The Summer News
×
Monday, 20 May 2024

ਤੀਆਂ ਲੋਕਤੰਤਰ ਦੀਆਂ ਪ੍ਰੋਗਰਾਮ ਤਹਿਤ ਵੀਡੀਓ ਬਣਾ ਕੇ ਭੇਜਣ ਦਾ ਹਾਰਦਿਕ ਸੱਦਾ

ਬਟਾਲਾ, 8 ਅਗਸਤ  -  ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾਂ- ਨਿਰਦੇਸ਼ਾ ਅਨੁਸਾਰ ਜ਼ਿਲ਼੍ਹਾ ਗੁਰਦਾਸਪੁਰ ਵਿੱਚ ਤੀਆਂ ਲੋਕਤੰਤਰ ਦੀਆਂ ਪ੍ਰੋਗਰਾਮ ਤਹਿਤ ਜ਼ਿਲ਼੍ਹਾ ਗੁਰਦਾਸਪੁਰ ਦੀਆਂ ਸਾਰੀਆਂ ਪੰਜਾਬਣਾਂ ਨੂੰ ਲੋਕਤੰਤਰ ਨਾਲ ਸਬੰਧਤ ਬੋਲੀਆਂ ਪਾਂਉਦੇ ਹੋਏ ਵੀਡੀਓ ਬਣਾ ਕੇ ਭੇਜਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।


ਇਹ ਜਾਣਕਾਰੀ ਦਿੰਦਿਆਂ ਸੁਭਾਸ਼ ਚੰਦਰ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ  ਮੁਕਾਬਲੇ ਵਿੱਚ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਜਿਸ ਵਿੱਚ ਪਹਿਲਾ ਇਨਾਮ 5000 ਹਜਾਰ ਰੁਪਏ, ਦੂਜਾ ਇਨਾਮ, 3000 ਹਜਾਰ ਰੁਪਏ ਅਤੇ ਤੀਜਾ ਇਨਾਮ 2000 ਰੁਪਏ ਦਿੱਤਾ ਜਾਵੇਗਾ।


ਉਨ੍ਹਾਂ ਕਿਹਾ ਹੈ ਕਿ ਮੁਕਾਬਲੇ ਵਿੱਚ ਹਿੱਸਾ ਲੈਂਣ ਲ਼ਈ ਆਖਰੀ ਮਿਤੀ 20 ਅਗਸਤ 2023 ਹੈ। ਕਾਸਟਿਊਮ ਪੰਜਾਬੀ ਗਿੱਧੇ ਦਾ ਲਿਬਾਸ ਅਤੇ ਗਹਿਣੇ ਸਮੇਤ ਹੋਵੇਗਾ। ਇਸ ਤੋ ਇਲਾਵਾ ਵੀਡੀਓ ਦਾ ਸਮਾਂ ਕੇਵਲ 2 ਮਿੰਟ ਦਾ ਹੋਵੇਗਾ।


ਇਸ ਤੋ ਇਲਾਵਾ ਆਪਣੀਆਂ ਐਂਟਰੀਆਂ  ਸਿੱਧੇ ਤੌਰ ਤੇ ਮੁੱਖ ਚੋਣ ਅਫਸਰ, ਪੰਜਾਬ ਨੂੰ ਈ ਮੇਲ ਰਾਹੀ smmceopb@gmail.com  ਭੇਜੀਆਂ ਜਾਣ। ਵਧੇਰੇ ਜਾਣਕਾਰੀ ਲਈ ਮਨਪ੍ਰੀਤ ਅਨੇਜ 98723-16194  ਤੇ ਸੰਪਰਕ ਕੀਤਾ ਜਾ ਸਕਦਾ ਹੈ।


 

Story You May Like