The Summer News
×
Wednesday, 15 May 2024

ਘਰਿਆਲਾ ਸੈਕਰਡ ਹਾਰਟ ਕੈਥੋਲਿਕ ਚਰਚ ਵਿਚ ਦਾਦਾ ਦਾਦੀ ਨਾਨਾ ਨਾਨੀ ਦੇ ਸਨਮਾਨ ਵਿੱਚ ਕਰਵਿਆ ਗਿਆ ਵਿਸ਼ੇਸ਼ ਪ੍ਰੋਗਰਾਮ

ਪੱਟੀ : ਘਰਿਆਲਾ ਸੈਕਰਡ ਹਾਰਟ ਕੈਥੋਲਿਕ ਚਰਚ ਵਿਚ ਮਾਣਯੋਗ ਫਾਦਰ ਥੋਮਸ ਪੋਚਾਲੀਲ ਪੈਰਿਸ ਪਰੀਸਟ ਦੀ ਅਗਵਾਈ ਵਿੱਚ ਪਵਿੱਤਰ ਪਾਕਮਾਸ ਦੀ ਕੁਰਬਾਨੀ ਉਪਰੰਤ ਦਾਦਾ ਦਾਦੀ ਨਾਨਾ ਨਾਨੀ ਦੇ ਸਨਮਾਨ ਵਿੱਚ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਫਾਦਰ ਜੀ ਨੇ ਬੋਲਦਿਆਂ ਦੱਸਿਆ ਕਿ ਹਰੇਕ ਵਿਅਕਤੀ ਦੀ ਜ਼ਿੰਦਗੀ ਵਿੱਚ ਹਰ ਰਿਸ਼ਤੇ ਦੀ ਆਪਣੀ ਮਹੱਤਤਾ ਹੁੰਦੀ ਹੈ ਫਿਰ ਭਾਵੇਂ ਉਹ ਕੋਈ ਵੀ ਰਿਸ਼ਤਾ ਕਿਉਂ ਨਾ ਹੋਵੇ ਇਸੀ ਤਰ੍ਹਾਂ ਹਰ ਬੱਚੇ ਦਾ ਆਪਣੇ ਦਾਦਾ-ਦਾਦੀ ਨਾਨਾ ਨਾਨੀ ਨਾਲ ਇੱਕ ਖ਼ਾਸ ਸੰਬੰਧ ਹੁੰਦਾ ਹੈ ਜਿਸ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਕਿਉਂਕਿ ਘਰ ਵਿੱਚ ਬਜ਼ੁਰਗਾਂ ਦੀ ਇੱਕ ਵਿਸ਼ੇਸ਼ ‘ਥਾਂ’ ਹੁੰਦੀ ਹੈ।


ਉੱਥੇ ਹੀ ਇੱਕ ਬੱਚੇ ਦੇ ਜੀਵਨ ਵਿੱਚ ਉਸ ਦੇ ਬੁਜਰਗਾ ਦਾ ਆਪਣਾ ਖ਼ਾਸ ਸਥਾਨ ਹੁੰਦਾ ਹੈ ਜਿਸ ਦਾ ਇਸ ਸੰਸਾਰ ‘ਚ ਕੋਈ ਵੀ ਵਿਕਲਪ ਮੌਜੂਦ ਨਹੀਂ ਹੈ ਜਿਵੇਂ ਬਜ਼ੁਰਗਾਂ ਨੇ ਦੱਸਿਆ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰਾਂ ਵਿੱਚ ਬੈਠੇ ਬਜ਼ੁਰਗਾਂ ਦਾ ਮਾਣ ਸਨਮਾਨ ਕਰੀਏ ਕਿਉਂਕਿ ਦਾਦੀ ਦਾਦਾ ਨਾਨਾ ਨਾਨੀ ਹਮੇਸ਼ਾਂ ਸਾਨੂੰ ਮਾਂ ਦੀਆਂ ਝਿੜਕਾਂ ਪਿਉ ਦੀਆਂ ਗਾਲ੍ਹਾਂ ਤੋਂ ਅੱਗੇ ਹੋ ਕੇ ਬਚਾਅ ਕਰਦੇ ਹਨ ਇਸ ਮੌਕੇ ਤੇ ਆਪਣੇ ਵੱਡਿਆਂ ਦਾ ਬੱਚਿਆਂ ਨੇ ਮਾਣ ਸਨਮਾਨ ਬੈਚ ਲਾ ਕੇ ਅਤੇ ਹੱਥ ਵਿੱਚ ਫੁੱਲ ਫੜਾ ਕੇ ਕੀਤਾ ਗਿਆ ਇਸ ਮੌਕੇ ਤੇ ਫਾਦਰ ਇਮਾਨੂਏਲ ਮੱਟੂ ਸਿਸਟਰ ਰੀਨਾ ਪੋਲ ਸਿਸਟਰ ਨੇਹਾ ਬਾਬੂ ਰਵੀ ਪੈਰਿਸ ਕੌਂਸਲ ਦੇ ਪ੍ਰਧਾਨ ਗਗਨ ਜੌਰਜ ਜਸਬੀਰ ਸੰਧੂ ਨਿਰਮਲ ਮਸੀਹ ਇਮਾਨੂੰਅਲ ਮਸੀਹ ਰਾਜੂ ਮਿਸਤਰੀ ਹਰਜਿੰਦਰਪਾਲ ਰਾਜੂ ਪ੍ਰਵੇਜ਼ ਮਸੀਹ ਦਿਲਾਵਰ ਮਸੀਹ ਬਲਵਿੰਦਰ ਮਸੀਹ ਸਨੀ ਮੱਟੂ ਆਦਿ ਹਾਜ਼ਰ ਸਨ


Story You May Like