The Summer News
×
Monday, 20 May 2024

ਡੇਂਗੂ ਬੁਖਾਰ ਸਬੰਧੀ ਐਂਟੀ ਡੇਗੂ ਮੰਥ ਜੁਲਾਈ ਸੈਮੀਨਾਰ ਲਗਾਇਆ

ਬਟਾਲਾ, 18 ਜੁਲਾਈ | ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਅਤੇ ਜਿਲ੍ਹਾ ਐਪੀਡਿਮਾਲੋਜਿਸ਼ਟ ਡਾ. ਪ੍ਰਭਜੋਤ ਕੌਰ "ਕਲਸ਼ੀ" ਦੇ ਦਿਸ਼ਾ ਨਿਰਦੇਸਾ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਅਧੀਨ ਮਿੰਨੀ. ਪੀ. ਐਚ. ਸੀ. ਨਾਨੋਵਾਲ ਜਿੰਦੜ੍ਹ ਵਿਖ਼ੇ ਆਉਣ ਵਾਲੇ ਡੇਂਗੂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡਾ. ਮੁਕੇਸ਼ ਕੁਮਾਰ ਮੈਡੀਕਲ਼ ਅਫ਼ਸਰ ਨੇ ਡੇਂਗੂ ਬੁਖਾਰ ਸਬੰਧੀ ਐਂਟੀ ਡੇਗੂ ਮੰਥ ਜੁਲਾਈ ਸੈਮੀਨਾਰ ਲਗਾਇਆ ।


 

ਇਸ ਮੌਕੇ ਆਏ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਡੇਂਗੂ ਬੁਖਾਰ ਇੱਕ ਏਡੀਜ਼ ਅਜੈਪਟੀ ਮੱਛਰ ਦੇ ਮਨੁੱਖ ਦੇ ਸਰੀਰ ਦੇ ਕਿਸੇ ਅੰਗ ਤੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਚਿੱਟੀਆਂ, ਕਾਲੀਆਂ ਧਾਰੀਆਂ ਵਾਲਾ ਹੁੰਦਾ ਹੈ ਇਹ ਸਵੇਰੇ ਤੇ ਸ਼ਾਮ ਨੂੰ ਕੱਟਦਾ ਹੈ ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਤੇਜ਼ ਬੁਖਾਰ, ਸਿਰ ਤੇ ਮਾਸ ਪੇਸ਼ੀਆ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ ਦਰਦ, ਮਸ਼ੂੜ੍ਹਿਆ,ਨੱਕ ਤੇ ਕੰਨ ਵਿੱਚੋ ਖੂਨ ਵਗਣਾ ਆਦਿ ਹਨ, ਅਜਿਹੇ ਲੱਛਣ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਵਿੱਚ ਜਾਣਾ ਚਾਹੀਦਾ ਹੈ ਤੇ ਮਰੀਜ਼ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਹੀਂ ਦੇਣੀ ਚਾਹੀਦੀ ਡੇਂਗੂ ਬੁਖਾਰ ਤੋਂ ਬਚਾਓ ਦੇ ਤਰੀਕੇ, ਇਹ ਮੱਛਰ ਸਾਫ਼ ਪਾਣੀ ਜਿਵੇਂ ਘਰਾਂ ਵਿੱਚ ਕੂਲਰ ਦੇ ਪਾਣੀ ਵਿੱਚ, ਫਰਿਜ਼ਾ ਦੀਆਂ ਵੇਸਟ ਪਾਣੀ ਟਰੇਆਂ,ਫੁੱਲਾਂ ਦੇ ਗਮਲੇ ਦੇ ਪਾਣੀ ਵਿੱਚ, ਪਸ਼ੂਆਂ ਦੇ ਪਾਣੀ -ਪੀਣ ਵਾਲੀਆਂ ਹੋਦੀਆਂ, ਫਟੇ ਪੁਰਾਣੇ ਟਾਇਰ ਵਿੱਚ,ਟੁੱਟੇ ਭੱਜੇ ਬਰਤਨਾਂ ਤੇ ਟੋਏ ਟਿੱਬਿਆਂ ਵਿੱਚ ਪਏ ਪਾਣੀ ਵਿੱਚ ਪੈਦਾ ਹੁੰਦਾ ਹੈ,ਇਸ ਲਈ ਹਰ ਸ਼ੁੱਕਰਵਾਰ ਡਰਾਈ - ਡੇ ਮਨਾਉਣਾ ਤੇ ਇਹ ਸਾਰੇ ਪਏ ਪਾਣੀ ਨੂੰ ਚੰਗੀ ਤਰਾਂ ਕੱਢਣਾ ਤੇ ਟੋਇਆ ਵਿੱਚ ਖੜ੍ਹੇ ਪਾਣੀ ਤੇ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ I



 ਇਸ ਕੈਂਪ ਵਿੱਚ ਆਏ ਲੋਕਾਂ ਦਾ ਮਹਿੰਦਰਪਾਲ ਹੈਲਥ ਇੰਸਪੈਕਟਰ ਨੇ ਧੰਨਵਾਦ ਕੀਤਾ, ਇਸ ਸਮੇਂ ਬਲਜਿੰਦਰ ਸਿੰਘ, ਕੰਵਲਜੀਤ ਕੌਰ ਐਲ. ਟੀ,ਪਰਮਜੀਤ ਕੌਰ, ਸਰੋਜ਼ ਬਾਲਾ, ਦਲਜੀਤ ਕੌਰ, ਸੁਖਰਾਜ ਕੌਰ,ਮੰਨਿਦਰ ਸਿੰਘ ਤੇ ਜਸਬੀਰ ਸਿੰਘ ਤੇ ਹੋਰ ਵਿਆਕਤੀ ਹਾਜ਼ਰ ਸਨ l

Story You May Like