The Summer News
×
Wednesday, 15 May 2024

ਜੇਕਰ ਤੁਸੀਂ ਵੀ ਜ਼ਿੰਦਗੀ 'ਚ ਨਹੀਂ ਖਾਣਾ ਚਾਹੁੰਦੇ ਧੋਖਾ ਤਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ, ਹਰ ਕਦਮ 'ਤੇ ਮਿਲੇਗੀ ਸਫਲਤਾ...

ਚੰਡੀਗੜ੍ਹ : ਸਾਡੀ ਜਿੰਦਗੀ 'ਚ ਬਹੁਤ ਸਾਰੇ ਲੋਕ ਆਉਦੇ ਹਨ ਜੋ ਸਾਨੂੰ ਚੰਗਾ ਅਤੇ ਮਾੜਾ ਸਮਝਦੇ ਹਨ। ਅਕਸਰ ਲੋਕ ਦੂਸਰਿਆਂ ਦੀਆਂ ਗੱਲਾਂ 'ਚ ਆ ਕੇ ਆਪਣਾ ਨੁਕਸਾਨ ਕਰਵਾ ਲੈਂਦੇ ਹਨ, ਜਿਨ੍ਹਾਂ ਦਾ ਪਸ਼ਤਾਵਾ ਉਨ੍ਹਾਂ ਨੂੰ ਬਾਅਦ ਵਿਚ ਹੁੰਦਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਜਦੋ ਅਸੀਂ ਸਫਲਤਾ ਦੀ ਪੌੜੀ ਵੱਲ ਵੱਧਦੇ ਹਾਂ ਤਾਂ ਸਾਨੂੰ ਕਾਮਯਾਬੀ ਦੇ ਰਸਤੇ 'ਤੇ ਚੱਲਣ ਤੋਂ ਰੋਕਣ ਵਿੱਚ ਸਭ ਤੋਂ ਵੱਡੀ ਰੁਕਾਵਟ ਧੋਖਾ ਹੁੰਦਾ ਹੈ। ਜੋ ਸਾਨੂੰ ਕਦੇ ਵੀ ਕਾਮਯਾਬੀ ਨੂੰ ਹਾਸਲ ਕਰਨ ਨਹੀਂ ਦੇ ਸਕਦਾ। ਦੱਸ ਦੇਈਏ ਕਿ ਜਿਹੇ 'ਚ ਜੇਕਰ ਕੁਝ ਗੱਲਾਂ 'ਤੇ ਅਮਲ ਕੀਤਾ ਜਾਵੇ ਤਾਂ ਤੁਸੀਂ ਜ਼ਿੰਦਗੀ 'ਚ ਕਦੇ ਵੀ ਧੋਖਾ ਨਹੀਂ ਖਾਓਗੇ ਅਤੇ ਸਫਲਤਾ ਦੇ ਰਾਹ 'ਤੇ ਅੱਗੇ ਵਧਦੇ ਰਹੋਗੇ।


ਸਖਤ ਮਿਹਨਤ :


ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਨੂੰ ਕਿਸਮਤ ਜਾਂ ਕਿਸੇ ਦੇ ਭਰੋਸੇ 'ਤੇ ਛੱਡ ਦਿੰਦੇ ਹਨ ਅਤੇ ਮਿਹਨਤ ਕਰਨ ਤੋਂ ਪਿੱਛੇ ਹੋਣ ਲੱਗ ਜਾਂਦੇ ਹਨ। ਪ੍ਰੰਤੂ ਅਜਿਹਾ ਕਰਨਾ ਬਹੁਤ ਗਲਤ ਹੈ। ਜੋ ਲੋਕ ਮਿਹਨਤ ਨਹੀਂ ਕਰਦੇ ਅਤੇ ਆਪਣੇ ਆਪ ਨੂੰ ਕਿਸਮਤ 'ਤੇ ਛੱਡ ਦਿੰਦੇ ਹਨ। ਅਜਿਹੇ ਲੋਕ ਜ਼ਿੰਦਗੀ ਵਿਚ ਹਮੇਸ਼ਾ ਸਫਲ ਹੁੰਦੇ ਹਨ। ਅਜਿਹੇ 'ਚ ਕਿਸਮਤ ਦੇ ਨਾਲ-ਨਾਲ ਮਿਹਨਤ ਵੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।


ਪਰਿਵਾਰ :


ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਆਪਣੀ ਕਮਾਈ ਨਾਲ ਸੰਤੁਸ਼ਟ ਰਹਿੰਦਾ ਹੈ, ਉਸ ਨੂੰ ਸਫ਼ਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਦੇ ਨਾਲ ਹੀ ਜੇਕਰ ਪਰਿਵਾਰ ਵਿੱਚ ਆਗਿਆਕਾਰੀ ਪਤਨੀ ਅਤੇ ਇੱਜ਼ਤਦਾਰ ਬੱਚੇ ਹੋਣ ਤਾਂ ਅਜਿਹੇ ਵਿਅਕਤੀ ਦਾ ਜੀਵਨ ਸਵਰਗ ਵਰਗਾ ਹੋ ਜਾਂਦਾ ਹੈ।


ਬੋਲਚਾਲ ਅਤੇ ਸੰਗਤ :


ਦੱਸ ਦੇਈਏ ਕਿ ਵਿਅਕਤੀ ਨੂੰ ਹਮੇਸ਼ਾ ਆਪਣੀ ਬੋਲੀ 'ਤੇ ਕਾਬੂ ਰੱਖਣਾ ਚਾਹੀਦਾ ਹੈ। ਬੋਲੀ ਇੱਕ ਅਜਿਹੀ ਚੀਜ਼ ਹੈ, ਜੋ ਮਨੁੱਖ ਨੂੰ ਫਰਸ਼ਾਂ ਤੋਂ ਅਰਸ਼ਾ ਤੱਕ ਪਹੁੰਚਾ ਜਾ ਸਕਦੀ ਹੈ ਅਤੇ ਮਾੜੀ ਸ਼ਬਦਾਬਲੀ ਬੋਲਣ ਨਾਲ ਤੁਹਾਨੂੰ ਨੀਚੇ ਵੀ ਗਿਰਾ ਸਕਦੀ ਹੈ।ਇਸ ਲਈ ਸਾਨੂੰ ਹਮੇਸ਼ਾ ਮਿੱਠੀ ਬੋਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਸ ਨਾਲ ਵਿਅਕਤੀ ਦੀ ਸ਼ਖਸੀਅਤ 'ਚ ਨਿਖਾਰ ਆਉਂਦਾ ਹੈ ਅਤੇ ਗਲਤ ਰਸਤੇ 'ਤੇ ਜਾਣ ਤੋਂ ਬਚਿਆ ਜਾਂਦਾ ਹੈ।


(ਮਨਪ੍ਰੀਤ ਰਾਓ)

Story You May Like