The Summer News
×
Monday, 20 May 2024

ਜੇਕਰ ਤੁਸੀਂ ਵੀ ਗਰਮ ਕਪੜੇ ਪਾ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ, ਜਲਦ ਗੰਭੀਰ ਬਿਮਾਰੀਆਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਚੰਡੀਗੜ੍ਹ : ਮੌਸਮ ਬਦਲਣਾ ਇਕ ਕੁਦਰਤੀ ਸਰੋਤ ਹੈ,ਇਹ 6 ਮਹੀਨੇ ਬਾਅਦ ਆਪਣਾ ਰੁੱਖ ਬਦਲਦਾ ਰਹਿੰਦਾ ਹੈ, ਅਸੀਂ ਮੌਸਮ ਦੇ ਹਿਸਾਬ ਨਾਲ ਆਪਣਾ ਰੋਟੀਨ ਬਣਾਉਦੇ ਹਾਂ, ਜਿਸ ਤਰ੍ਹਾਂ ਦਾ ਮੌਸਮ ਹੁੰਦਾ ਹੈ ਅਸੀਂ ਉਸ ਹਿਸਾਬ ਨਾਲ ਆਪਣੇ ਕੱਪੜੇ ਪਾਉਦੇ ਹਾਂ, ਜੇਕਰ ਗੱਲ ਕਰੀਏ ਸਰਦੀਆਂ ਦੇ ਮੌਸਮ ਦੀ ਤਾਂ ਇਸ ਮੌਸਮ ਵਿੱਚ ਲੋਕ ਗਰਮ ਕਪੜੇ ਪਾਉਂਦੇ ਹਨ। ਠੰਡ ਦੇ ਮੌਸਮ ਵਿਚ ਅਸੀਂ ਆਪਣੇ ਸਰੀਰ 'ਤੇ ਕੱਪੜਿਆਂ ਦੀਆਂ ਇਕ, ਦੋ ਨਹੀਂ, ਸਗੋਂ 4-4 ਪਰਤਾਂ ਪਾਉਦੇ ਹਾਂ, ਜਿਸ ਕਾਰਨ ਸਾਨੂੰ ਜ਼ਿਆਦਾ ਠੰਡ ਮਹਿਸ਼ੂਸ ਨਹੀਂ ਹੁੰਦੀ, ਪ੍ਰੰਤੂ ਫਿਰ ਵੀ ਸਾਨੂੰ ਆਪਣੇ ਸਰੀਰ ਦੇ ਨਿੱਘ ਲਈ ਸਵੈਟਰ ਪਾਉਣਾ ਪੈਂਦਾ ਹੈ।


ਕਈ ਵਾਰ ਤਾਂ ਇੰਨੀ ਕੜਾਕੇ ਦੀ ਠੰਢ ਹੁੰਦੀ ਹੈ ਕਿ ਸੌਂਦੇ ਸਮੇਂ ਵੀ ਅਸੀਂ ਸਵੈਟਰ ਪਹਿਨ ਕੇ ਹੀ ਕੰਬਲ ਵਿੱਚ ਸੌਂਂ ਜਾਂਦੇ ਹਾਂ। ਅਜਿਹੇ 'ਚ ਤੁਸੀਂ ਅਕਸਰ ਆਪਣੇ ਘਰ ਦੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਸਵੈਟਰ ਪਾ ਕੇ ਸੌਣਾ ਚੰਗੀ ਗੱਲ ਨਹੀਂ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਉਹਨਾਂ ਦਾ ਕਹਿਣਾ ਸੱਚਾ ਹੈ ,ਸਾਨੂੰ ਕਦੇ ਵੀ ਰਾਤ ਨੂੰ ਸਵੈਟਰ ਪਹਿਨ ਕੇ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਨਾਲ ਸਾਡੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।


ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਗੇ ਕਿ ਤੁਹਾਨੂੰ ਸੌਂਦੇ ਸਮੇਂ ਗਰਮ ਕੱਪੜੇ ਕਿਉਂ ਨਹੀਂ ਪਹਿਨਣੇ ਚਾਹੀਦੇ।


1. skin ਸੰਬੰਧੀ ਬਿਮਾਰੀਆਂ : ਦਸ ਦੇਈਏ ਕਿ ਗਰਮ ਕੱਪੜੇ ਬਣਾਉਣ ਲਈ ਜ਼ਿਆਦਾਤਰ ਨਕਲੀ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਗਰਮ ਕੱਪੜੇ ਪਹਿਨ ਕੇ ਸੌਣ ਨਾਲ  skin ਦੀ allergy ਹੋ ਸਕਦੀ ਹੈ। ਇਸ ਦੇ ਨਾਲ ਹੀ ਦਸ ਦੇਈਦੇ ਕਿ ਤੁਹਾਨੂੰ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਸਰਦੀਆਂ 'ਚ ਖੁਸ਼ਕ ਚਮੜੀ ਕਾਰਨ ਖੁਜਲੀ ਇਕ ਆਮ ਅਜਿਹੀ ਸਮੱਸਿਆ ਹੈ, ਪ੍ਰੰਤੂ ਸਵੈਟਰ ਪਹਿਨ ਕੇ ਲਗਾਤਾਰ ਸੌਣਾ ਇਸ ਸਮੱਸਿਆ ਨੂੰ ਵਧਾ ਸਕਦਾ ਹੈ। ਜਿਸ ਨਾਲ ਭਿਆਨਕ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। 


2. ਠੰਡ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ : ਜਾਣਕਾਰੀ ਦੇ ਦੇਈਏ ਕਿ ਮੋਟੇ ਅਤੇ ਗਰਮ ਕੱਪੜੇ ਜ਼ਿਆਦਾ ਦੇਰ ਤੱਕ ਪਹਿਨਣ ਨਾਲ ਸਰੀਰ ਦੀ ਠੰਡ ਬਰਦਾਸ਼ਤ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਥੋੜ੍ਹੇ ਘੱਟ ਗਰਮ ਕੱਪੜੇ ਪਾ ਕੇ ਬਾਹਰ ਜਾਂਦੇ ਹੋ, ਤਾਂ ਤੁਸੀਂ ਆਸਾਨੀ ਨਾਲ ਠੰਡ ਮਹਿਸੂਸ ਕਰ ਸਕਦੇ ਹੋ।


3. ਸਾਹ ਲੈਣ 'ਚ ਸਮੱਸਿਆ : ਜੋ ਅਸੀਂ ਗਰਮ ਕੱਪੜੇ ਪਹਿਨ ਦੇ ਹਾਂ, ਉਹ ਕਈ ਵਾਰ ਸਾਡੇ ਆਕਸੀਜਨ ਨੂੰ ਰੋਕਦੇ ਹਨ, ਕਿਉਂਕਿ ਜਦੋ ਅਸੀਂ ਭਾਰੀ ਕੱਪੜੇ ਪਹਿਨਣ ਨਾਲ ਘਬਰਾਹਟ ਮਹਿਸੂਸ ਹੋਣ ਲੱਗ ਜਾਂਦੀ ਹੈ, ਜਿਸ ਕਰਨ ਸਾਨੂੰ ਸਾਹ ਲੈਣ 'ਚ ਘੁੱਟਣ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਅਜਿਹੇ 'ਚ ਜੇਕਰ ਤੁਹਾਨੂੰ ਸਾਹ ਲੈਣ 'ਚ ਤਕਲੀਫ ਹੈ ਤਾਂ ਤੁਹਾਨੂੰ ਗਰਮ ਕੱਪੜੇ ਪਾ ਕੇ ਨਹੀਂ ਸੌਣਾ ਚਾਹੀਦਾ।


 

Story You May Like