The Summer News
×
Tuesday, 14 May 2024

ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਨੇ ਦਾ ਗ੍ਰੇਟ ਖਲੀ ਅਤੇ ਕੰਵਲਜੀਤ ਸਿੰਘ ਦੇ ਵਿਵਾਦ ਨੂੰ ਕਰਵਾਇਆ ਖਤਮ

ਲੁਧਿਆਣਾ, 7 ਅਗਸਤ : ਦਲੀਪ ਸਿੰਘ ਦਾ ਗ੍ਰੇਟ ਖਲੀ ਟੋਲ ਪਲਾਜਾ ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪੰਜਾਬੀ ਮੁੰਡਾ ਕੰਵਲਜੀਤ ਸਿੰਘ ਵੱਲੋਂ ਗਲਤ ਫਹਿਮੀ ਹੋਣ ਕਾਰਨ ਅਪਸ਼ਬਦ ਬੋਲ ਦਿੱਤੇ ਗਏ ਜੋ ਕਿ ਸ਼ੋਸ਼ਲ ਮੀਡੀਆ ਤੇ ਅਪਲੋਡ ਹੋਣ ਕਾਰਨ ਦਾ ਗ੍ਰੇਟ ਖਲੀ ਦੀ ਛਵੀ ਨੂੰ ਬਹੁਤ ਵੱਡਾ ਧੱਕਾ ਲੱਗਾ ਤਾਂ ਉਨ੍ਹਾਂ ਨੇ ਕੰਵਲਜੀਤ ਸਿੰਘ ਸਪੁੱਤਰ ਵੀਰ ਸਿੰਘ ਪਿੰਡ ਮੁਹੱਲਾ ਸੰਤੋਖਪੁਰਾ, ਅਕਾਲਪੁਰ ਰੋਡ, ਤਹਿਸੀਲ ਫਿਲੋਰ ਜਿਲਾ੍ਹ ਜਲੰਧਰ ਦੇ ਖਿਲਾਫ਼ ਦਰਖਾਸਤ ਦੇ ਦਿੱਤੀ । ਇਹ ਜੋ ਮਾਮਲਾ 12 ਜੁਲਾਈ 2022 ਲਾਢੋਵਾਲ ਟੂਲ ਪਲਾਜਾ ਦਾ ਹੈ । ਕੰਵਲਜੀਤ ਸਿੰਘ ਜੋ ਕਿ ਆਪਣੇ ਮੋਟਰ ਸਾਈਕਲ ਤੇ ਲੰਘ ਰਿਹਾ ਸੀ ਤਾਂ ਉਸਨੂੰ ਲੱਗਿਆ ਕਿ ਗ੍ਰੇਟ ਖਲੀ ਕਿਸੇ ਨਾਲ ਬਹਿਸ ਰਿਹਾ ਹੈ ਤਾਂ ਉਨ੍ਹਾਂ ਨੇ ਇਹ ਮਾੜੀ ਸ਼ਬਦਾਬਲੀ ਬੋਲਦਿਆਂ ਹੋਇਆ ਫੇਸਬੁਕ ਤੇ ਅਪਲੋਡ ਕਰ ਦਿੱਤੀ ਜਿਸਨੂੰ ਵੇਖ ਕੇ ਲੋਕਾਂ ਨੇ ਅੱਗੇ ਦੀ ਅੱਗੇ ਸ਼ੇਅਰ ਕਰ ਦਿੱਤੀ ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਵੀਰ ਸਿੰਘ ਨੇ ਆਲ ਇੰਡੀਆ ਹਿਊਮਨ ਰਾਈਟਸ ਕੌਸਲ ਦੇ ਰਾਸ਼ਟ੍ਰੀਯ ਪ੍ਰਧਾਨ ਆਸਾ ਸਿੰਘ ਤਲਵੰਡੀ ਦੀ ਟੀਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕੰਵਲਜੀਤ ਸਿੰਘ ਦੀ ਗਲਤੀ ਨੂੰ ਮੰਨਦਿਆਂ ਹੋਇਆ ਗ੍ਰੇਟ ਖਲੀ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵੀਡੀਉ ਨਾਲ ਮੈਨੂੰ ਵਿਦੇਸ਼ਾਂ ਤੋ ਬਹੁਤ ਕਾਲਾਂ ਤੇ ਕਮੈਂਟ ਆ ਰਹੇ ਹਨ ਕਿ ਇਕ ਆਮ ਇੰਨਸਾਨ ਤੁਹਾਨੂੰ ਮਾੜੇ ਸ਼ਬਦ ਬੋਲ ਰਿਹਾ ਹੈ ਤੁਸੀ ਇਸ ਬਾਰੇ ਕਾਰਵਾਈ ਕਿਉ ਨਹੀ ਕਰਦੇ ਤਾਂ ਦਲੀਪ ਸਿੰਘ ਗ੍ਰੇਟ ਖਲੀ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ । ਅੱਜ ਆਲ ਇੰਡੀਆ ਹਿਊਮਨ ਰਾਈਟਸ ਦੀ ਪੂਰੀ ਟੀਮ ਨੇ ਦੋਹਾਂ ਧਿਰਾਂ ਦਾ ਮਨਮੁਟਾਉ ਦੂਰ ਕਰਦਿਆਂ ਹੋਇਆ ਕੰਵਲਜੀਤ ਸਿੰਘ ਤੋ ਗ੍ਰੇਟ ਖਲੀ ਨੂੰ ਮਾਫੀ ਮੰਗਵਾ ਦਿੱਤੀ ਅਤੇ ਮਨ ਮੁਟਾਉ ਦੀ ਦੂਰ ਕਰ ਦਿੱਤਾ । ਲਿਖਤੀ ਕਾਰਵਾਈ ਕਰਦਿਆਂ ਹੋਇਆ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਹੁਣ ਕਿਸੇ ਕਿਸਮ ਦੀ ਕਾਰਵਾਈ ਨਹੀ ਕਰਨਗੇ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹ ਵੀ ਵਾਪਸ ਲੈ ਲਈ ਜਾਵੇਗੀ ਪਰ ਉਨ੍ਹਾਂ ਨੇ ਇਕ ਸ਼ਰਤ ਵੀ ਰੱਖੀ ਹੈ ਕਿ ਕੰਵਲਜੀਤ ਸਿੰਘ ਵੱਲੋਂ ਸ਼ੋਸ਼ਲ ਮੀਡੀਆ ਤੇ ਮਾਫੀ ਮੰਗ ਕੇ ਸਾਰੇ ਲੋਕਾਂ ਨੂੰ ਉਹ ਵੀਡੀਉ ਡਿਲੀਟ ਕਰਨ ਲਈ ਬੇਨਤੀ ਕਰਨਗੇ । ਇਸ ਮੋਕੇ ਤੇ ਬਲਦੇਵ ਰਾਜ, ਆਸਾ ਸਿੰਘ ਤਲਵੰਡੀ ਰਾਸ਼ਟ੍ਰੀਯ ਪ੍ਰਧਾਨ, ਚੇਅਰਮੈਨ ਬਲਦੇਵ ਸਿੰਘ ਰੰਧਾਵਾ, ਲੱਖਾ ਸਿੰਘ ਸਾਬਕਾ ਫੋਜੀ, ਏ ਪੀ ਮੋਰਿਆ, ਰਣਜੋਧ ਸਿੰਘ, ਅਜਮੇਰ ਸਿੰਘ, ਸੇਵਕ ਸਿੰਘ, ਜਰਨੈਲ ਸਿੰਘ ਭੱਟੀ ਰਾਸ਼ਟ੍ਰੀਯ ਮੀਡੀਆ ਇੰਚਾਰਜ, ਸੁੱਖਵਿੰਦਰ ਮੈਹਰਾ ਨੈਸ਼ਨਲ ਚੇਅਰਮੈਨ, ਹਰਦੀਪ ਸਿੰਘ ਜਲਾਲਾਬਾਦ, ਮਨਵੀਰ ਸਿੰਘ, ਅਜਮੇਰ ਸਿੰਘ ਮਾਹਲਾ, ਝਿਲਮਿਲ ਸਿੰਘ ਤੋ ਇਲਾਵਾ ਬਹੁਤ ਸਾਰੇ ਪਤਵੰਤੇ ਸੱਜਣ ਹਾਜਰ ਸਨ ।


Story You May Like