The Summer News
×
Tuesday, 21 May 2024

ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਵਲੋਂ ‘ਇਕ ਸ਼ਾਮ ਰਾਸ਼ਟਰ ਦੇ ਨਾਮ’ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ

ਲੁਧਿਆਣਾ, 17 ਜੁਲਾਈ –  ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਵਲੋਂ ਪ੍ਰਧਾਨ ਵਿਸ਼ਾਲ ਨਈਅਰ ਦੀ ਅਗਵਾਈ ਵਿਚ ਸ੍ਰੀ ਦੁਰਗਾ ਮਾਤਾ ਮੰਦਿਰ ਟਰੱਸਟ ਨਜਦੀਕ ਜਗਰਾਓਂ ਪੁੱਲ ’ਤੇ ਸ਼ਹੀਦਾਂ ਦੀ ਯਾਦ ਵਿਚ ਹਵਨ ਯੱਗ ਕਰਵਾਇਆ ਗਿਆ। ਉਹਨਾਂ ਨੇ ਦੱਸਿਆ ਕਿ ਸ਼ਹੀਦ ਸੁਖਦੇਵ ਦੀ ਯਾਦ ਨੂੰ ਸਮਰਪਿਤ ‘ਇਕ ਸ਼ਾਮ ਰਾਸ਼ਟਰ ਦੇ ਨਾਮ’ ਰਾਜ ਪੱਧਰੀ ਪ੍ਰੋਗਰਾਮ ਗੁਰੂ ਨਾਨਕ ਦੇਵ ਭਵਨ ਵਿਚ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਹਵਨ ਯੱਗ ਕਰਵਾਇਆ ਗਿਆ। ਵਿਸ਼ਾਲ ਨਈਅਰ ਨੇ ਦੱਸਿਆ ਕਿ ਅਸੀਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਮੇਤ ਦੇਸ਼ ਭਗਤਾਂ ਦੀਆਂ ਸਹਾਦਤਾਂ ਦੇ ਸਦਕਾ ਹੀ ਆਜ਼ਾਦੀ ਦਾ ਆਨੰਦ ਮਾਣਦੇ ਹਨ।


ਉਹਨਾਂ ਸਿੱਖਿਆ ਸੰਸਥਾਵਾਂ ਦੇ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਵਿਦਿਅਰਥੀਆਂ ਵਿਚ ਦੇਸ਼ ਭਗਤੀ ਦਾ ਜਜਬਾ ਪੈਦਾ ਕਰਨ। ਅੰਤ ਵਿਚ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਅਤੇ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਸਾਡਾ ਮੁੱਢਲਾ ਫ਼ਰਜ਼ ਹੈ। ਇਸ ਮੌਕੇ ਰਾਸ਼ਟਰੀ ਉੱਪ ਪ੍ਰਧਾਨ ਰਾਕੇਸ਼ ਗਰਗ, ਰਾਸ਼ਟਰੀ ਜਰਨਲ ਸਕੱਤਰ ਰਵਿੰਦਰ ਰਾਵਲ, ਕੈਸ਼ੀਅਰ ਵਿਪਨ ਸਿੰਗਲਾ, ਪ੍ਰਵੀਨ ਬਾਂਸਲ, ਵਿਜੈ ਬਾਸਲ, ਰਾਜ ਗਰਗ, ਸੋਨੂੰ ਮੋਰੀਆ, ਹਰੀਸ਼ ਸੱਗੜ, ਵਿਸ਼ਵਜੀਤ ਸੇਠੀ, ਕਪਿਲ ਬਾਂਸਲ, ਰਜਿੰਦਜ ਸ਼ਰਮਾ, ਕਪਿਲ ਬਾਂਸਲ ਆਦਿ ਹਾਜ਼ਰ ਸਨ।


Story You May Like