The Summer News
×
Saturday, 11 May 2024

Yeh jawaani hai deewani ਤੋਂ ਮਸ਼ਹੂਰ ਅਭਿਨੇਤਰੀ ਨੇ ਦਿੱਤਾ ਬੇਟੇ ਨੂੰ ਜਨਮ, ਪੋਸਟ ਦੁਆਰਾ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ੀ

ਚੰਡੀਗੜ੍ਹ :  ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਐਵਲਿਨ ਸ਼ਰਮਾ ਨੇ ਕਈ ਮਸ਼ਹੂਰ ਫਿਲਮਾਂ ਵਿਚ ਕੰਮ ਕੀਤਾ ਹੈ। ਦੱਸ ਦਈਏ ਕਿ ਐਵਲਿਨ ਸ਼ਰਮਾ yeh jawaani hai deewani ਤੋਂ ਕਾਫੀ ਮਸ਼ਹੂਰ ਹੋਈ ਸੀ। ਐਵਲਿਨ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿਚ ਐਵਲਿਨ ਨੇ ਇਕ ਖਬਰ ਸਾਂਝੀ ਕੀਤੀ ਹੈ, ਜਿੱਥੇ ਉਸ ਨੇ ਦੱਸਿਆ ਕਿ ਉਹ ਦੂਜੀ ਵਾਰ ਮਾਂ ਬਣੀ ਹੈ। ਐਵਲਿਨ ਨੇ ਬੇਟੇ ਨੂੰ ਜਨਮ ਦਿੱਤਾ ਹੈ।


ਐਵਲਿਨ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪੋਸਟ


ਐਵਲਿਨ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਸ ਦੇ ਬੇਟੇ ਦਾ ਮੂੰਹ ਛੁਪਿਆ ਹੋਇਆ ਹੈ। ਤਸਵੀਰ ਸਾਂਝੀ ਕਰਦੇ ਹੋਏ ਉਸ ਨੇ ਲਿਖਿਆ ਕਿ “Never thought I could feel this amazing right after giving birth. I’m so happy I could sing from the rooftops! Say hi to our little baby boy Arden”.


ਐਵਲਿਨ ਨੇ ਪਿਛਲੇ ਸਾਲ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਉਸ ਨੇ ਉਸ ਸਮੇਂ ਵੀ ਆਪਣੀ ਬੇਟੀ ਦੀ ਤਸਵੀਰ ਸਾਂਝੀ ਕਰਕੇ ਉਸ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ। ਐਵਲਿਨ ਦੀ ਬੇਟੀ ਦਾ ਨਾਮ ਆਵਾ ਹੈ। ਸਾਲ ਬਾਅਦ ਹੀ ਬੇਟੇ ਨੂੰ ਜਨਮ ਦਿੱਤਾ ਹੈ। ਉਸ ਨੇ ਆਪਣੀ ਦੂਜੀ ਪ੍ਰੈਗਨੈਂਸੀ ਬਾਰੇ ਵੀ ਪ੍ਰਸ਼ੰਸਕਾਂ ਨਾਲ ਖਬਰ ਸਾਂਝੀ ਕੀਤੀ ਸੀ। ਹੁਣ ਉਹਨਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ ਤਾਂ ਉਹਨਾਂ ਨੇ ਆਪਣੇ ਬੇਟੇ ਦੀ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ।


ਇਹਨਾਂ ਫਿਲਮਾਂ ਚ ਕੀਤਾ ਕੰਮ


ਐਵਲਿਨ ਸ਼ਰਮਾ ਮਾਡਲ ਵਜੋਂ ਹੈ ਬਾਲੀਵੁੱਡ ਵਿੱਚ ਆਈ ਸੀ। ਮਾਡਲਿੰਗ ਦੇ ਸਫਰ ਤੋਂ ਬਾਅਦ ਉਸ ਨੇ ਐਕਟਿੰਗ ਦੀ ਦੁਨੀਆ ਵਿਚ ਕਦਮ ਰੱਖਿਆ ਇਸ ਦੌਰਾਨ ਐਵਲਿਨ ਨੇ ਫਰਾਮ ਸਿਡਨੀ ਵਿਦ ਲਵ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ। ਫਿਰ ਐਵਲਿਨ ਨੇ 'ਯੇ ਜਵਾਨੀ ਹੈ ਦੀਵਾਨੀ' 'ਚ ਕੰਮ ਕੀਤਾ। ਜਿਸ ਦੌਰਾਨ ਉਹ ਹੋਰ ਜ਼ਿਆਦਾ ਮਸ਼ਹੂਰ ਹੋਈ।  ਇਸ ਤੋਂ ਇਲਾਵਾ ਉਹ ਨੌਟੰਕੀ ਸਾਲਾ, ਯਾਰੀਆਂ, ਮੈਂ ਤੇਰਾ ਹੀਰੋ ਅਤੇ kuch kuch ਲੋਚਾ ਹੈ ਆਦਿ ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਈ।


(Sonam malhotra)

Story You May Like