The Summer News
×
Friday, 10 May 2024

ਇਸ ਅਭਿਨੇਤਰੀ ਨੇ ਡਾਕਟਰ ਪਰਿਵਾਰ 'ਚੋਂ ਨਿਕਲ ਕੇ ਹਾਲੀਵੁੱਡ 'ਚ ਬਣਾਈ ਨਵੀਂ ਪਛਾਣ, ਅਜਿਹਾ ਰਿਹਾ ਅਨੋਖਾ ਸਫਰ

ਚੰਡੀਗੜ੍ਹ : ਪ੍ਰਿਯੰਕਾ ਚੋਪੜਾ ਨੂੰ ਫਿਲਮ ਇੰਡਸਟਰੀ ਵਿੱਚ ਇੱਕ ਚਮਕਦਾਰ ਸਿਤਾਰਾ ਮੰਨਿਆ ਜਾਂਦਾ ਹੈ। ਉਹ ਇੱਕ ਭਾਰਤੀ ਅਭਿਨੇਤਰੀ, ਫਿਲਮ ਨਿਰਮਾਤਾ ਹੈ ਇਸ ਦੇ ਨਾਲ ਹੀ ਪ੍ਰਿਯੰਕਾ ਮਿਸ ਵਰਲਡ ਵੀ ਰਹਿ ਚੁੱਕੀ ਹੈ। ਪ੍ਰਿਅੰਕਾ ਚੋਪੜਾ ਨੇ ਸਿਰਫ ਬਾਲੀਵੁੱਡ ਹੀ ਨਹੀਂ ਸਗੋਂ ਹਾਲੀਵੁੱਡ ਵਿੱਚ ਵੀ ਸਫਲਤਾ ਅਤੇ ਮਾਨਤਾ ਹਾਸਿਲ ਕੀਤੀ ਹੈ।    ਦੱਸ ਦੇਈਏ ਕਿ ਪ੍ਰਿਯੰਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਵਿੱਚ ਕੀਤੀ ਸੀ। ਇਸ ਦੌਰਾਨ ਪ੍ਰਿਅੰਕਾ ਅਭਿਨੇਤਰੀ ਤਾਂ ਬਣ ਗਈ ਨਾਲ ਹੀ ਉਹ ਮਿਸ ਵਰਲਡ ਵੀ ਬਣ ਗਈ। ਆਪਣੀ ਸੁੰਦਰਤਾ ਅਤੇ ਸਾਦਗੀ ਦੇ ਨਾਲ ਉਸ ਨੇ ਕਈ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ।


ਪ੍ਰਿਯੰਕਾ ਚੋਪੜਾ ਦਾ ਅੱਜ ਜਨਮ ਦਿਨ ਹੈ, ਤਾਂ ਉਸ ਦੇ ਇਸ ਖਾਸ ਦਿਨ ‘ਤੇ ਅਸੀਂ ਤੁਹਾਨੂੰ ਪ੍ਰਿਯੰਕਾਂ ਬਾਰੇ ਕੁਝ Interesting facts ਦੱਸਦੇ ਹਾਂ। ਪ੍ਰਿਯੰਕਾਂ ਚੋਪੜਾ ਦੇ ਮਾਤਾ-ਪਿਤਾ ਦੋਵੇਂ ਡਾਕਟਰ ਹਨ ਦਾ ਪਾਲਣ-ਪੋਸ਼ਣ ਡਾਕਟਰ ਖਾਨਦਾਨ ਵਿੱਚ ਹੋਇਆ। ਪ੍ਰਿਯੰਕਾ ਦੇ ਮਾਤਾ ਅਤੇ ਪਿਤਾ ਦੋਵੇਂ ਹੀ ਡਾਕਟਰ ਰਹੇ। ਪਰ ਅਭਿਨੇਤਰੀ ਨੂੰ ਸ਼ੁਰੂ ਤੋਂ ਹੀ ਮਾਡਲ ਅਤੇ ਅਦਾਕਾਰ ਬਣਨ ਦਾ ਸ਼ੌਂਕ ਸੀ। ਇਸ ਲਈ ਉਸ ਨੇ ਆਪਣੇ ਕਰਿਅਰ ਉੱਤੇ ਧਿਆਨ ਦਿੰਦੇ ਹੋਏ ਮਾਡਲਿੰਗ ਸ਼ੁਰੂ ਕੀਤੀ ਫਿਰ ਉਸ ਨੇ ਆਪਣਾ ਪੈਰ ਅਦਾਕਾਰੀ ਵਿੱਚ ਜਮਾਇਆ। ਪਹਿਲਾ ਅਭਿਨੇਤਰੀ ਨੂੰ ਕਈ ਸਾਰੇ Ups ਅਤੇ Downs ਦੇਖਣੇ ਪਏ ਪਰ ਉਸ ਨੇ ਹਾਰ ਨਾ ਮੰਨੀ।


ਪ੍ਰਿਯੰਕਾ ਨੇ ਆਪਣੇ ਫਿਲਮੀ ਕਰਿਅਰ ਦੀ ਸ਼ੁਰੂਆਤ2002 ‘ਚ ਤਾਮਿਲ ਫਿਲਮ Thamizhan ਦੁਆਰਾ ਕੀਤੀ। ਇਸ ਤੋਂ ਬਾਅਦ ਪ੍ਰਿਯੰਕਾ ਨੇ ਐਤਰਾਜ਼, ਫੈਸ਼ਨ, 7 ਖੂਨ ਮਾਫ , ਬਰਫੀ ਵਰਗੀਆਂ ਮਸ਼ਹੂਰ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਨੇ 2015 ਵਿੱਚ ਨਾਟਕ "ਕਵਾਂਟਿਕੋ" ਨਾਲ ਅਮਰੀਕੀ ਟੈਲੀਵਿਜ਼ਨ ਵਿੱਚ ਆਪਣੀ ਕਰਿਅਰ ਦੀ ਸ਼ੁਰੂਆਤ ਕੀਤੀ। ਸ਼ੋਅ ਕਾਫੀ ਮਸ਼ਹੂਰ ਰਿਹਾ ਅਤੇ ਚੋਪੜਾ ਦੀ ਅਦਾਕਾਰੀ ਦੀ ਪ੍ਰਸ਼ੰਸਾ ਕੀਤੀ ਗਈ। ਇਸ ਤੋਂ ਬਾਅਦ "ਐਕਸੌਟਿਕ" ਅਤੇ "ਆਈ ਕੈਨਟ ਮੇਕ ਯੂ ਲਵ ਮੀ" ਵਰਗੇ ਹੋਰ ਪ੍ਰਸਿੱਧ ਟਰੈਕ ਸ਼ਾਮਲ ਕੀਤੇ ਗਏ।


(Sonam Malhotra)

Story You May Like