The Summer News
×
Friday, 10 May 2024

ਖੰਨਾ ਦੇ ਸ਼ਿਕਸ਼ਾ ਮਾਰਗ ‘ਤੇ ਬੇਸਹਾਰਾ ਪਸ਼ੂਆਂ ਦੀ ਭਰਮਾਰ ਕਾਰਨ ਵਿਦਿਆਰਥੀ ਪਰੇਸ਼ਾਨ

ਖੰਨਾ, 17 ਜੁਲਾਈ – ਖੰਨਾ ਪ੍ਰਸ਼ਾਸ਼ਨ ਆਮ ਜਨਤਾ ਅਤੇ ਦੇਸ਼ ਦਾ ਭਵਿੱਖ ਅਖਵਾਉਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿੰਨਾ ਕੁ ਸੰਜੀਦਾ ਹੈ, ਇਸ ਦਾ ਨਮੂਨਾ ਵੇਖਣ ਨੂੰ ਮਿਲਦਾ ਹੈ ਖੰਨਾ ਦੇ ਸਿੱਖਿਆ ਮਾਰਗ ‘ਤੇ, ਜਿੱਥੇ ਬੇਸਹਾਰਾ ਪਸ਼ੂਆਂ ਕਾਰਨ ਰਾਹਗੀਰਾਂ ਦੇ ਨਾਲ ਨਾਲ ਸਕੂਲੀ ਬੱਚੇ ਹਰ ਰੋਜ਼ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਸਕੂਲ ਆਉਂਦੇ ਜਾਂਦੇ ਨੇ, ਵੱਡੀ ਗੱਲ ਇਹ ਹੈ ਕਿ ਇਸ ਮਾਰਗ ‘ਤੇ 3 ਵੱਡੇ ਸਕੂਲ ਹਨ ਅਤੇ ਪ੍ਰਾਚੀਨ ਸ਼ਿਵ ਮੰਦਿਰ ਦੇ ਨਾਲ ਨਾਲ ਸ਼ਹਿਰ ਦਾ ਇਕਲੌਤਾ ਸ਼ਮਸ਼ਾਨਘਾਟ ਵੀ ਹੈ, ਆਲਮ ਇਹ ਹੈ ਕਿ ਫੇਰ ਵੀ ਨਾ ਤਾਂ ਪ੍ਰਸ਼ਾਸ਼ਨ ਇਸ ਵੱਲ ਕੋਈ ਧਿਆਨ ਦਿੰਦਾ ਹੈ ਅਤੇ ਨਾ ਹੀ ਕੋਈ ਰਾਜਨੇਤਾ, ਇੰਜ ਜਾਪਦਾ ਹੈ ਕਿ ਜਿਵੇਂ ਆਪਣੇ ਆਪ ਨੂੰ ਜਿੰਮੇਵਾਰ ਅਧਿਕਾਰੀ ਅਖਵਾਉਂਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਹੋਵੇ, ਦੂਜੇ ਪਾਸੇ ਇਸ ਬਾਰੇ ਨਗਰ ਕੋਂਸਲ ਪ੍ਰਧਾਨ ਸਣੇ ਕੋਈ ਵੀ ਪ੍ਰਸ਼ਾਸ਼ਨ ਦਾ ਨੁਮਾਇੰਦਾ ਕੈਮਰੇ ਅਗੇ ਬੋਲਣ ਨੂੰ ਤਿਆਰ ਨਹੀਂ।


ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸੌਂਦ ਅਧਿਕਾਰੀਆਂ ਦੇ ਤਬਾਦਲੇ ਦਾ ਹਵਾਲਾ ਦੇ ਜਲਦੀ ਇਸਦਾ ਹੱਲ ਕਰਨ ਦੀ ਗੱਲ ਕਰ ਰਹੇ ਨੇ। ਇਸ ਸੰਬੰਦੀ ਸਿਕਸ਼ਾ ਮਾਰਗ ਤੋਂ ਰੋਜ਼ਾਨਾ ਲੰਘਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਆਵਾਰਾ ਪਸ਼ੂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ, ਜਦੋ ਕਿ ਸਰਕਾਰ ਨੂੰ ਕਰੋੜਾਂ ਦਾ ਗਊ ਸੈੱਸ ਦਿੱਤਾ ਜਾਂਦਾ ਹੈ ਪਰ ਫਿਰ ਵੀ ਇਹਨਾਂ ਆਵਾਰਾ ਘੁੰਮ ਰਹੇ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ, ਉੱਥੇ ਹੀ ਸਕੂਲ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਓਹਨਾਂ ਨੂੰ ਘਰ ਤੋਂ ਸਕੂਲ ਅਤੇ ਸਕੂਲ ਤੋਂ ਵਾਪਿਸ ਘਰ ਜਾਣ ਸਮੇਂ ਆਵਾਰਾ ਪਸ਼ੂਆਂ ਕਾਰਣ ਡਰ ਲੱਗਾ ਰਹਿੰਦਾ ਹੈ।


Story You May Like