The Summer News
×
Sunday, 05 May 2024

ਐਮੀ ਵਿਰਕ ਤੇ ਵਿੱਕੀ ਕੌਸ਼ਲ ਦੀ ਫ਼ਿਲਮ ਵਿਚ ਵੱਖਰੀ ਲੁੱਕ ਦੇ ਫੈਨ ਹੋਏ ਲੋਕ

 ਚੰਡੀਗੜ੍ਹ : ਬਾਲੀਵੁੱਡ ਇੰਸਡਸਟਰੀ ਦੇ ਮਸ਼ਹੂਰ ਅਦਾਕਾਰ ਵਿਕੀ ਕੌਸ਼ਲ ਜਿਨ੍ਹਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਦੀ ਨਵੀਂ ਫਿਲਮ ਵੀ ਆ ਰਹੀ ਹੈ। ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜੋ ਕਿ ਇਹ ਦਰਸਾਉਂਦੀਆਂ ਹਨ ਕਿ ਉਹ ਆਪਣੀ ਨਵੀਂ ਫਿਲਮ ਲਈ ਪੰਜਾਬ ਦੇ ਗਾਇਕ ਤੇ ਨਾਲ ਹੀ ਅਦਾਕਾਰ ਨਾਲ ਕੰਮ ਕਰ ਰਹੇ ਹਨ। ਪੰਜਾਬੀ ਗਾਇਕ ਤੇ ਨਾਲ ਹੀ ਅਦਾਕਾਰ ਐਮੀ ਵਿਰਕ ਜਿਨ੍ਹਾਂ ਦੀਆਂ ਹੁਣ ਤੱਕ ਕਾਫੀ ਫਿਲਮਾਂ ਤੇ ਗਾਣੇ ਸੁਪਰ ਹਿੱਟ ਰਹੇ ਹਨ। ਹੁਣ ਇਹ ਦੋਵੇਂ ਅਦਾਕਾਰ ਇੱਕਠੇ ਨਜ਼ਰ ਆਉਣ ਵਾਲੇ ਹਨ। ਜੋ ਕਿ ਬਹੁਤ ਹੀ ਮੱਜ਼ੇਦਾਰ ਹੋਵੇਗਾ ਇਹ ਦੇਖਣਾ ਕੀ ਇਹਨਾਂ ਦੋਵਾਂ ਦੀ ਜੋੜੀ ਸਕਰੀਨ ਤੇ ਕਿਵੇਂ  ਦੀ ਨਜ਼ਰ ਆਵੇਗੀ।





 ਗੱਲ ਕਰੀਏ ਵਿਕੀ ਤੇ ਐਮੀ ਦੀ ਆਉਣ ਵਾਲੀ ਫਿਲਮ ਦੀ ਤਾਂ ਐਮੀ ਵਿਰਕ ਨੇ ਕੁਝ ਕੁ ਸਮੇਂ ਪਹਿਲਾ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਪਾਈ ਸੀ ਕੀ ਉਹ ਤੇ ਵਿਕੀ ਕੌਸ਼ਲ ਇੱਕਠੇ ਫਿਲਮ ਵਿੱਚ ਕੰਮ ਕਰਨ ਜਾ ਰਹੇ ਹਨ। ਤੇ ਦਰਸ਼ਕਾ ਨੇ ਕਾਫੀ ਉਤਸੁਕਤਾ ਦਿਖਾਉਂਦੇ ਹੋਏ ਬਹੁਤ ਸਾਰੇ ਕੰਮੇਂਟ ਕੀਤੇ  ਤੇ ਖੁਸ਼ੀ ਦਸਾਉਂਦੇ ਹੋਏ ਕਿਹਾ ਕਿ ਅਸੀਂ ਬਹੁਤ ਉਤਸ਼ਾਹਿਤ ਹਾਂ ਕੀ ਤੁਸੀਂ ਦੋਵੇਂ ਇੱਕਠੇ ਫਿਲਮ ‘ਚ ਆਉਣ ਜਾ ਰਹੇ ਹਨ। ਉਹਨਾਂ ਦੀ ਫਿਲਮ ਦਾ ਨਾਮ ‘ਰੋਲਾ ਰੋਲਾ ਪੈਂਦਾ ਨੀਂ’ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਇਹ ਫਿਲਮ ਕੁਝ ਵੱਖਰੀ ਹੀ ਹੋਵੇਗੀ।


Story You May Like