The Summer News
×
Tuesday, 25 March 2025

108 ਕਮਲ ਦੇ ਫੁੱਲਾਂ ਨਾਲ ਹੋਵੇਗਾ ਮਾਂ ਲਕਸ਼ਮੀ ਦਾ ਸ਼ਿੰਗਾਰ

ਲੁਧਿਆਣਾ (ਤਮੰਨਾ ਬੇਦੀ): ਅਗਰਵਾਲ ਪਰਿਵਾਰ ਮਿਲਨ ਸੰਘ ਦੇ ਵੱਲੋਂ ਸ੍ਰੀ ਮਹਾਂਲਕਸ਼ਮੀ ਜੀ ਦੇ ਰੱਥ ਯਾਤਰਾ ਦੇ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 7 ਅਗਸਤ ਦੁਪਹਿਰ 3 ਵਜੇ ਸ਼ੁਰੂ ਹੋਣ ਵਾਲੀ ਰੱਥ ਯਾਤਰਾ ਦੇ ਵਿੱਚ ਸ੍ਰੀ ਮਹਾ ਲਕਸ਼ਮੀ ਦੇ ਵਿਸ਼ਾਲ ਸਵਰੂਪ ਦਾ 108 ਕਮਲ ਦੇ ਫੁੱਲਾਂ ਦੇ ਨਾਲ ਸ਼ਿੰਗਾਰ ਕੀਤਾ ਜਾਵੇਗਾ । ਇਹ ਰੱਥ ਯਾਤਰਾ ਦੁਪਹਿਰ 3 ਵਜੇ ਦੇ ਕਰੀਬ ਸ਼ੁਰੂ ਹੋਵੇਗੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਪਰਿਵਾਰ ਮਿਲਨ ਸੰਘ ਦੇ ਪੰਜਾਬ ਪ੍ਰਧਾਨ ਸੁਨੀਲ ਜੈਨ ਮਿੱਤਲ ਨੇ ਮੀਟਿੰਗ ਕੀਤੀ ਅਤੇ ਜਾਣਕਾਰੀ ਦਿੱਤੀ ਕਿ ਰੱਥ ਯਾਤਰਾ ਹੰਬੜਾ ਰੋਡ ਉੱਪਰ ਡੇਅਰੀ ਕੰਪਲੈਕਸ ਚ ਫਾਇਰ ਬ੍ਰਿਗੇਡ ਆਫਿਸ ਦੇ ਕੋਲੋਂ ਸ਼ੁਰੂ ਹੋ ਕੇ ਸ੍ਰੀ ਅਗਰਸੇਨ ਧਾਮ ਤੱਕ ਪਹੁੰਚੇਗੀ । ਸ੍ਰੀ ਅਗਰਸੇਨ ਧਾਮ ਚ ਰੱਥ ਯਾਤਰਾ ਨੂੰ ਸ਼ਾਮ ਦੇ ਸਮੇਂ ਮਹਾ ਆਰਤੀ ਦੇ ਨਾਲ ਸੰਪਨ ਕੀਤਾ ਜਾਵੇਗਾ ।


ਇਸ ਮੀਟਿੰਗ ਵਿੱਚ ਸੰਘ ਦੇ ਪੰਜਾਬ ਪ੍ਰਧਾਨ ਸੁਨੀਲ ਜੈਨ , ਖਜ਼ਾਨਚੀ ਸਤੀਸ਼ ਸਿੰਗਲਾ ਸੋਨੂ ,ਮਿੱਤਲ ਮੀਡੀਆ ਸਚਿਨ ਪ੍ਰਵੀਨ ਬਾਂਸਲ ,ਅਸ਼ੋਕ ਭਾਰਤੀ ਗੋਇਲ ,ਰਾਜੀਵ ਗਰਗ ਰਜਿੰਦਰ ਗਰਗ ਸੁਮਨ ਗੁਪਤਾ ਪੁਸ਼ਪਿੰਦਰ ਅਗਰਵਾਲ ਕਮਲ ਗੁਪਤਾ ਪ੍ਰਿਯੰਕਾ ਅਗਰਵਾਲ ਰੀਟਾ ਗੋਇਲ ਸਤੀਸ਼ ਗੁਪਤਾ ਐਡਵੋਕੇਟ ਅਸ਼ਵਨੀ ਗੁਪਤਾ ਭਗਵਾਨ ਦਾਸ ਸੁਸ਼ੀਲ ਗੁਪਤਾ ਪ੍ਰਕਾਸ਼ ਗੋਇਲ ਸਤੀਸ਼ ਬਾਂਸਲ ਪੀ ਕੇ ਗੋਇਲ ਮੌਜੂਦ ਰਹੇ ।


Story You May Like