The Summer News
×
Monday, 20 May 2024

ਪੰਜਾਬ 'ਚ ਲੁ.ਟੇਰਿਆਂ ਤੇ ਪੁਲਿਸ ਵਿਚਾਲੇ ਮੁ/ਕਾਬਲਾ, ਚੱਲੀਆਂ ਗੋ/ਲੀਆਂ

ਮੰਡੀ ਗੋਬਿੰਦਗੜ੍ਹ : ਦੇਰ ਰਾਤ ਪੰਜਾਬ ਪੁਲੀਸ ਅਤੇ ਲੁਟੇਰਿਆਂ ਦਰਮਿਆਨ ਭਾਰੀ ਗੋਲੀਬਾਰੀ ਹੋਣ ਦੀ ਖ਼ਬਰ ਹੈ। ਦਰਅਸਲ, ਮੰਡੀ ਗੋਬਿੰਦਗੜ੍ਹ ਦੇ ਇੱਕ ਲੋਹੇ ਦੇ ਵਪਾਰੀ ਦੇ ਗੋਦਾਮ ਵਿੱਚ ਕਰੀਬ 26 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਕੁਝ ਘੰਟਿਆਂ ਵਿੱਚ ਹੀ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫਤਿਹਗੜ੍ਹ ਸਾਹਿਬ ਦੇ ਐੱਸ.ਪੀ. ਰਾਕੇਸ਼ ਯਾਦਵ ਨੇ ਦੱਸਿਆ ਕਿ 19 ਜਨਵਰੀ ਦੀ ਦੁਪਹਿਰ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਲੋਹੇ ਦੇ ਵਪਾਰੀ ਦੇ ਗੋਦਾਮ ਵਿੱਚ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਹੋਈ ਸੀ।


ਜਾਂਚ ਦੌਰਾਨ ਪੁਲਿਸ ਨੇ 3 ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚੋਰੀ ਦੀ ਰਕਮ ਬੱਸੀ ਪਠਾਣਾਂ ਦੀ ਇੱਕ ਫੈਕਟਰੀ ਵਿੱਚ ਰੱਖੀ ਹੋਈ ਸੀ। ਇਸ ਦੀ ਬਰਾਮਦਗੀ ਲਈ ਪੁਲਸ ਗ੍ਰਿਫਤਾਰ ਜਸਵੰਤ ਸਿੰਘ ਨੂੰ ਲੈ ਕੇ ਉਸ ਵੱਲੋਂ ਦੱਸੇ ਗਏ ਸਥਾਨ 'ਤੇ ਪਹੁੰਚੀ, ਜਿੱਥੇ ਜਸਵੰਤ ਨੇ ਕਾਰ 'ਚੋਂ ਪੈਸੇ ਕੱਢਦੇ ਹੋਏ ਕਾਰ 'ਚ ਪਏ ਰਿਵਾਲਵਰ ਨਾਲ ਪੁਲਸ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਜਸਵੰਤ ਸਿੰਘ ਦੀ ਲੱਤ ਵਿੱਚ ਸੱਟ ਲੱਗ ਗਈ।


ਜ਼ਖਮੀ ਹਾਲਤ 'ਚ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਬੱਸੀ ਪਠਾਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ।

Story You May Like