The Summer News
×
Monday, 20 May 2024

ਮੋਟਰਸਾਈਕਲ ਅਤੇ ਕਾਰ ਦੀ ਹੋਈ ਭਿਆਨ*ਕ ਟੱਕਰ ਤਿੰਨ ਨੌਜ਼ਵਾਨ ਗੰਭੀਰ ਜ਼ਖ*ਮੀ

ਤਰਨ ਤਾਰਨ : ਬਲਜੀਤ ਸਿੰਘ | ਜਿਲ੍ਹਾ ਤਰਨ ਤਾਰਨ ਦੇ ਕਸਬਾ ਵੇਂਈਪੁਈ ਦੇ ਖਡੂਰ ਮੌੜ ਵਿਖੇ ਕਾਰ ਅਤੇ ਬੁਲਟ ਮੋਟਰਸਾਈਕਲ ਦਾ ਭਿਆਨਕ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜ ਕਾਰ ਗੋਇੰਦਵਾਲ ਸਾਹਿਬ ਵਾਲੀ ਸਾਈਡ ਤੋਂ ਆ ਰਹੀ ਸੀ ਅਤੇ ਬੁਲਟ ਸਵਾਰ ਤਿੰਨ ਨੌਜ਼ਵਾਨ ਜੋ ਵੇਂਈਪੁਈ ਸਾਈਡ ਟੋ ਆ ਰਹੇ ਸਨ ਪੈਂਦੇ ਚੂਰਸਤੇ ਨੂੰ ਪਾਰ ਕਰਨ ਸਮੇਂ ਤੇਜ਼ ਰਫ਼ਤਾਰ ਕਾਰ ਉਨ੍ਹਾਂ ਨਾਲ ਟਕਰਾਈ ਬੁਲਟ ਸਵਾਰ ਤਿੰਨ ਨੌਜਵਾਨਾਂ ਵਿਚੋਂ ਇੱਕ ਦੀਆ ਲੱਤਾਂ ਟੁੱਟ ਗਈਆਂ ਅਤੇ ਦੂਸਰੇ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਤੀਜਾ ਨੌਜ਼ਵਾਨ ਵੀ ਜੇਰੇ ਇਲਾਜ ਹੈ। ਮੌਕੇ ਤੇ ਪੁੱਜੇ ਚੋਂਕੀ ਫ਼ਤਿਆਬਦ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਕਿਹਾ ਪੁੱਛ ਗਿਛ ਕੀਤੀ ਜਾ ਰਹੀ ਹੈ।

Story You May Like