The Summer News
×
Tuesday, 14 May 2024

ਕਿਸਾਨ ਸਰਕਾਰ ਦੀ “ਪਾਣੀ ਬਚਾਓ, ਪੰਜਾਬ ਬਚਾਓ” ਮੁਹਿੰਮ ਦਾ ਲੈਣ ਲਾਹਾ :- ਐਡੋਕੇਟ ਪ੍ਰਭਜੀਤਪਾਲ ਸਿੰਘ

ਪਟਿਆਲਾ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਪਾਣੀ ਦੀ ਸੰਭਾਲ ਅਤੇ ਬਚਾਅ ਲਈ ਸਕੀਮ ਚਲਾਈ ਸੀ ਪਰ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਸਬੰਧਤ ਮਹਿਕਮੇ ਨੂੰ ਲੋੜੀਂਦੇ ਫੰਡ ਮੁੱਹਈਆ ਨਹੀਂ ਕਰਵਾਏ ਜਿਸ ਕਾਰਨ ਇਸ ਸਕੀਮ ਦਾ ਕਿਸਾਨ ਜ਼ਿਆਦਾ ਲਾਹਾ ਨਹੀਂ ਲੈ ਪਾਏ।ਇਸ ਸਬੰਧੀ ਸਮਾਜਸੇਵੀ ਅਤੇ ਕਿਸਾਨ ਆਗੂ ਐਡਵੋਕੇਟ ਪ੍ਰਭਜੀਤਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਫੰਡ ਅਲਾਟ ਹੋ ਗਏ ਹਨ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਨਾਲ ਜੁੜਨ ਉਨ੍ਹਾਂ ਇਹ ਵੀ ਕਿਹਾ ਕਿ ਮਾਣਯੋਗ ਸੀ.ਐਮ. ਭਗਵੰਤ ਸਿੰਘ ਮਾਨ ਵਲੋਂ “ਪਾਣੀ ਬਚਾਓ, ਪੰਜਾਬ ਬਚਾਓ” ਮੁਹਿੰਮ ਤਹਿਤ ਕਿਸਾਨਾਂ ਨੂੰ ਭੂਮੀਗਤ ਪਾਇਪ ਪਾਉਣ ਤੇ ਭਾਰੀ ਮਾਲੀ ਮਦਦ ਦਿੱਤੀ ਜਾ ਰਹੀ ਹੈ। ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਸਕੀਮ ਦਾ ਲਾਭ ਉਠਾਓ।


ਕਿਸਾਨ ਭਰਾਵੋ ਭੂਮੀ ਰੱਖਿਆ ਅਤੇ ਜਲ ਸੰਭਾਲ ਵਿਭਾਗ ਦੇ ਵਲੋਂ 50% ਸਬਸਿਡੀ ਅਧੀਨ ਖੇਤਾਂ ਵਿੱਚ ਸਿੰਚਾਈ ਲਈ ਪਾਈਪਾਂ (underground pipe line ) ਪਵਾਉਣ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ । ਜਿਹੜੇ ਕਿਸਾਨ ਭਰਾ ਆਪਣੇ ਖੇਤਾਂ ਵਿੱਚ ਪਾਈਪਾਂ ਪਵਾਉਣਾ ਚਾਹੁੰਦੇ ਹਨ। ਇਹ ਸਬੰਧਿਤ ਮਹਿਕਮੇ ਵਿੱਚ ਅਰਜੀ ਦਾਖਲ ਕਰਨ ਤੇ ਇਸ ਸਕੀਮ ਦਾ ਲਾਹਾ ਲੈਣ । ਪਾਣੀ ਜ਼ਿੰਦਗੀ ਦਾ ਅਧਾਰ ਹੈ। ਪਾਣੀ ਜ਼ਿੰਦਗੀ ਹੈ, ਅਸੀਂ ਇਹ ਸਭ ਸੁਣਦੇ ਆ ਰਹੇ ਹਾਂ ਅਤੇ ਕਹਿੰਦੇ ਰਹੇ ਹਾਂ, ਪਰ ਕੌਣ ਵਿਸ਼ਵਾਸ ਕਰਦਾ ਹੈ? ਅੱਜ ਪਾਣੀ ਦੀ ਇੱਕ ਬੂੰਦ ਨੂੰ ਬਚਾਉਣਾ ਜਰੂਰੀ ਹੈ ਜੇਕਰ ਅਸੀਂ ਅੱਜ ਪਾਣੀ ਦੀ ਬਚਤ ਨਾ ਕਰੀਏ ਤਾਂ ਇਸ ਦੀ ਹਰੇਕ ਬੂੰਦ ਲਈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਿਰੰਤਰ ਪਾਣੀ ਦੇ ਪੱਧਰ ਨੂੰ ਘੱਟਦੇ ਰਹਿਣਾ ਹੋਵੇਗਾ। ਜਿੱਥੇ ਤਕਰੀਬਨ 20 ਸਾਲ ਪਹਿਲਾਂ 40 ਫੁੱਟ ਦੀ ਡੂੰਘਾਈ ਤੋਂ ਆਉਣ ਵਾਲਾ ਪਾਣੀ ਹੁਣ 200 ਤੋਂ 300 ਫੁੱਟ ਹੇਠਾਂ ਚਲਾ ਗਿਆ ਹੈ।


ਐਡੋਕੇਟ ਪ੍ਰਭਜੀਤ ਪਾਲ ਸਿੰਘ ਨੇ ਲੋਕਾ ਨੂੰ ਅਪੀਲ਼ ਕਰਦੇ ਹੋਏ ਕਿਹਾ ਕਿ ਹਰ ਨਾਗਰਿਕ ਨੂੰ ਪਾਣੀ ਦੀ ਮਹੱਤਤਾ ਸਮਝਦੇ ਹੋਏ ਇਸ ਪ੍ਰਤੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।ਪਾਣੀ ਦੀ ਮਹੱਤਤਾ ਨੂੰ ਸਮਝਣਾ ਪਏਗਾ, ਸਭ ਤੋਂ ਪਹਿਲਾਂ ਮਨੁੱਖ ਆਪਣੀ ਜ਼ਿੰਦਗੀ ਵਿਚ ਹੋਰ ਚੀਜ਼ਾਂ ਤੋਂ ਬਿਨਾਂ ਜੀਅ ਸਕਦਾ ਹੈ, ਪਰ ਉਹ ਆਕਸੀਜਨ ਅਤੇ ਪਾਣੀ ਅਤੇ ਭੋਜਨ ਤੋਂ ਬਿਨਾਂ ਨਹੀਂ ਜੀ ਸਕਦਾ, ਪਾਣੀ ਇਨ੍ਹਾਂ ਤਿੰਨ ਕੀਮਤੀ ਚੀਜ਼ਾਂ ਵਿਚੋਂ ਸਭ ਤੋਂ ਮਹੱਤਵਪੂਰਣ ਹੈ. ਸਾਡੀ ਧਰਤੀ ‘ਤੇ ਸਾਡੇ ਕੋਲ 71% ਪਾਣੀ ਹੈ, ਅਸੀਂ ਸਾਰੇ ਜਾਣਦੇ ਹਾਂ ਪਰ ਸਿਰਫ 2% ਪਾਣੀ ਪੀਣ ਯੋਗ ਹੈ। ਇਸ ਲਈ ਸਾਨੂੰ ਪਾਣੀ ਦੀ ਦੁਰਵਰਤੋ ਨੂੰ ਦੂਰ ਕਰਕੇ ਇਸ ਸਮੱਸਿਆ ਨਾਲ ਨਜਿੱਠਣ ਹੋਵੇਗਾ।


Story You May Like