The Summer News
×
Saturday, 11 May 2024

ਗਲਤੀ ਨਾਲ ਵੀ ਸਿਰਹਾਣੇ ਹੇਠਾਂ ਨਾ ਰੱਖੋ ਇਹ ਚੀਜ਼ਾਂ, ਨਹੀਂ ਤਾਂ ਤੁਹਾਡੀ ਤਿਜੋਰੀ ਵੀ ਹੋ ਸਕਦੀ ਹੈ ਖਾਲੀ..!!

ਚੰਡੀਗੜ੍ਹ : ਦੱਸ ਦੇਈਏ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਨਕਾਰਾਤਮਕ ਅਤੇ ਸਾਕਰਾਤਮਕ ਊਰਜਾ ਨੂੰ ਮੰਨਦੇ ਹੋਣਗੇ। ਅਕਸਰ ਲੋਕ ਆਪਣੇ ਘਰ 'ਚ ਕੋਈ ਵੀ ਵਸਤੂ ਲਿਆਉਣ ਤੋਂ ਪਹਿਲਾ ਵਾਸਤੂ ਸ਼ਾਸਤਰਦੀ ਸਲਾਹ ਲੈਂਦੇ ਹਨ। ਜਾਣਕਾਰੀ ਮੁਤਾਬਕ ਘਰ 'ਚ ਮੌਜੂਦ ਹਰ ਵਸਤੂ ਦੀ ਆਪਣੀ ਊਰਜਾ ਹੁੰਦੀ ਹੈ ਇਸਦੇ ਨਾਲ ਹੀ ਘਰ ਵਿੱਚ ਰੱਖੀ ਹਰ ਵਸਤੂ ਦੀ ਊਰਜਾ ਘਰ ਦੇ ਮੈਂਬਰਾਂ ਨੂੰ ਪ੍ਰਭਾਵਿਤ ਕਰਦੀ ਹੈ।


ਸ਼ਾਸਤਰ ਅਨੁਸਾਰ ਕੁਝ ਚੀਜ਼ਾਂ ਰੱਖਣ ਬਾਰੇ ਅਜਿਹੇ ਨਿਯਮ ਦੱਸੇ ਗਏ ਹਨ, ਜਿਨ੍ਹਾਂ ਨੂੰ ਕਰਨ ਨਾਲ ਦੇਵੀ ਲਕਸ਼ਮੀ ਦੀ ਕ੍ਰਿਪਾ ਬਣੀ ਰਹਿੰਦੀ ਹੈ ਅਤੇ ਕੁਝ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਹਨ।ਜਿਨ੍ਹਾਂ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਘਰ 'ਚ ਨਕਾਰਾਤਮਕ ਊਰਜਾ ਆ ਸਕਦੀ ਹੈ ਜਿਸ ਨਾਲ ਮਾਂ ਲਕਸ਼ਮੀ ਗੁੱਸੇ ਹੋ ਸਕਦੀ ਹੈ। ਅਸੀਂ ਲੋਕ ਅਕਸਰ ਆਪਣੇ ਸਿਰਾਣੇ ਕੋਈ ਨਾ ਕੋਈ ਚੀਜ਼ ਜ਼ਰੂਰ ਰੱਖਕੇ ਸੌਂਦੇ ਹਾਂ, ਜਿਸ ਦੀ ਵਜ੍ਹਾ ਨਾਲ ਸਾਰੇ 'ਤੇ ਨਕਾਰਾਤਮਕ ਊਰਜਾ ਦਾ ਅਸਰ ਹੁੰਦਾ ਹੈ।


ਆਓ ਜਾਣ ਲੈਂਦੇ ਹਾਂ ਉਹਨਾਂ ਚੀਜ਼ਾਂ ਬਾਰੇ :


ਘੜੀ : ਵਾਸਤੂ ਸ਼ਾਸਤਰ ਅਨੁਸਾਰ ਕਦੇ ਵੀ ਆਪਣੇ ਸਿਰਾਣੇ ਹੇਠਾਂ ਘੜੀ ਰੱਖ ਕੇ ਨਹੀਂ ਸੌਣਾ ਚਾਹੀਦਾ, ਕਿਉਂਕਿ ਇੱਕ ਤਾ ਇਸ ਨਾਲ ਨੀਂਦ ਖਰਾਬ ਹੁੰਦੀ ਹੈ। ਇਸ ਤੋਂ ਇਲਾਵਾ ਅੱਜਕੱਲ੍ਹ ਬਹੁਤ ਸਾਰੇ ਲੋਕ ਇਲੈਕਟ੍ਰਾਨਿਕ ਘੜੀਆਂ ਦੀ ਵਰਤੋਂ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਵਿਅਕਤੀ ਦੇ ਦਿਮਾਗ਼ ਅਤੇ ਦਿਲ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਹ ਤਰੰਗਾਂ ਬੈੱਡਰੂਮ ਵਿੱਚ ਨਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਵਧਾ ਸਕਦੀਆਂ ਹਨ, ਜੋ ਮਨ ਦੀ ਸ਼ਾਂਤੀ ਨੂੰ ਭੰਗ ਕਰਦੀਆਂ ਹਨ ਅਤੇ ਤਣਾਅ ਪੈਦਾ ਕਰਦੀਆਂ ਹਨ।


ਕਿਤਾਬਾਂ : ਅਕਸਰ ਲੋਕ ਰਾਤ ਨੂੰ ਸੌਂਦੇ ਸਮੇਂ ਕਿਤਾਬ ਪੜ੍ਹਨ ਦੇ ਸ਼ੌਕੀਨ ਹੁੰਦੇ ਹਨ। ਕਈ ਵਾਰ ਕਿਤਾਬ ਪੜ੍ਹਦਿਆਂ ਅਸੀਂ ਸਿਰਹਾਣੇ 'ਤੇ ਰੱਖ ਕੇ ਸੌਂ ਜਾਂਦੇ ਹਾਂ।ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਵਧਦੀ ਹੈ। ਜਿਸ ਦੌਰਾਨ ਵਿਅਕਤੀ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਅਖਬਾਰਾਂ, ਕਿਤਾਬਾਂ, ਮੈਗਜ਼ੀਨਾਂ ਨੂੰ ਬੁਧ ਗ੍ਰਹਿ ਨਾਲ ਸਬੰਧਤ ਮੰਨਿਆ ਜਾਂਦਾ ਹੈ। ਅਜਿਹੇ 'ਚ ਜੇਕਰ ਕਿਸੇ ਵਿਅਕਤੀ 'ਤੇ ਬੁਧ ਦਾ ਪ੍ਰਭਾਵ ਵਧੇਗਾ ਤਾਂ ਇਸ ਦਾ ਅਸਰ ਬੁੱਧੀ ਦੇ ਨਾਲ-ਨਾਲ ਕਰੀਅਰ 'ਤੇ ਵੀ ਪਵੇਗਾ।
(ਮਨਪ੍ਰੀਤ ਰਾਓ)


 


 

Story You May Like