The Summer News
×
Saturday, 11 May 2024

ਲਗਾਓ ਜੁਲਾਈ ਮਹੀਨੇ ਇਹ ਫਲ, ਦੇਖੋ ਫਿਰ ਕਿਸ ਤਰ੍ਹਾਂ ਤੁਹਾਡੇ ਕਾਰੋਬਾਰ ‘ਚ ਹੋਵੇਗਾ ਵਾਧਾ

(ਮਨਪ੍ਰੀਤ ਰਾਓ)


ਚੰਡੀਗੜ੍ਹ : ਫਲ ਖਾਣੇ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਅਮਰੂਦ ਦੀਆ ਦੇਸ਼-ਭਰ ਵਿੱਚ 12 ਤੋਂ ਵੀ ਵੱਧ ਕਿਸਮਾਂ ਲਗਾਈਆਂ ਜਾਂਦੀਆਂ ਹਨ। ਪ੍ਰੰਤੂ ਕੁੱਝ 4-5 ਅਜਿਹੀਆ ਕਿਸਮਾ ਹਨ ਜਿਹੜੀਆਂ ਕਿ ਸਾਲ ਬਾਅਦ ਹੀ ਫਲ ਦੇਣ ਲੱਗਦੀਆ ਹਨ। ਜਿਸ ਵਿੱਚ ਇਲਾਹਾਬਾਦ-ਸਫੇਦਾ, ਅਰਕਾ-ਮ੍ਰਿਦੁਲਾ, ਸਰਦਾਰ ਅਮਰੂਦ ਅਤੇ ਚਿਟੀਦਾਰ ਆਦਿ ਵਰਗੇ ਵਿਸ਼ੇਸ ਤੌਰ ‘ਤੇ ਹੁੰਦੇ ਹਨ।


ਇਲਾਹਾਬਾਦ-ਸਫੇਦਾ


ਜਾਣਕਾਰੀ ਦੇ ਦਈਏ ਕਿ ਖੇਤੀ ਮਹਿਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੂਦ ਦੀ ਜੋ ਇਲਾਹਾਬਾਦ-ਸਫੇਦਾ ਦੀ ਕਿਸਮ ਹੁੰਦੀ ਹੈ,ਉਹ ਸਿੱਧੇ ਅਤੇ ਵੱਡੇ ਦਰਮਿਆਨੇ ਦੇ ਹੁੰਦੇ ਹਨ। ਇਸ ਦਾ ਆਕਾਰ ਗੋਲਾਕਾਰ ਅਤੇ ਭਾਰ 180 ਗ੍ਰਾਮ ਹੁੰਦਾ ਹੈ। ਇਸ ਫਲ ਦੀ ਸਤ੍ਹਾ ਦਿਖਣ ‘ਚ ਚਿੱਟੇ ਅਤੇ ਪੀਲੇ ਰੰਗ ਦੀ ਹੁੰਦੀ ਹੈ, ਤੇ ਸੁਆਦ ਵਿੱਚ ਇਹ ਮਿੱਠੇ ਅਤੇ ਵਿਕਸਤ ਹੁੰਦੇ ਹਨ।


ਸਰਦਾਰ ਅਮਰੂਦ


ਇਸੇ ਤਰ੍ਹਾਂ ਸਰਦਾਰ ਅਮਰੂਦ ਵੀ ਹੈ ਜਿਸ ਨੂੰ ਲਖਨਊ-49 ਵੀ ਕਿਹਾ ਜਾਂਦਾ ਹੈ। ਇਸ ਦੇ ਫਲ ਆਕਾਰ ਵਿੱਚ ਅੰਡਾਕਾਰ ਅਤੇ ਗੋਲ ਆਕਾਰ ਹੁੰਦੇ ਹਨ ਤੇ ਦਿਖਣ ਵਿੱਚ ਪੀਲੇ ਰੰਗ ਦੇ ਹੁੰਦੇ ਹਨ ਇਹ ਅੰਦਰੋ ਸਫੇਦ ਅਤੇ ਸੁਆਦ ਖੱਟਾ-ਮਿੱਠਾ ਹੁੰਦਾ ਹੈ।


ਚਟਾਕਕਾਰ ਅਮਰੂਦ


ਇਸ ਦਾ ਰੁੱਖ ਚਿੱਟੇ ਅਮਰੂਦ ਦੀ ਤਰ੍ਹਾਂ ਹੁੰਦਾ ਹੈ, ਇਸ ਦੀ ਸਤ੍ਹਾ ਲਾਲ ਰੰਗ ਦੀ ਹੁੰਦੀ ਹੈ। ਇਸੇ ਦੌਰਾਨ ਇਸ ਰੁੱਖ ਦੇ ਬੀਜ਼ ਛੋਟੇ ਅਤੇ ਨਰਮ ਹੁੰਦੇ ਹਨ। ਇਹ ਹਲਕਾ ਜਿਹਾ ਪੀਲੇ ਰੰਗ ਦਾ ਹੁੰਦਾ ਹੈ।


ਅਰਕਾ-ਮ੍ਰਿਦੁਲਾ


ਇਸ ਰੱਖ ਦੇ ਬੀਜ਼ ਨਰਮ ਹੁੰਦੇ ਹਨ ਅਤੇ ਖਾਣ ਵਿੱਚ ਮਿੱਠੇ ਹੁੰਦੇ ਹਨ। ਇਨ੍ਹਾਂ ਵਿੱਚ ਵਿਟਾਮਿਨ-ਸੀ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਫਲ ਨੂੰ ਫਰਵਰੀ ਤੋਂ ਜੁਲਾਈ ਦੇ ਵਿੱਚ ਲਗਾਇਆ ਜਾਂਦਾ ਹੈ।


ਅਮਰੂਦ ਨੂੰ ਕਿਸ ਤਰ੍ਹਾਂ ਬੀਜ਼ ਸਕਦੇ ਹਾਂ :


ਇਸ ਨੂੰ ਹਰ ਕਿਸਮ ਦੀ ਮਿੱਟੀ ਵਿੱਚ ਉਗਾਇਆਂ ਜਾ ਸਕਦਾ ਹੈ। ਅਮਰੂਦਾ ਦੇ ਬੂਟੇ ਲਗਾਉਣ ਤੋਂ  15-20 ਦਿਨ ਪਹਿਲਾ ਜ਼ਮੀਨ ਨੂੰ ਪੱਧਰਾ ਕਰਨ ਤੋਂ ਬਾਅਦ ਟੋਇਆਂ ਨੂੰ 15-20 ਕਿਲੋ ਗੋਬਰ ਨਾਲ, 250 ਗ੍ਰਾਮ ਪੋਟਾਸ਼, 500 ਗ੍ਰਾਮ ਸੁਪਰ ਫਾਸਫੇਟ ਅਤੇ 100 ਗ੍ਰਾਮ ਮਿਥਾਇਲ ਪੈਰਾਥੀਓਨ ਪਾਊਡਰ ਨੂੰ ਚੰਗੀ ਤਰ੍ਹਾਂ ਨਾਲ ਟੋਇਆ ਵਿੱਚ ਭਰ ਦੇਣਾ ਚਾਹੀਦਾ ਹੈ।ਇਸੇ ਤਰ੍ਹਾਂ ਟੋਏ ਨੂੰ ਭਰਨ ਤੋਂ ਬਾਅਦ ਮਿੰਟੀ ਨੂੰ ਚੰਗੀ ਤਰ੍ਹਾਂ ਜੰਮ ਜਾਣ ਤੋਂ ਬਾਅਦ ਸਿੰਚਾਈ ਕੀਤੀ ਜਾਂਦੀ ਹੈ।


Story You May Like