The Summer News
×
Friday, 10 May 2024

ਤੇਜਸਵੀ ਅਤੇ ਕਰਨ ਦੇ ਰਿਸ਼ਤੇ ਨੂੰ ਲੈ ਕੇ ਉੱਡ ਰਹੇ ਵੱਡੇ ਸਵਾਲ, ਅਭਿਨੇਤਰੀ ਨੇ ਦਿੱਤਾ ਇਹ ਕਰਾਰਾ ਜਵਾਬ

ਚੰਡੀਗੜ੍ਹ :  ਟੀਵੀ ਇੰਡਸਟਰੀ ਅਤੇ ਨਾਲ ਹੀ Bigg Boss 15 ਦੀ ਮਸ਼ਹੂਰ ਜੋੜੀ ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਅਕਸਰ ਇਹ ਜੋੜੀ ਸੋਸ਼ਲ ਮੀਡੀਆ ਉਤੇ ਛਾਈ ਰਹਿੰਦੀ ਹੈ। ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਪ੍ਰਸ਼ੰਸਕਾਂ ਦੀ ਪਸੰਦੀਦਾ ਜੋੜੀ ਵਿਚੋਂ ਇਕ ਹੈ। ਇਸ ਖੂਬਸੂਰਤ ਜੋੜੀ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲੀਆਂ ਹੈ, Bigg Boss 15 ਤੋਂ ਇਹਨਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ ਫਿਰ ਖੇਡ ਖੇਡ ਵਿਚ ਹੀ ਇਹਨਾਂ ਦਾ ਪਿਆਰ ਅਸਲ ਜ਼ਿੰਦਗੀ ਵਿਚ ਤਬਦੀਲ ਹੋ ਗਿਆ ਹੈ।


ਸ਼ੋਅ ਵਿਚ ਵੀ ਇਸ ਜੋੜੀ ਨੂੰ Best ਜੋੜੀ ਦੇ ਨਾਮ ਨਾਲ ਨਵਾਜ਼ਿਆ ਗਿਆ ਸੀ। ਪ੍ਰਸ਼ੰਸਕ ਉਹਨਾਂ ਦੀਆਂ ਤਸਵੀਰਾਂ ਅਤੇ ਨਾਲ ਹੀ ਵੀਡੀਓਜ਼ ਉਤੇ ਕੁਮੇਂਟ ਕਰਕੇ ਉਹਨਾਂ ਨੂੰ ਵਿਆਹ ਕਰਕੇ ਕਹਿੰਦੇ ਹਨ। ਇਸ ਦੇ ਨਾਲ ਹੀ ਹਾਲ ਹੀ ਵਿਚ ਦੋਵਾਂ ਨੇ ਦੁਬਈ ਵਿਚ ਘਰ ਲਿਆ ਜਿਸ ਦੀ ਵੀਡੀਓ ਉਹਨਾਂ ਨੇ youtube ਉਤੇ ਸਾਂਝੀ ਕੀਤੀ ਸੀ। ਤੇਜਸਵੀ ਨੇ ਆਪਣੇ ਵਿਆਹ ਬਾਰੇ ਸੋਸ਼ਲ ਮੀਡੀਆ ਉਤੇ ਕੁਝ ਅਜਿਹਾ ਕਿਹਾ ਜਿਸ ਨੂੰ ਸੁਣ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ।


ਤੇਜਸਵੀ ਪ੍ਰਕਾਸ਼ ਨੇ ਕੀ ਕਿਹਾ ਅਜਿਹਾ ਇਸ ਨੂੰ ਸੁਣ ਕੇ ਪ੍ਰਸ਼ੰਸਕ ਰਹਿ ਗਏ ਹੈਰਾਨ


ਟੀਵੀ ਦੀ ਮਸ਼ਹੂਰ ਅਭਿਨੇਤਰੀ ਤੇਜਸਵੀ ਪ੍ਰਕਾਸ਼ ਨੇ ਇੰਟਰਵਿਊ ਦੌਰਾਨ ਆਪਣੇ ਵਿਆਹ ਦੀ ਗੱਲ ਕੀਤੀ ਸੀ। ਉਸ ਨੇ ਕਿਹਾ ਕਿ ਉਸਨੇ ਕਿਹਾ ਕਿ ਅਸੀਂ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਹੀ serious ਹਾਂ। ਉਹਨਾਂ ਨੇ ਕਿਹਾ ਕਿ ਫਿਲਹਾਲ ਮੈਂ ਅਤੇ ਕਰਨ ਅਸੀਂ ਦੋਵੇਂ ਆਪਣੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਵੀ serious ਹਾਂ। ਅਸੀਂ ਦੋਵੇਂ ਪਹਿਲਾ ਆਪਣੇ career ਉਤੇ ਧਿਆਨ ਦੇ ਰਹੇ ਹਾਂ। ਸਾਨੂੰ ਬਹੁਤ ਸਾਰੇ ਕੁਮੈਂਟ ਆਉਂਦੇ ਹਨ ਕਿ ਤੁਸੀਂ ਕਦੋਂ ਵਿਆਹ ਕਰਨਾਂ ਹੈ ਤਾਂ ਸਾਨੂੰ ਕੋਈ ਜਲਦੀ ਨਹੀਂ ਹੈ। ਸਾਨੂੰ ਦੋਵਾਂ ਨੂੰ ਜਦ ਲੱਗੇਗਾ ਕਿ ਅਸੀਂ ਤਿਆਰ ਹਾਂ ਉਦੋਂ ਅਸੀਂ ਆਪ ਹੀ ਤੁਹਾਨੂੰ ਦਸ ਦੇਵਾਂਗਾ। ਫਿਲਹਾਲ ਮੈਂ ਅਤੇ ਕਰਨ ਅਸੀਂ ਦੋਵੇਂ ਇਵੇਂ ਹੀ ਖੁਸ਼ ਹਾਂ ।


ਤੇਜਸਵੀ ਨੇ ਕਿਹਾ ਕਿ ਜਦੋਂ ਮੈਂ ਘਰ ਲਿਆ ਸੀ ਤਾਂ ਕਈ ਲੋਕ ਕਹਿਣ ਲੱਗੇ ਕਿ ਹੁਣ ਇਹਨਾਂ ਨੇ ਘਰ ਲੈ ਲਿਆ ਹੈ ਤਾਂ ਦੋਵਾਂ ਦਾ ਵਿਆਹ ਵੀ ਜਲਦੀ ਹੋ ਜਾਵੇਗਾ। ਇਸ ਉਤੇ ਉਸਨੇ ਕਿਹਾ ਕਿ ਜੋ ਘਰ ਲਿਆ ਹੈ ਉਹ ਮੈਂ ਖੁਦ ਲਿਆ ਹੈ। ਮੈਂ ਆਪਣੇ ਪਿਆਰ ਨਾਲ ਉਸ ਖੁਸ਼ੀ ਨੂੰ ਸਾਂਝਾ ਕੀਤਾ ਤਾਂ ਲੋਕ ਕੁਝ ਵੀ ਸੋਚ ਰਹੇ ਹਨ।


(Sonam Malhotra)

Story You May Like