The Summer News
×
Monday, 20 May 2024

 ਡੀਸੀ ਗੁਰਦਾਸਪੁਰ ਨੇ ਬਿਰਧ ਆਸ਼ਰਮ 'ਚ ਭੰਗੜਾ ਪਾ ਕੇ ਮਨਾਇਆ ਇਹ ਤਿਉਹਾਰ ਧੀਆਂ ਨੂੰ ਕੀਤਾ ਸਨਮਾਨਿਤ

 


 ਗੁਰਦਾਸਪੁਰ/ ਅਵਤਾਰ ਸਿੰਘ :ਗੁਰਦਾਸਪੁਰ ਦੇ ਬਿਰਧ ਆਸ਼ਰਮ ਵਿਚ ਲੋਹੜੀ ਦਾ ਤਿਉਹਾਰ ਨੂੰ ਲੈਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਜਿਸ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ.ਨਿਧੀ ਕੁਮੁਦ ਬਾਮਬਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਬਿਰਦ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗ ਅਤੇ ਬਾਲ ਭਵਨ ਦੇ ਸਹਿਵਾਸੀ ਬੱਚੇ ਵੀ ਇਸ ਲੋਹੜੀ ਸਮਾਗਮ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਏ। ਇਸ ਮੋਕੇ ਡੀਸੀ ਗੁਰਦਾਸਪੁਰ ਨੇ 11 ਨਵ-ਜਨਮੀਆਂ ਧੀਆਂ ਨੂੰ ਲੋਹੜੀ ਪਾਈ ਅੱਤੇ ਇਸਦੇ ਨਾਲ ਹੀ ਜ਼ਿਲ੍ਹੇ ਦੀਆਂ 11 ਲੜਕੀਆਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।

 

ਇਸ ਮੌਕੇ ਤੇ ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਕਿਹਾ ਕਿ ਸਾਨੂੰ ਲੜਕਾ ਅਤੇ ਲੜਕੀ ਵਿੱਚ ਕੋਈ ਵੀ ਭੇਦ ਭਾਵ ਨਹੀਂ ਕਰਨਾ ਚਾਹੀਦਾ ਅਤੇ ਅੱਜ ਵੀ ਬਿਰਧ ਆਸ਼ਰਮ ਵਿੱਚ ਧੀਆਂ ਦੀ ਲੋਹੜੀ ਮਨਾ ਕੇ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਅੱਜ ਦੀਆਂ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ ਹਰ ਖੇਤਰ ਵਿੱਚ ਧੀਆਂ ਨੇ ਪੰਜਾਬ ਦਾ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਵੀ ਬਿਰਧ ਆਸ਼ਰਮ ਵਿੱਚ ਲੋਹੜੀ ਮਨਾ ਕੇ ਬਹੁਤ ਵਧੀਆ ਲੱਗਿਆ ਹੈ ਨਾਲ ਹੀ ਉਹਨਾਂ ਨੇ ਅਜਿਹੇ ਲੋਕਾਂ ਨੂੰ ਤਾੜਨਾ ਕੀਤੀ ਜਿਹੜੇ ਲੋਕ ਆਪਣੀਆਂ ਧੀਆਂ ਨੂੰ ਕੁੱਖ ਵਿੱਚ ਮਾਰਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਅਜਿਹਾ ਮਾਮਲਾ ਆਇਆ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

 

Story You May Like