The Summer News
×
Monday, 20 May 2024

ਲੋਹੜੀ ਮੇਲੇ 'ਤੇ ਧੀਆਂ ਦਾ ਕੀਤਾ ਵਿਸ਼ੇਸ ਸਨਮਾਨ

 ਮਾਨਸਾ: ਮਾਨਸਾ ਵਿਖੇ ਲੋਹੜੀ ਧੀਆਂ ਦੀ 18ਵਾਂ ਲੋਹੜੀ ਮੇਲਾ ਸਭਿਆਚਾਰ ਚੇਤਨਾ ਮੰਚ ਵੱਲੋ ਕਰਵਾਇਆ ਗਿਆ ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ ਤੌਰ ਤੇ ਸ਼ਾਮਲ ਹੋਏ ਤੇ 31 ਹੋਣਹਾਰ ਧੀਆਂ ਦਾ ਸਨਮਾਨ ਕੀਤਾ ਇਸ ਮੌਕੇ ਉਨ੍ਹਾਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋ ਦਿੱਤੇ ਅਸਤੀਫੇ ਤੇ ਕੋਈ ਟਿੱਪਣੀ ਕਰਨ ਤੋ ਮਨਾ ਕਰ ਦਿੱਤਾ।

 

ਲੋਹੜੀ ਧੀਆਂ ਦੀ ਮੇਲਾ ਮਾਨਸਾ ਵਿਖੇ ਹਰ ਸਾਲ ਸਭਿਆਚਾਰ ਚੇਤਨਾ ਮੰਚ ਵੱਲੋ ਕਰਵਾਇਆ ਜਾਦਾਂ ਹੈ ਜਿਸ ਵਿੱਚ ਅੱਜ ਵਿਧਾਨ ਸਭਾ ਦੇ ਸਪੀਕਰ ਨੇ ਸਮੂਲੀਅਤ ਕਰ 31 ਧੀਆਂ ਦਾ ਸਨਮਾਨ ਕੀਤਾ ਤੇ ਕਿਹਾ ਕਿ ਧੀਆਂ ਸਾਡਾ ਮਾਨ ਹਨ ਤੇ ਸਨਮਾਨ ਹਨ ਜੋ ਕਿ ਲੋਹੜੀ ਮੇਲੇ ਤੇ ਧੀਆਂ ਦਾ ਸਨਮਾਨ ਕਰਨ ਦਾ ਉਨ੍ਹਾ ਨੂੰ ਮੌਕਾ ਮਿਲਿਆ ਹੈ।

 

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਅਸਤੀਫਾ ਮਾਮਲੇ ਤੇ ਉਨ੍ਹਾ ਕੋਈ ਵੀ ਟਿੱਪਣੀ ਕਰਨ ਤੋ ਮਨਾ ਕਰ ਦਿੱਤਾ ਜੀਰਾ ਮੋਰਚੇ ਤੇ ਬੋਲਦਿਆ ਕਿਹਾ ਕਿ ਸਰਕਾਰ ਕਾਰਵਾਈ ਕਰੇਗੀ ਤੇ ਬਰਗਾੜੀ ਮੋਰਚੇ ਤੇ ਬੋਲਦਿਆ ਕਿਹਾ ਕਿ ਇਹ ਇੱਕ ਅਜਿਹਾ ਮਾਮਲਾ ਹੈ ਜਿਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਹਿਣ ਵਾਲੇ ਕੰਮ ਲੰਘ ਗਏ ਹੁਣ ਤਾਂ ਕਰਨ ਵਾਲਾ ਕੰਮ ਹੈ ਤੇ ਕਰ ਰਹੇ ਹਾਂ, ਪਾਣੀਆਂ ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਮੇਰੀ ਮਰਿਆਦਾ ਹੈ ਮੈਂ ਪੋਲਕਟੀਕਲ ਟਿੱਪਣੀ ਕਰ ਨਹੀਂ ਸਕਦਾ।

 

Story You May Like