The Summer News
×
Saturday, 18 May 2024

ਕੈਬਨਿਟ ਮੰਤਰੀ ਹਰਭਜਨ ਸਿੰਘ ਕਰਨਗੇ ਪੰਜਾਬ ਬਿਜਲੀ ਸੁਵਿਧਾ ਸੈਂਟਰ ਦਾ ਨੀਹ ਪੱਥਰ

ਜੰਡਿਆਲਾ : ਪੰਜਾਬ ਵਿਚ ਬਿਜਲੀ ਖਪਤਕਾਰਾਂ ਨੂੰ ਸਹੂਲਤਾ ਦੇਣ ਲਈ ਵੱਖ-ਵੱਖ ਥਾਵਾਂ ਤੇ ਸੁਵਿਧਾ ਕੇਂਦਰ ਸਥਾਪਿਤ ਕੀਤੇ ਹੋਏ ਹਨ, ਇਸੇ ਤਰਜ ਤੇ ਜੰਡਿਆਲਾ ਗੁਰੂ ਵਿਖੇ ਸੁਵਿਧਾ ਕੇਂਦਰ ਚਾਲੂ ਕਰਨ ਲਈ ਅੱਜ ਮਿਤੀ 06.08.2022 ਨੂੰ ਮਾਨਯੋਗ ਕੈਬਨਿਟ ਬਿਜਲੀ ਮੰਤਰੀ ਪੰਜਾਬ ਸ੍ਰੀ ਹਰਭਜਨ ਸਿੰਘ ਈ ਟੀ ਤੂੰ ਜੀ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਸੁਵਿਧਾ ਕੇਂਦਰ ਵਿਚ ਬਿਜਲੀ ਦੇ ਬਹੁਤ ਸਾਰੇ ਕੰਮ ਜਿਵੇਂ ਕਿ ਨਵੇਂ ਕੁਨੈਕਸ਼ਨ, ਮੀਟਰਾਂ ਨੂੰ ਬਦਲੀ ਕਰਨਾ/ਲੋਡ ਵਧਾਉਣ ਆਦਿ ਸਬੰਧੀ ਇੱਕੋ ਜਗ੍ਹਾਂ ਤੇ ਕੀਤੇ ਜਾਣਗੇ । ਇਸ ਸੁਵਿਧਾ ਕੇਂਦਰ ਵਿਚ ਖਪਤਕਾਰਾਂ ਦੇ ਬੈਠਣ ਲਈ ਵਧੀਆ ਸੁਵਿਧਾ/ਸਹੂਲਤਾ ਹੋਣਗੀਆ ਜਿਵੇਂ ਕਿ AC ਹਾਲ, ਬਾਥਰੂਮ, ਪੀਣ ਵਾਲਾ ਪਾਣੀ ਦੀ ਸੁਵਿਧਾ ਵੀ ਮੌਜੂਦ ਰਹੇਗੀ। ਜੰਡਿਆਲਾ ਗੁਰੂ ਦਫਤਰ ਅਧੀਨ 93422 ਨੰ: ਖਪਤਕਾਰਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।


ਇਸ ਸੁਵਿਧਾ ਦਾ ਨੀਂਹ ਪੱਥਰ ਰੱਖਣ ਲਈ ਜੰਡਿਆਲਾ ਗੁਰੂ  ਦੇ ਮੁਲਾਜ਼ਮਾ ਵੱਲੋਂ ਉਚੇਚੇ ਤੋਰ ਤੇ ਮਾਨਯੋਗ ਕੈਬਨਿਟ ਬਿਜਲੀ ਮੰਤਰੀ ਹਰਭਜਨ ਸਿੰਘ ਸਮੂਹ ਬਿਜਲੀ ਈ ਟੀ ਉ  ਦਾ ਧੰਨਵਾਦ ਕੀਤਾ ਗਿਆ। ਇਹ ਸੁਵਿਧਾ ਕੇਂਦਰ ਨੂੰ ਸਥਾਪਿਤ ਕਰਨ ਲਈ ਲਗਭਗ ਇੱਕ ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਮੌਕੇ ਇੰਜੀ:ਬਾਲ ਕਿਸ਼ਨ ਮੁੱਖ ਇੰਜੀਨੀਅਰ ਬਾਰਡਰ ਜੋਨ, ਇੰਜੀ: ਸੰਜੀਵ ਪ੍ਰਭਾਕਰ ਮੁੱਖ ਇੰਜੀਨੀਅਰ ਪੀ ਤੇ ਐਮ ਲੁਧਿਆਣਾ, ਇੰਜੀ: ਜਤਿੰਦਰ ਸਿੰਘ ਦਿਹਾਤੀ ਹਲਕਾ ਅੰਮ੍ਰਿਤਸਰ, ਇੰਜੀ: ਜਨਕ ਰਾਜ ਐਸ ਈ ਸਿਵਲ ਲੁਧਿਆਣਾ, ਇੰਜੀ: ਸਰਬਜੀਤ ਸਿੰਘ ਐਸ ਈ ਪੀ ਤੇ ਐਮ ਜਲੰਧਰ, ਇੰਜੀ:ਮਨਿੰਦਰਪਾਲ ਸਿੰਘ ਮੰਡਲ ਜੰਡਿਆਲਾ ਗੁਰੂ, ਇੰਜੀ: ਗੁਰਇਕਬਾਲ ਸਿੰਘ ਐਕਸੀਅਨ ਸਿਵਲ, ਇੰਜੀ: ਰਾਉ ਗੋਰਵ ਸਿੰਘ ਜੰਡਿਆਲਾ ਗੁਰੂ ਅਤੇ ਸਮੂਹ ਉਪ ਮੰਡਲ ਅਫਸਰ ਅਧੀਨ ਜੰਡਿਆਲਾ ਗੁਰੂ ਮੰਡਲ ਹਾਜ਼ਰ ਸਨ।


Story You May Like