The Summer News
×
Tuesday, 14 May 2024

ਅਗਰ ਤੁਹਾਨੂੰ ਵੀ ਸੁਪਨੇ ‘ਚ ਦਿਖਦੀਆਂ ਹਨ ਇਹ ਤਿੰਨ ਚੀਜ਼ਾ ਤਾਂ ਜਾਣੋ ਇਸ ਦੇ ਸੰਕੇਤ

 ਚੰਡੀਗੜ੍ਹ : ਸੁਪਨਾ ਆਉਣਾ ਇਕ ਆਮ ਅਜਿਹੀ ਗੱਲ ਹੈ ਕਿਉਂਕਿ ਜੋ ਅਸੀਂ ਦਿਨ 'ਚ ਸੋਚਦੇ ਹਾਂ, ਉਹੀ ਗੱਲਾਂ ਸਾਡੇ ਦਿਮਾਗ ਵਿੱਚ ਘੁੰਮਦੀਆਂ ਰਹਿੰਦੀਆਂ ਹਨ। ਦਸ ਦਿੰਦੇ ਹਾਂ ਕਿ ਸੁਪਨੇ ਆਉਣਾ ਵੀ ਦੋ ਤਰ੍ਹਾਂ ਦੇ ਹੁੰਦੇ ਹਨ, ਚੰਗੇ ਵੇ ਹੁੰਦੇ ਹਨ, 'ਤੇ ਮਾੜੇ ਵੀ ਹੁੰਦੇ ਹਨ। ਸ਼ਾਂਸਤਰ ਅਨੁਸਾਰ ਜਿਸ ਤਰ੍ਹਾਂ ਸੁਪਨੇ ਹੁੰਦੇ ਹਨ, ਉਹਨਾਂ ਦੇ ਅਰਥ ਵੀ ਅਲੱਗ- ਅਲੱਗ ਹੁੰਦੇ ਹਨ,ਜਿਹੜੇ ਕਿ ਸਾਨੂੰ ਆਉਣ ਭਵਿੱਖ ਵਿੱਚ ਹੋਣ ਵਾਲੀਆਂ ਸ਼ੁਭ ਅਤੇ ਅਸ਼ੁਭ ਘਟਨਾਵਾਂ ਦੇ ਸੰਕੇਤ ਦਿੰਦੇ ਹਨ। ਸ਼ਾਂਸਤਰ ਅਨੁਸਾਰ 'ਚ ਸੁਪਨਿਆਂ ਨੂੰ ਭਵਿੱਖਬਾਣੀ ਮੰਨਿਆ ਵੀ ਜਾਂਦਾ ਹੈ।


ਬਹੁਤ ਸਾਰੀਆਂ ਅਜਿਹੀਆਂ ਚੀਜ਼ ਹਨ ਜੋ ਸਾਨੂੰ ਸੁਪਨਿਆਂ 'ਚ ਦਿਖਦੀਆਂ ਹਨ, ਜਿਵੇਂ ਨਦੀ, ਮੇਜ਼ ਅਤੇ ਸਮੁੰਦਰ ਆਦਿ। ਇਸ ਦੇ ਨਾਲ ਹੀ ਦਸ ਦੇਈਏ ਕਿ ਜੋ ਪਾਣੀ ਨਾਲ ਸਬੰਧਤ ਸੁਪਨੇ ਆਉਦੇ ਹਨ, ਇਸ ਨਾਲ ਤੁਹਾਨੂੰ ਇਹ ਪਤਾ ਲਗ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਨਾ ਕਿਸੇ ਮੁਸਿਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 


ਜੇਕਰ ਤੁਹਾਨੂੰ ਵੀ ਦਿਖਦੇ ਹਨ ਸੁਪਨਿਆਂ 'ਚ ਨਦੀ-ਤਾਲਾਬ ਜਾਂ ਸਮੁੰਦਰ ਤਾਂ ਜਾਣੋ ਉਹਨਾਂ ਦੇ ਅਰਥ :


ਸੁਪਨੇ 'ਚ ਨਦੀ ਦੇਖਣਾ — ਜਿਸ ਵਿਆਕਤੀ ਨੂੰ ਸੁਪਨੇ ਚ ਨਦੀ ਦਿਖਦੀ ਹੈ ,ਉਸ ਨੂੰ ਸ਼ੁਭ ਮੰਨਿਆ ਜਾਂਦਾ ਹੈ। ਸ਼ਾਸ਼ਤਰ ਅਨੁਸਾਰ, ਅਜਿਹੇ ਸੁਪਨੇ ਕੰਮ 'ਚ ਸਫਲਤਾ ਦੀ ਨਿਸ਼ਾਨੀ ਹੁੰਦੇ ਹਨ। ਸੁਪਨੇ ਵਿੱਚ ਜੇਕਰ ਤੁਸੀਂ ਆਪਣੇ ਆਪ ਨੂੰ ਕਿਸੇ ਨਦੀ ਦੇ ਕੋਲ ਖੜ੍ਹੇ ਦੇਖਦੇ ਹੋ ਜਾਂ ਨਦੀ ਹੀ ਦੇਖਦੇ ਹੋ ਤਾਂ ਵੀ ਇਹ ਸ਼ੁਭ ਮੰਨਿਆ ਜਾਂਦਾ ਹੈ। ਇਸ ਕਾਰਨ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਜੀਵਨ ਵਿੱਚ ਕੁਝ ਸ਼ੁਭ ਬਦਲਾਅ ਹੋਣ ਵਾਲਾ ਹੈ।


ਸੁਪਨੇ 'ਚ ਤਾਲਾਬ ਦੇਖਣਾ- ਜੇਕਰ ਤੁਸੀਂ ਸੁਪਨੇ 'ਚ ਤਾਲਾਬ ਦੇਖਦੇ ਹੋ ਤਾਂ ਉਸਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ। ਅਜਿਹੇ ਸੁਪਨੇ ਨੂੰ ਖੁਸ਼ੀ ਅਤੇ ਸ਼ਾਂਤੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਪ੍ਰੰਤੂ ਛੱਪੜ ਦਾ ਪਾਣੀ ਸਾਫ਼ ਹੋਣਾ ਚਾਹੀਦਾ ਹੈ। ਇਸ ਦੇ ਨਾਲ ਦਸ ਦੇਈਏ ਕਿ ਜੇਕਰ ਤੁਸੀਂ ਕਿਸੇ ਛੱਪੜ 'ਚ ਗੰਦਾ ਪਾਣੀ ਦੇਖਦੇ ਹੋ ਤਾਂ ਉਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ।


ਸੁਪਨੇ 'ਚ ਸਮੁੰਦਰ ਦੇਖਣਾ — ਜੇਕਰ ਤੁਸੀਂ ਆਪਣੇ ਸੁਪਨੇ 'ਚ ਸਮੁੰਦਰ ਦੇਖਦੇ ਹੋ ਤਾਂ ਉਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਅਜਿਹੇ ਸੁਪਨੇ ਭਵਿੱਖ ਲਈ ਸਾਵਧਾਨ ਰਹਿਣ ਦੀ ਚੇਤਾਵਨੀ ਦਿੰਦੇ ਹਨ। ਸੁਪਨੇ ਵਿਗਿਆਨ ਦੇ ਅਨੁਸਾਰ, ਅਜਿਹੇ ਸੁਪਨੇ ਭਵਿੱਖ ਵਿੱਚ ਕਿਸੇ ਦੁਰਘਟਨਾ ਜਾਂ ਧਨ ਦੇ ਨੁਕਸਾਨ ਦਾ ਸੰਕੇਤ ਦਿੰਦੇ ਹਨ। ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਆਪਣੇ ਆਪ ਨੂੰ ਸਮੁੰਦਰ ਦੇ ਕੋਲ ਖੜ੍ਹੇ ਦੇਖਦੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਕਿਸੇ ਕਾਰਨ ਕਰਕੇ ਗਲਤੀ ਨੂੰ ਸੁਧਾਰਨ ਦੀ ਜ਼ਰੂਰਤ ਹੈ

Story You May Like