The Summer News
×
Monday, 13 May 2024

ਸਾਵਣ ਮੇਲੇ ਦੇ ਪਹਿਲੇ ਅਤੇ ਦੂਸਰੇ ਦਿਨ ਮਾਤਾ ਸ਼੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਦੇ ਭਵਨ ਤੇ ਭਗਤਾਂ ਦੀਆਂ ਲੱਗੀਆਂ ਰੋਣਕਾਂ

ਸਮਰਾਲਾ 31 ਜੁਲਾਈ –  ਪ੍ਰਸਿਧ ਸ਼ਕਤੀ ਪੀਠ ਸ਼੍ਰੀ ਨੈਣਾ ਦੇਵੀ ਭਵਨ ਹਿਮਾਚਲ ਪ੍ਰਦੇਸ਼ ਵਿਖੇ ਸਾਵਨ ਚਾਲੇ ਦੇ ਪਹਿਲੇ ਅਤੇ ਦੂਸਰੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਮੇਲੇ ਦੋਰਾਨ ਮਾਤਾ ਦੇ ਭਵਨ ਨੂੰ ਅੱਲਗ ਅਲੱਗ ਤਰਾਂ ਦੇ ਫੁੱਲਾਂ ਨਾਲ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਉਥੇ ਹੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਡਾਕਟਰਾਂ ਤੇ ਲੰਗਰ ਕਮੇਟੀਆਂ ਵੱਲੋ ਮੈਡੀਕਲ ਕੈਂਪ ਤੇ ਲੰਗਰ ਵੀ ਲਗਾਇਆ ਗਏ। ਮੈਡੀਕਲ ਕੈਂਪਾਂ ਵਿੱਚ ਡਾਕਟਰਾਂ ਵੱਲੋਂ ਫਸਟ ਏਡ,ਖੰਘ, ਜ਼ੁਕਾਮ,ਬੁਖਾਰ,ਬਦਨ ਦਰਦ,ਉਲਟੀ ਅਤੇ ਦਸਤ ਆਦਿ ਦੀਆਂ ਦਵਾਈ ਮੁਫਤ ਦਿੱਤੀਆਂ ਗਈਆਂ। ਇਸ ਮੇਲੇ ਵਿਚ ਸਮਰਾਲਾ ਦੇ ਸਤੀਸ਼ ਕੁਮਾਰ ਵੱਲੋਂ ਐਂਬੂਲੈਂਸ ਦੀ ਸਰਵਿਸ ਬਿਲਕੁਲ ਮੁਫ਼ਤ ਮੁਹਈਆ ਕਰਵਾਈ ਗਈ ਹੈ ਜੋ ਕਿ ਮਰੀਜ਼ਾਂ ਲਈ 24 ਘੰਟੇ ਉਪਲਬਧ ਹੋਵੇਗੀl


ਮੇਲੇ ਵਿੱਚ ਲਗਾਏ ਜਾ ਰਹੇ ਲੰਗਰਾਂ ਦੀ ਜਾਂਚ ਕਰ ਰਹੇ ਫੂਡ ਸਪਲਾਈ ਅਫ਼ਸਰ ਖਗੇਂਦਰ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਲੱਗ ਰਹੇ ਲੰਗਰਾਂ ਦੀ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਮਾਸਕ ਅਤੇ ਟੋਪੀ ਪਹਿਨਣਾ ਬਹੁਤ ਜ਼ਰੂਰੀ ਹੈ ਲੰਗਰ ਪਕਾਉਣ ਵਾਲੀ ਜਗ੍ਹਾ ਤੇ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਗਰ ਕੋਈ ਵੀ ਲੰਗਰ ਕਮੇਟੀ ਇਨ੍ਹਾਂ ਹਦਾਇਤਾਂ ਦਾ ਪਾਲਣ ਨਹੀਂ ਕਰੇਗੀ ਤਾਂ ਲੰਗਰ ਕਮੇਟੀ ਤੋਂ ਲੰਗਰ ਲਾਉਣ ਦੀ ਪਰਮਿਸ਼ਨ ਵਾਪਸੀ ਲੈ ਲਈ ਜਾਵੇਗੀ। ਇਸ ਮੌਕੇ ਤੇ ਡਾ.ਬਲਵਿੰਦਰ ਸਿੰਘ ਕੌਸ਼ਲ ਡਾ. ਸੰਜੇ,ਓਮ ਪ੍ਰਕਾਸ਼ ਸਿੰਗਲਾ, ਸਤੀਸ਼ ਕੁਮਾਰ ਐਂਬੂਲੈਂਸ ਚਾਲਕ, ਸੱਤਪਾਲ ਬੁਧਿਰਾਜਾ, ਕ੍ਰਿਸ਼ਨ ਲਾਲ ਕਾਕਾ, ਅਨੁਰਾਗ ਸੰਦਲ,ਪਰਮਿੰਦਰ ਵਰਮਾ ਆਦਿ ਹਾਜ਼ਰ ਸਨl


Story You May Like