The Summer News
×
Friday, 10 May 2024

ਕਿਸਾਨ ਨੇ ਮੁਸਤੈਦੀ ਨਾਲ ਕਾਬੂ ਕੀਤਾ ਚੋਰ

ਜਗਰਾਓਂ( ਹੇਮ ਰਾਜ ਬੱਬਰ/ਰਜਨੀਸ਼ ਬਾਂਸਲ) – ਦਾਣਾ ਮੰਡੀ ਵਿੱਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ,ਜਦੋਂ ਗਿੱਦੜਬਾਹਾ ਤੋੰ ਆਪਣੀ ਮੂੰਗੀ ਵੇਚਣ ਆਏ ਇਕ ਕਿਸਾਨ ਦੀ ਚਲਦੀ ਗੱਡੀ ਵਿੱਚੋਂ ਚੋਰਾਂ ਨੇ ਮੂੰਗੀ ਚੋਰੀ ਕਰ ਲਈ, ਜਿਸ ਦੇ ਚਲਦੇ ਕਿਸਾਨ ਨੇ ਮੰਡੀ ਦੀ ਲੇਬਰ ਨਾਲ ਮਿਲਕੇ ਬੜੀ ਸਕੀਮ ਨਾਲ ਇਨ੍ਹਾਂ ਮੂੰਗੀ ਚੋਰਾਂ ਨੂੰ ਫੜਿਆ,ਪਰ ਇਕ ਚੋਰ ਫਿਰ ਵੀ ਭੱਜਣ ਵਿਚ ਕਾਮਯਾਬ ਹੋ ਗਿਆ,ਜਦਕਿ ਇਕ ਚੋਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਓਹ ਗਿੱਦੜਬਾਹਾ ਤੋ ਜਗਰਾਓੰ ਆਪਣੀ ਮੂੰਗੀ ਦੀ ਫ਼ਸਲ ਵੇਚਣ ਆਏ ਸਨ ਤੇ ਦਾਣਾ ਮੰਡੀ ਵਿੱਚ ਪਹੁੰਚਣ ਤੋਂ ਪਹਿਲਾਂ ਓਹ ਆਪਣੀ ਗੱਡੀ ਰਸਤੇ ਵਿਚ ਇਕ ਹੋਟਲ ਵਿੱਚ ਰੋਕ ਕੇ ਚਾਹ ਪੀਣ ਲੱਗ ਪਏ ਤਾਂ ਉਨਾਂ ਦੀ ਗੱਡੀ ਵਿੱਚੋ ਦੋ ਮੂੰਗੀ ਦੇ ਗੱਟੇ ਚੋਰੀ ਹੋ ਗਏ, ਜਿਸਦੇ ਚਲਦਿਆਂ ਉਨਾਂ ਨੇ ਚੋਰਾਂ ਨੂੰ ਫੜਨ ਲਈ ਮੰਡੀ ਦੀ ਲੇਬਰ ਨਾਲ ਦੋਬਾਰਾ ਆਪਣੀ ਗੱਡੀ ਵਿੱਚ ਭੂਸਾ ਭਰ ਕੇ ਤੇ ਗੱਡੀ ਦਾ ਡਰਾਈਵਰ ਬਦਲ ਕੇ ਆਪ ਮੋਟਸਾਈਕਲਾਂ ਤੇ ਮਗਰ ਉਸੇ ਹੋਟਲ ਤੇ ਜਾ ਕੇ ਗੱਡੀ ਰੋਕ ਲਈ, ਇਨ੍ਹਾਂ ਚੋਰਾਂ ਨੇ ਲਾਲਚ ਵਿਚ ਆ ਕੇ ਫਿਰ ਭੂਸੇ ਨੂੰ ਮੂੰਗੀ ਸਮਝ ਕੇ ਚੋਰੀ ਕੀਤੀ,ਜਿਸਤੇ ਕਿਸਾਨ ਨੇ ਲੇਬਰ ਨਾਲ ਮਿਲਕੇ ਇਨ੍ਹਾਂ ਨੂੰ ਮੌਕੇ ਤੇ ਫੜਿਆ,ਪਰ ਇਕ ਚੋਰ ਭੱਜ ਗਿਆ ਤੇ ਇਕ ਕਾਬੂ ਆ ਗਿਆ,ਜਿਸ ਨੂੰ ਬਾਅਦ ਵਿਚ ਪੁਲਿਸ ਬੁਲਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਮੌਕੇ ਤੇ ਉਸਦੀ ਜੇਬ ਵਿੱਚੋਂ ਚਿੱਟਾ ਲਾਉਣ ਵਾਲੀਆਂ ਸੀਰੰਜਾ ਵੀ ਨਿਕਲੀਆਂ ਤੇ ਉਸਨੇ ਦੱਸਿਆ ਕਿ ਉਹ ਗੋਲੀਆਂ ਤੇ ਚਿੱਟਾ ਨਸ਼ਾ ਰੇਲਵੇ ਫਾਟਕਾਂ ਨੇੜੇ ਜੋਗੀਆਂ ਦੇ ਘਰਾਂ ਵਿੱਚੋ ਲਿਆਉਂਦਾ ਹੈ।


Story You May Like