The Summer News
×
Tuesday, 21 May 2024

ਡੇਰਾ ਮੁਖੀ ਰਾਮ ਰਹੀਮ ਨੇ ਰਿਲੀਜ਼ ਕੀਤਾ ਨਵਾਂ ਗੀਤ ‘ਪਾਪ ਛੁਪਾ ਕੇ, ਪੁੰਨ ਦਿਖਾ ਕੇ’ ਦੇ ਰਿਲੀਜ਼ ਨਾਲ ਡੇਰਾ ਪ੍ਰੇਮੀਆਂ ‘ਚ ਉਤਸ਼ਾਹ

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਅੱਜ ਆਪਣਾ ਨਵਾਂ ਗੀਤ ‘ਪਾਪ ਛੁਪਾ ਕੇ, ਪੁੰਨ ਦਿਖਾ ਕੇ’ ਰਿਲੀਜ਼ ਕਰ ਦਿੱਤਾ ਹੈ। ਡੇਰਾ ਮੁਖੀ ਵੱਲੋਂ ਜਬਰ ਜਨਾਹ ਮਾਮਲੇ ‘ਚ ਸਜ਼ਾ ਮਿਲਣ ਪਿੱਛੋਂ ਇਹ ਪਹਿਲਾ ਗੀਤ ਰਿਲੀਜ਼ ਕੀਤਾ ਗਿਆ ਹੈ, ਜਿਸ ਦੀ ਡੇਰਾ ਪ੍ਰੇਮੀ ਬੜੇ ਉਤਸ਼ਾਹ ਨਾਲ ਉਡੀਕ ਕਰ ਰਹੇ ਸਨ। ਗੀਤ ਦੀ ਗੱਲ ਕੀਤੀ ਜਾਵੇ ਤਾਂ ਗੀਤ ਸਮਾਜਿਕ ਬੁਰਾਈਆਂ ਅਤੇ ਚਰਿੱਤਰ ਨਿਰਮਾਣ ਨੂੰ ਸੰਬੋਧਿਤ ਕਰਦਾ ਇੱਕ ਬਹੁਤ ਹੀ ਢੁਕਵਾਂ ਸੰਦੇਸ਼ ਦਿੰਦਾ ਹੈ। ਡਾ. ਐਮਐਸਜੀ ਦੀਆਂ ਸਾਰੀਆਂ ਰਚਨਾਵਾਂ ਹਮੇਸ਼ਾ ਇੱਕ ਜਾਂ ਦੂਜੇ ਸਮਾਜਿਕ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੀਆਂ ਹਨ ਅਤੇ ਲੋਕਾਂ ਵਿੱਚ ਸਕਾਰਾਤਮਕ ਸੰਦੇਸ਼ ਫੈਲਾਉਂਦੀਆਂ ਹਨ। ਇਸ ਗੀਤ ਨੂੰ ਡਾ: ਗੁਰਮੀਤ ਰਾਮ ਰਹੀਮ ਸਿੰਘ ਨੇ ਲਿਖਿਆ, ਕੰਪੋਜ਼, ਡਾਇਰੈਕਟ ਅਤੇ ਗਾਇਆ ਹੈ।


ਇਥੇ ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਬਰ ਜਨਾਹ ਮਾਮਲੇ ‘ਚ 17 ਜੂਨ ਨੂੰ ਮਹੀਨੇ ਦੀ ਪੈਰੋਲ ਮਿਲੀ ਹੋਈ ਹੈ। ਉਹਨਾਂ ਨੂੰ ਜਬਰ ਜਨਾਹ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਹੋਈ ਹੈ। ਡੇਰਾ ਮੁਖੀ ਨੂੰ ਪੈਰੋਲ ਦੀ ਮਿਆਦ ਦੌਰਾਨ ਉਹ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਰਹੇਗਾ। ਇਹ ਆਸ਼ਰਮ ਬਾਗਪਤ ਦੇ ਬਰਨਾਵਾ ਪਿੰਡ ਵਿੱਚ ਸਥਿਤ ਹੈ।


ਦੁਨੀਆ ਭਰ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕਰ ਰਹੇ ਹਨ। ਗੀਤ ਨੂੰ ਅਸਲ ਵਿੱਚ ਉਸਦੇ ਪ੍ਰਸ਼ੰਸਕਾਂ ਲਈ ਰਿਲੀਜ਼ ਕੀਤਾ ਗਿਆ ਸੀ, ਜੋ ਭਾਰਤ ਅਤੇ ਵਿਦੇਸ਼ ਵਿੱਚ ਵੱਖ-ਵੱਖ ਥਾਵਾਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਸਨ।


Story You May Like