The Summer News
×
Monday, 20 May 2024

ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਅੱਜ ਐਨ.ਐਸ.ਐਸ ਯੂਨਿਟ ਨੇ ਵਰਕ ਕੈਂਪ ਲਗਾਇਆ

ਬਟਾਲਾ 16 ਫਰਵਰੀ| ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਅੱਜ ਐਨ.ਐਸ.ਐਸ ਯੂਨਿਟ ਵੱਲੋਂ ਵਰਕ ਕੈਂਪ ਲਗਾਇਆ ਗਿਆ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਪ੍ਰਿੰਸੀਪਲ ਆਰ.ਕੇ ਚੋਪੜਾ ਦੀ ਅਗਵਾਈ ਅਤੇ ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਅਤੇ ਸਹਾਇਕ ਪ੍ਰੋਗਰਾਮ ਅਫਸਰ ਸਚਿਨ ਅਠਵਾਲ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਵਿੱਚ ਕਾਲਜ ਦੀ ਸ਼ਹੀਦ ਭਗਤ ਸਿੰਘ ਕਲੱਬ, ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ, ਸ਼ਹੀਦ ਊਧਮ ਸਿੰਘ ਕਲੱਬ ਦੀ ਸਾਂਝੀ ਸ਼ਮੂਲੀਅਤ ਸਦਕਾ 200 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।


ਕੈਂਪ ਦੀ ਸ਼ੁਰੂਆਤ ਮੌਕੇ ਪ੍ਰਿੰਸੀਪਲ ਆਰ.ਕੇ ਚੋਪੜਾ, ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ੳਤਸਾਹਿਤ ਕਰਦਿਆਂ ਕਿਹਾ ਕਿ ਕੈਂਪ ਲਗਾਉਣ ਦਾ ਮੰਤਵ ਕੇਵਲ ਤੇ ਕੇਵਲ ਸਫ਼ਾਈ ਕਰਨਾ ਹੀ ਨਹੀਂ ਬਲਕਿ ਵਿਦਿਆਰਥੀਆਂ ਵਿੱਚ ਅਨੁਸਾਸ਼ਨ ਵਿੱਚ ਰਹਿ ਕੇ ਹੱਥੀਂ ਕੰਮ ਕਰਨ ਦੀ ਪਿਰਤ ਪਾੳਣਾ ਹੈ। ਇਸ ਮੌਕੇ ਇੰਚਾਰਜ ਬਿਜਲੀ ਵਿਭਾਗ ਵਿਜੈ ਮਨਿਹਾਸ, ਇੰਚਾਰਜ ਸਿਵਲ ਵਿਭਾਗ ਮੈਡਮ ਸੁਨਿਮਰਜੀਤ ਕੌਰ, ਇੰਚਾਰਜ ਅਪਲਾਈਡ ਸਾਇੰਸ ਵਿਭਾਗ ਹਰਜਿੰਦਰਪਾਲ ਸਿੰਘ, ਇੰਚਾਰਜ ਵਰਕਸ਼ਾਪ ਡਿਪਾਟਮੈਂਟ ਮੁਖਤਾਰ ਸਿੰਘ, ਕੈਮੀਕਲ ਵਿਭਾਗ ਤੋਂ ਰੰਜੂ ਸਲਹੋਤਰਾ, ਮਕੈਨੀਕਲ ਵਿਭਾਗ ਤੋਂ ਹੁਨਰਬੀਰ ਸਿੰਘ, ਈ.ਸੀ.ਈ ਵਿਭਾਗ ਤੋਂ ਰਜਿੰਦਰ ਕੁਮਾਰ ਵੱਲੋਂ ਵੀ ਕੈਂਪਰ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਕੈਂਪ ਦੀ ਸਮਾਪਤੀ ਮੌਕੇ ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਅਤੇ ਸਚਿਨ ਅਠਵਾਲ ਨੇ ਕੈਂਪ ਦੀ ਸਫ਼ਲਤਾ ਅਤੇ ਕੈਂਪਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਇਆਂ ਉਪਰੋਤਕ ਸਖਸ਼ੀਅਤਾਂ ਦਾ ਧੰਨਵਾਦ ਕੀਤਾ।

Story You May Like