇ ਕਿਸਾਨਾਂ ਨੇ ਪੰਚਾਇਤ ਨੂੰ ਬਣਦੀ ਰਾਸ਼ੀ ਵੀ ਭਰ ਦਿੱਤੀ ਹੈ ਪਰ ਹੁਣ ਕੁਝ ਲੋਕ ਠੇਕੇ ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਜ਼ਮੀਨ ਵਾਹੁਣ ਤੋਂ ਰੋਕ ਰਹੇ ਹਨ ਜਿਸ ਕਾਰਨ ਪੰਚਾਇਤ ਨੂੰ ਸਮੱਸਿਆ ਆ ਰਹੀ ਹੈ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਠੇਕੇ ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਰੋਕਣ ਵਾਲੇ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਵੀ ਹੁਣ ਸਾਥ ਦੇਣ ਤੋਂ ਆਨਾਕਾਨੀ ਕਰ ਰਹੇ ਹਨ ਓਹਨਾ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਜਮੀਨ ਨੂੰ ਛਡਵਾਉਣ ਦੇ ਲਈ ਪੰਚਾਇਤ ਨੂੰ ਲੈ ਕੇ ਭੇਜੇ ਗਏ ਸਨ ਕਿ ਜੇਕਰ ਜ਼ਮੀਨ ਨਹੀਂ ਛੁਡਾਈ ਜਾਂਦੀ ਤਾਂ ਤੁਹਾਡੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਹੁਣ ਜ਼ਮੀਨ ਛੁਡਵਾ ਕੇ ਅੱਗੇ ਠੇਕੇ ਤੇ ਦੇ ਦਿੱਤੀ ਹੈ ਅਤੇ ਠੇਕੇ ਵਾਲੇ ਕਿਸਾਨਾਂ ਨੂੰ ਜ਼ਮੀਨ ਵਾਹੁਣ ਤੋਂ ਕੁਝ ਲੋਕ ਰੋਕ ਰਹੇ ਹਨ ਜਿਸ ਕਾਰਨ ਪੰਚਾਇਤ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਸਹਿਯੋਗ ਦੀ ਮੰਗ ਕੀਤੀ ਗਈ ਹੈ।

Story You May Like