The Summer News
×
Friday, 10 May 2024

ਜਾਣੋ ਕਿਉਂ ਆਉਂਦੇ ਹਨ ਅਜਿਹੇ ਸੁਪਨੇ, ਜਿਨ੍ਹਾਂ ਦੀ ਵਜ੍ਹਾ ਨਾਲ ਸਾਡਾ ਹੁੰਦਾ ਹੈ ਨੁਕਸਾਨ..!!

ਚੰਗੀਗੜ੍ਹ : ਦੱਸ ਦੇਈਏ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਰਾਤ ਨੂੰ ਸੁਪਨਾ ਆਉਣਾ ਆਮ ਗੱਲ ਹੈ। ਅਕਸਰ ਅਸੀਂ ਜੋ ਚੀਜ਼ਾ ਦਿਨ ਵਿੱਚ ਕਰਦੇ ਹਾਂ ਉਹੀ ਰਾਤ ਨੂੰ ਸਾਡੇ ਦਿਮਾਗ ‘ਚ ਘੁੰਮਦੀਆਂ ਰਹਿੰਦੀਆ ਹਨ। ਕੋਈ ਵੀ ਵਿਅਕਤੀ ਅਜਿਹਾ ਨਹੀਂ ਹੁੰਦਾ, ਜਿਸ ਨੂੰ ਕੋਈ ਸੁਪਨਾ ਨਾ ਆਉਂਦਾ ਹੋਵੇ।ਇਸ ਦੇ ਨਾਲ ਹੀ ਦਸ ਦਈਏ ਕਿ ਹਰ ਕਿਸੇ ਨੂੰ ਇੱਕੋ ਜਿਹਾ ਸੁਪਨਾ ਨਹੀਂ ਆਉਂਦਾ। ਸੁਪਨੇ ਆਉਣ ਦੇ ਵੀ ਸਾਰਿਆਂ ਦੇ ਵੱਖੋ-ਵੱਖਰੇ ਹੁੰਦੇ ਹਨ। ਪ੍ਰੰਤੂ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਤਾਂ ਵੀ ਉਸ ਤਰ੍ਹਾਂ ਦੇ ਸੁਪਨੇ ਸਾਨੂੰ ਆਉਂਦੇ ਹਨ। ਸੁਪਨੇ ਚੰਗੇ-ਮਾੜੇ ਦੋਹੇ ਤਰ੍ਹਾਂ ਦੇ ਹੁੰਦੇ ਹਨ।


ਸੁਪਨਾ ਸ਼ਾਸਤਰ ਅਨੁਸਾਰ , ਸਾਨੂੰ ਸੁਪਨੇ ਭਵਿੱਖ ਦੇ ਸੰਕੇਤ ਦਿੰਦੇ ਹਨ। ਕੁਝ ਸ਼ੁੱਭ ਸੰਕੇਤ ਦੇ ਦਿੰਦੇ ਹਨ ਅਤੇ ਕੁਝ ਅਸ਼ੁੱਭ। ਅਖਿਰ ਇਸ ਸੁਪਨਿਆ ਦਾ ਮਤਲਬ ਕੀ ਹੁੰਦਾ ਹੈ ਇਸ ਦੇ ਬਾਰੇ ਵੀ ਜਾਣਕਾਰੀ ਦੇ ਦਿੰਦੇ ਹਾਂ।ਅਸੀ ਸਾਰਾ ਦਿਨ ਆਮਣੇ ਕੰਮ ਕਰਨ ਵਿੱਚ ਸਮਾਂ ਬਤੀਤ ਕਰ ਦਿੰਦੇ ਹਾਂ, ਜਿਵੇ-ਜਿਵੇ ਅਸੀ ਕਰਦੇ ਹਾਂ ਉਸੇ ਤਰ੍ਹਾਂ ਉਹ ਸਾਨੂੰ ਰਾਤ ਨੂੰ ਦਿਖਦੇ ਹਨ ਕਿਉਂਕਿ ਕਈ ਵਾਰ ਸਾਡੇ ਦਿਮਾਗ ਨੂੰ ਪੂਰਾ ਆਰਾਮ ਨਹੀਂ ਮਿਲਦਾ ਜਿਸ ਕਾਰਨ ਜੋ ਚੀਜ਼ਾਂ ਸਾਡੇ ਦਿਮਾਗ ‘ਚ ਹੁੰਦੀਆਂ ਹਨ ਉਹੀ ਰਾਤ ਨੂੰ ਦਿਖਦੇ ਹਨ। ਸੁਪਨਾ ਸ਼ਾਸਤਰ ਦੇ ਅਨੁਸਾਰ, ਇਹ ਸੁਪਨੇ ਸਾਨੂੰ ਸਾਡੇ ਭਵਿੱਖ ਦਾ ਸੰਕੇਤ ਦਿੰਦੇ ਹਨ। ਕੁਝ ਸੁਪਨੇ ਚੰਗੇ ਸੰਕੇਤ ਦਿੰਦੇ ਹਨ ਅਤੇ ਕੁਝ ਅਸ਼ੁੱਭ। ਇਸਦਾ ਕੀ ਮਤਲਬ ਹੈ ਜੇਕਰ ਤੁਸੀਂ ਇੱਕ ਔਰਤ ਹੋ ਤੇ ਤੁਸੀਂ ਆਪਣੇ ਸੁਪਨੇ ਵਿੱਚ ਇੱਕ ਬੱਚੇ ਨੂੰ ਜਨਮ ਦਿੰਦੇ ਹੋਏ ਦੇਖੀਆ ਹੈ ਤਾਂ ਇਸਦਾ ਅਰਥ ਕੀ ਹੈ।


(ਮਨਪ੍ਰੀਤ ਰਾਓ)

Story You May Like