The Summer News
×
Saturday, 18 May 2024

ਪੰਜਾਬ ਦੇ ਇਸ ਮਸ਼ਹੂਰ ਗੈਂ. ਗਸਟਰ ਦਾ ਹੋਇਆ ਐਨਕਾਊਂ/ ਟਰ, ਅੰਨ੍ਹੇਵਾਹ ਚੱਲੀਆਂ ਗੋਲੀ/ਆਂ

ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੇਰ ਰਾਤ ਇੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਜਾਣਕਾਰੀ ਅਨੁਸਾਰ ਗੈਂਗਸਟਰ ਸੁਭਾਸ਼ ਉਰਫ ਬਾਸ਼ੀ ਅਤੇ ਉਸ ਦਾ ਸਾਥੀ ਸਵਿਫਟ ਕਾਰ 'ਚ ਆ ਰਹੇ ਸਨ ਅਤੇ ਅੱਗੇ ਪੁਲਸ ਨੇ ਪਿੰਡ ਸੋਢੀਵਾਲਾ ਥਾਣਾ ਲੱਖੋ ਕੇ ਕੋਲ ਨਾਕਾ ਲਗਾਇਆ ਹੋਇਆ ਸੀ।ਪੁਲਸ ਪਾਰਟੀ ਨੂੰ ਦੇਖਦੇ ਹੀ ਦੋਵਾਂ ਨੇ ਪੁਲਸ ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਜਵਾਬ ਚ ਪੁਲਸ ਨੇ ਵੀ ਗੋਲੀ ਚਲਾ ਦਿੱਤੀ। ਜਦੋਂ ਗੈਂਗਸਟਰ ਸੁਭਾਸ਼ ਅਤੇ ਉਸਦੇ ਸਾਥੀ ਨੌਕਰ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਗੋਲੀ ਲੱਗਣ ਕਾਰਨ ਸੁਭਾਸ਼ ਉਰਫ਼ ਬਾਸ਼ੀ ਜ਼ਖ਼ਮੀ ਹੋ ਗਿਆ ਅਤੇ ਜਦੋਂ ਉਸ ਦੇ ਸਾਥੀ ਨੌਕਰ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪਿੱਛੇ ਤੋਂ ਫੜ ਲਿਆ।


ਇਸ ਤੋਂ ਬਾਅਦ ਸੀਆਈਏ ਸਟਾਫ਼ ਦੀ ਪੁਲੀਸ ਨੇ ਜ਼ਖ਼ਮੀ ਗੈਂਗਸਟਰ ਸੁਭਾਸ਼ ਉਰਫ਼ ਬਾਸ਼ੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਐੱਸ.ਪੀ. ਰਣਧੀਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਚ ਇਕ ਬਦਮਾਸ਼ ਜ਼ਖਮੀ ਹੋ ਗਿਆ ਅਤੇ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਜ਼ਖਮੀ ਗੈਂਗਸਟਰ ਸੁਭਾਸ਼ ਉਰਫ ਬਾਸ਼ੀ ਖਿਲਾਫ ਕਤਲ ਦੇ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਦੂਜੇ ਗ੍ਰਿਫ਼ਤਾਰ ਮੁਲਜ਼ਮ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ।

Story You May Like