The Summer News
×
Saturday, 18 May 2024

ਸਾਵਥਾਨ ! ਪੁਰਾਣੀ ਕਾਰ ਖਰੀਦਣ ਤੋਂ ਪਹਿਲਾ ਰੱਖੋ ਇਸ ਗੱਲ ਦਾ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹੈ ਤੁਹਾਡਾ ਵੀ ਨੁਕਸਾਨ..!!

ਚੰਡੀਗੜ੍ਹ : ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਕਿ ਨਵੀਂ ਕਾਰ ਖਰੀਦਣ ਦੀ ਵਜਾਏ ਪੁਰਾਣੀ ਕਾਰ ਨੂੰ ਖਰੀਦਣਾ ਵੱਧ ਪਸੰਦ ਕਰਦੇ ਹਨ,ਪ੍ਰੰਤੂ ਦੱਸ ਦੇਈਏ ਕਿ ਜੇਕਰ ਤੁਸੀਂ ਵੀ ਕੋਈ ਪੁਰਾਣੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਆਓ ਕੁਝ ਜ਼ਰੂਰੀ ਗੱਲਾਂ ਬਾਰੇ ਤੁਹਾਨੂੰ ਦਸ ਦਿੰਦੇ ਹਾਂ ਜਿਸ ਤੋਂ ਤੁਹਾਨੂੰ ਵਧੀਆਂ ਪੁਰਾਣੀ ਕਾਰ ਖਰੀਦਣ ‘ਚ ਮਦਦ ਮਿਲੇਗੀ।


ਆਮ ਤੌਰ ਤੇ ਜਦੋਂ ਵੀ ਕੋਈ ਵਿਆਕਤੀ ਪੁਰਾਣੀ ਕਾਰ ਖਰੀਦਦਾ ਹੈ ਤਾਂ ਉਹ ਕਾਰ ਦੀਆਂ ਕੁਝ ਸਪੈਸੀਫਿਕੇਸ਼ਨ ਫੀਚਰਸ ਸਮੇਤ ਕੁਝ ਚੀਜ਼ਾਂ ਦੀ ਜਾਂਚ ਕਰਦਾ ਹੈ, ਪ੍ਰੰਤੂ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੇ ਤੋਂ ਕੋਈ ਮਹੱਤਵਪੂਰਨ ਚੀਜ਼ ਮਿਸ ਹੋ ਜਾਂਦੀ ਹੈ, ਜਹੇੜੀ ਕਿ ਕਾਰ ਦੀ ਮਾਈਲੇਜ ਹੁੰਦੀ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਜੇਕਰ ਤੁਸੀ ਵੀ ਕੋਈ ਪੁਰਾਣੀ ਕਾਰ ਖਰੀਦਦੇ ਹੋ ਤਾਂ ਤੁਹਾਨੂੰ ਮਾਈਲੇਜ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਕਿਰ ਤੁਸੀ ਮਾਈਲੇਜ ਬਾਰੇ ਨਹੀਂ ਜੲਣਦੇ ਤਾਂ ਤੁਹਾਡੀ ਜੇਬ ‘ਤੇ ਭਾਰੀ ਪੈ ਸਕਦੀ ਹੈ। ਇਸ ਲਈ ਤੁਹਾਨੂੰ ਪੁਰਾਣੀ ਕਾਰ ਖਰੀਦਣ ਤੋਂ ਪਹਿਲਾ ਉਸਦਾ ਮਾਈਲੇਜ ਚੈੱਕ ਕਰਨਾ ਚਾਹੀਦਾ ਹੈ।


ਜੇਕਰ ਤੁਸੀਂ ਵੀ ਕਾਰ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਜਾਣੋ ਇਨ੍ਹਾਂ ਚੀਜ਼ ਬਾਰੇ :


ਹੁਣ ਤੁਹਾਨੂੰ ਦਸ ਦਿੰਦੇ ਹਾਂ ਕਿ ਜੇਕਰ ਤੁਸੀ ਪੁਰਾਣੀ ਕਾਰ ਦੀ ਮਾਈਲੇਜ ਚੈੱਕ ਕਰਨ ਤੋਂ ਬਆਦ ਜੇਕਰ ਤੁਸੀ ਉਸ ਨੂੰ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਉਸ ਕਾਰ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਗਈ ਹੈ ਉਸ ਬਾਰੇ ਪਤਾ ਲੱਗ ਜਾਏਗਾ। ਉਸ ਕਾਰ ਨੂੰ ਕਿੰਨੀ ਸਪੀਡ ਨਾਲ ਚਲਾਇਆ ਗਿਆ ਹੈ ਅਤੇ ਕਿਸ ਤਰ੍ਹਾਂ ਉਸ ਦਾ ਧਿਆਨ ਰੱਖਿਆ ਗਿਆ ਹੈ। ਉਹਨਾਂ ਸਾਰੀਆ ਚੀਜ਼ਾਂ ਬਾਰੇ ਪਤ ਲੱਗ ਜਾਂਦਾ ਹੈ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਅਸੀ ਤੁਹਾਨੂੰ ਅਹਿਹਾ ਕਿਉਂ ਕਹਿ ਰਹੇ ਹਾਂ।


ਜਾਣਕਾਰੀ ਦੇ ਦਈਦੇ ਕਿ ਜਦੋਂ ਕੋਈ ਵੀ ਕਾਰ ਆਪਣੀ ਮਾਈਲੇਜ ਦੀ ਸਮਰੱਥਾ ਘੱਟ ਦਿੰਦੀ ਹੈ ਤਾਂ ਕੁਦਰਤੀ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਜੋ ਕਾਰ ਤੁਸੀਂ ਖਰੀਦ ਰਹੇ ਹੋ, ੳੇਸ ਕਾਰ ਦਾ ਸਹੀ ਤਰੀਕੇ ਨਾਲ ਧਿਆਨ ਨਹੀਂ ਰੱਖਿਆ ਗਿਆ। ਜਿਸ ਦੀ ਸਾਂਭ- ਸੰਭਾਲ ਸਮੇਂ ਸਿਰ ਨਹੀਂ ਕੀਤੀ ਗਈ ,ਜਿਸ ਕਾਰਨ ਉਸ ਦੀ ਮਾਈਲੇਜ ਘੱਟ ਜਾਂਦੀ ਹੈ।


ਤੁਹਾਨੂੰ ਇਹ ਵੀ ਦਸ ਦਿੰਦੇ ਹਾਂ ਕਿ ਜੇਕਰ ਕਾਰ ਦੀ ਮਾਈਲੇਜ ਮੁਕਾਬਲੇ ਘੱਟ ਹੈ ਤਾਂ ਇਸ ਦਾ ਇਹੀ ਕਾਰਨ ਹੋ ਸਕਦਾ ਹੈ ਕਿ ਕਾਰ ਨੂੰ ਬਹੁਤ ਜ਼ਿਆਦਾ ਚਲਾਇਅ ਗਿਆ ਹੈ, ਅਤੇ ਕਾਫੀ ਖਰਾਬੀਆ ਦਾ ਸਾਹਮਣਾ ਵੀ ਕਰਨਾ ਪਿਆ ਹੈ। ਜਿਸ ਕਾਰਨ ਕਾਰ ਨੂੰ ਵਾਰ-ਵਾਰ ਮੁਰੰਮਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਤੁਹਾਨੂੰ ਪੁਰਾਣੀ ਕਾਰ ਨੂੰ ਖਰੀਦਣ ਤੋਂ ਪਹਿਲਾ ਉਸ ਦਾ ਮਾਈਲੇਜ ਚੈੱਕ ਜ਼ਰੂਰ ਕਰਨਾ ਲੈਣਾ ਚਾਹੀਦਾ ਹੈ।


(ਮਨਪ੍ਰੀਤ ਰਾਓ)

Story You May Like