The Summer News
×
Monday, 13 May 2024

Badshah’s weight loss transformation : ਰੈਪਰ ਨੇ ਭਾਰ ਘਟਾਉਣ ਲਈ ਅਪਣਾਇਆ ਇਹ ਤਰੀਕਾ, ਤੁਸੀਂ ਵੀ ਇਸ ਨੂੰ ਅਪਣਾ ਸਕਦੇ ਹੋ

ਚੰਡੀਗੜ੍ਹ : ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਰੈਪਰ Badshah ਦੀ ਗਲ ਕਰੀਏ ਤਾਂ ਉਸ ਨੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਬਦਲ ਲਿਆ ਹੈ ਕਿ ਉਹ ਪ੍ਰਸ਼ੰਸਕਾਂ ਲਈ ਇਕ ਪ੍ਰੇਰਣਾ ਬਣ ਗਿਆ ਹੈ। ਦਸ ਦਈਏ ਕਿ ਸ਼ੁਰੂਆਤੀ ਸਫਰ ਵਿੱਚ Badshah ਦਾ ਭਾਰ ਕਾਫੀ ਜ਼ਿਆਦਾ ਵੱਧ ਸੀ। ਉਸ ਨੂੰ ਇੰਡਸਟਰੀ ਵਿੱਚ ਆਏ ਹਾਲੇ ਕੁਝ ਸਮਾਂ ਹੀ ਹੋਇਆ ਸੀ ਉਸ ਨੇ ਆਪਣੇ ਉਪਰ ਕੰਮ ਕਰ ਕੇ ਖੁਦ ਨੂੰ ਕਾਫੀ ਬਦਲ ਲਿਆ ਹੈ। ਮਸ਼ਹੂਰ ਗਾਇਕ ਅੱਜ ਕਲ ਆਪਣੀ ਫਿਟਨੈੱਸ ਟਰਾਂਸਫਾਰਮੇਸ਼ਨ ਨੂੰ ਲੈ ਕੇ ਕਾਫੀ ਚਰਚਾ ਵਿਚ ਹਨ।


7-2


ਰੈਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਦਸ ਦਈਏ ਕਿ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਪੇਜ਼ ਉਪਰ ਇਕ ਪੋਸਟ ਸਾਂਝੀ ਕੀਤੀ ਹੈ ਜਿੱਥੇ ਉਸ ਨੇ  ਆਪਣੇ ਵਿੱਚ ਆਏ ਵੱਡੇ ਪਰਿਵਰਤਨ ਨੂੰ ਦਿਖਾ ਕੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। Badshah ਨੇ ਨਾ ਕੇਵਲ ਭਾਰ ਘਟਾਇਆ ਹੈ ਬਲਕਿ ਉਸ ਨੇ ਆਪਣੀ Body ਨੂੰ ਫਿੱਟ ਵੀ ਬਣਾ ਲਿਆ ਹੈ। Badshah ਦੇ ਇਸ transformation ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।


7-3


Badshah ਨੇ ਫਿੱਟ body ਲਈ ਲੱਭਿਆ ਇਹ ਅਨੋਖਾ ਤਰੀਕਾ


ਜਦ Badshah ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕੀਤੀ ਤਾਂ ਪ੍ਰਸ਼ੰਸਕ ਹੀ ਨਹੀਂ ਬਲਕਿ ਉਸ ਦੇ ਦੋਸਤ ਵੀ ਵਿਸ਼ਵਾਸ਼ ਨਹੀਂ ਕਰ ਪਾ ਰਹੇ ਹਨ। ਪੋਸਟ ਸਾਂਝੀ ਕਰਕੇ ਉਸ ਨੇ ਲਿਖਿਆ ਕਿ “Ya’ll should work on your pen game though” । ਰੈਪਰ ਨੇ ਕਿਹਾ ਸੀ ਕਿ ਮੇਰੇ ਕੋਲ ਭਾਰ ਘਟਾਉਣ ਦੇ ਕਈ ਕਾਰਨ ਹਨ, ਲੌਕਡਾਊਨ ਦੌਰਾਨ ਕੋਈ ਸ਼ੋਅ ਨਹੀਂ ਕੀਤਾ ਤੇ ਫਿਰ ਸਭ ਕੁਝ ਠੀਕ ਹੋ ਗਿਆ ਅਤੇ ਸ਼ੋਅ ਅਚਾਨਕ ਖੁੱਲ੍ਹ ਗਏ। ਫਿਰ ਜਦ ਮੈਂ ਆਪਣੇ ਆਪ ਨੂੰ ਸਟੇਜ ‘ਤੇ ਵੇਖਿਆ ਤਾਂ ਮੈਨੂੰ ਕਾਫੀ ਹੈਰਾਨੀ ਹੋਈ।


7-1


ਤੁਸੀਂ ਵੀ ਅਪਣਾਓ ਇਹ ਤਰੀਕਾਂ ਫਰਕ ਆਵੇਗਾ ਨਜ਼ਰ


ਜਾਣਕਾਰੀ ਦਿੰਦੇ ਹੋਏ ਬਾਦਸ਼ਾਹ ਨੇ ਕਿਹਾ ਕਿ ਕੰਮ ਦੇ ਅਨੁਸਾਰ ਮੈਨੂੰ 120 ਮਿੰਟ ਸਟੇਜ਼ 'ਤੇ ਖੜੇ ਰਹਿਣਾ ਪੈਂਦਾ ਹੈ। ਜਿਸ ਕਾਰਨ ਥਕਾਵਟ ਵੱਧ ਹੋ ਜਾਂਦੀ ਸੀ ਅਤੇ ਇਸ ਕਰਕੇ  ਨੀਂਦ ਵੀ ਨਹੀਂ ਆਉਂਦੀ ਜਿਸ ਕਾਰਨ ਮੈਂ ਸਲੀਪ ਐਪਨੀਆ ਦੀ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ। ਫਿਰ ਕੁਝ ਨਹੀਂ ਜ਼ਿੰਨਾ ਸਮਾਂ ਮੈਂ ਆਪਣੇ ਕੰਮ ਨੂੰ ਦੇ ਰਿਹਾ ਸੀ ਉਸ ਦਾ ਅੱਧਾ ਮੈਂ ਆਪਣੇ ਉਪਰ ਲਗਾਉਣਾ ਸ਼ੁਰੂ ਕਰ ਦਿੱਤਾ। ਬਾਦਸ਼ਾਹ ਨੇ ਆਪਣੀ ਸਿਹਤਮੰਦ ਖੁਰਾਕ ਲੈਣੀ ਸ਼ੁਰੂ ਕੀਤੀ ਅਤੇ ਨਾਲ ਹੀ ਉਸ ਨੇ ਕਸਰਤ ਕਰਨੀ ਸ਼ੁਰੂ ਕੀਤੀ ਮਿਹਨਤ ਦਾ ਫਲ ਨਜ਼ਰ ਆ ਹੀ ਗਿਆ ਉਸ ਨੇ ਆਪਣੀ ਮਿਹਨਤ ਨਾਲ ਨਵਾਂ ਰੂਪ ਧਾਰ ਹੀ ਲਿਆ ਹੈ। ਪਰ ਹੁਣ ਉਹ ਬਹੁਤ ਫਿੱਟ ਤੇ ਸਿਹਤਮੰਦ ਹੈ।


 

Story You May Like