The Summer News
×
Monday, 20 May 2024

ਹਿੰਦੂ ਮਹਾਰਾਜ ਨੇ ਕੀਤੀ ਇਹ ਅਨੋਖੀ ਭਵਿੱਖਬਾਣੀ, ਪੜ੍ਹ ਹੋ ਜਾਵੋਗੇ ਹੈਰਾਨ

ਚੰਡੀਗੜ੍ਹ : ਦੇਸ਼ ਵਿੱਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਨਾਲ ਲੋਕਾਂ ਨੂੰ ਇਸ ਤਪਦੀ ਹੋਈ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਭ ਤੋਂ ਜ਼ਿਆਦਾ ਗਰਮੀ ਪੈਂਦੀ ਹੈ। ਇਸ ਗਰਮੀ ਨਾਲ ਲੋਕਾਂ ਦਾ ਹਾਲ ਬੇਹਾਲ ਹੋਣਾ ਲਾਜ਼ਮੀ ਹੈ। ਇਸ ਦੌਰਾਨ ਇਕ ਖਬਰ ਸਾਹਮਣੇ ਆਈ ਹੈ। ਤੁਸੀਂ ਕਈ ਤਰ੍ਹਾਂ ਦੀਆਂ ਭਵਿੱਖਬਾਣੀ ਬਾਰੇ ਸੁਣਿਆ ਹੋਵੇਗਾ ਪਰ ਇਕ ਇਹੋ ਜਿਹੀ ਭਵਿੱਖਬਾਣੀ ਸਾਹਮਣੇ ਆਈ ਹੈ ਜੋ ਕੀ ਬਹੁਤ ਹੀ ਅਦਭੁਤ ਹੈ।


ਜਿਸ ਵਿੱਚ ਦਿੱਲੀ ਹਿੰਦੂ ਮਹਾਸਭਾ ਦੇ ਪ੍ਰਧਾਨ ਚੱਕਰਪਾਣੀ ਮਹਾਰਾਜ ਨੇ ਕਿਹਾ ਕਿ ਦਿੱਲੀ ਦਾ ਨਾਮ ਜੇਕਰ ਬਦਲ ਦਿੱਤਾ ਜਾਵੇ ਤਾਂ ਇਸ ਦੇ ਨਾਲ ਮੌਸਮ ਵੀ ਸੁਹਾਵਣਾ ਹੋ ਜਾਵੇਗਾ। ਤੇ ਮੀਂਹ ਪੈ ਜਾਵੇਗਾ। ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲੇਗੀ।  ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਜੇਕਰ ਦਿੱਲੀ ਦਾ ਨਾਮ ਬਦਲ ਕੇ ਇੰਦਰਪ੍ਰਸਥ ਰੱਖ ਦਿੱਤਾ ਜਾਵੇ ਤਾਂ ਇਹ ਬਹੁਤ ਸ਼ੁਭ ਹੋਵੇਗਾ । ਉਹਨਾਂ ਇਹ ਕਿਹਾ ਕਿ ਇਸ ਨਾਮ ਦਾ ਬਹੁਤ ਮਹੱਤਵ ਹੈ।


Story You May Like