The Summer News
×
Monday, 20 May 2024

ਸ਼ਰਧਾਲੂਆਂ ਦਾ ਅਟੁੱਟ ਆਸਥਾ ਦਾ ਕੇਂਦਰ ਵੈਸ਼ਨੋ ਮਾਤਾ ਮੰਦਿਰ

(ਤਮੰਨਾ ਬੇਦੀ)


ਲੁਧਿਆਣਾ  : ਲੁਧਿਆਣਾ ਦੇ ਚੰਡੀਗੜ੍ਹ ਰੋਡ ਮਹਾਜਨ ਵਿਹਾਰ ਵਿਖੇ ਸਥਿਤ ਵੈਸ਼ਨੋ ਮਾਤਾ ਮੰਦਿਰ ਜਿਸ ਦੀ ਮਾਂ ਨੇ ਤਾਂ ਦੂਰ ਦੂਰ ਤਕ ਫੈਲੀ ਹੋਈ ਹੈ । 1995 ‘ਚ ਸਥਾਪਿਤ ਇਹ ਮੰਦਿਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ । ਇਸ ਧਾਰਮਿਕ ਅਸਥਾਨ ਤੇ ਸ਼ਰਧਾਲੂਆਂ ਦੀ ਅਟੁੱਟ ਆਸਥਾ ਹੈ ਅਤੇ ਇਹ ਮੰਦਿਰ ਸ਼ਰਧਾਲੂਆਂ ਦੇ ਲਈ ਵਿਸ਼ਵਾਸ ਅਤੇ ਸ਼ਰਧਾ ਦਾ ਕੇਂਦਰ ਹੈ। ਮਾਤਾ ਦੇ ਇਸ ਮੰਦਿਰ ਵਿੱਚ ਹਰ ਮੰਗਲਵਾਰ ਨੂੰ ਖਾਸ ਤੌਰ ਤੇ ਕੀਰਤਨ ਆਯੋਜਿਤ ਕੀਤਾ ਜਾਂਦਾ ਹੈ । ਮਾਂ ਭਗਵਤੀ ਦੇ ਕੀਰਤਨ ਤੋਂ ਇਲਾਵਾ ਮਾਂ ਦੀ ਆਰਤੀ ਅਤੇ ਗੁਣਗਾਨ ਵੀ ਕੀਤਾ ਜਾਂਦਾ ਹੈ ਅਤੇ ਸ਼ਰਧਾਲੂ ਦੂਰੋਂ ਦੂਰੋਂ ਇੱਥੇ ਨਤਮਸਤਕ ਹੋਣ ਪਹੁੰਚੇ ਨੇ ਅਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ।ਲੋਕਾਂ ਦੇ ਵਿਚ ਅਜਿਹਾ ਵਿਸ਼ਵਾਸ ਹੈ ਕਿ ਜੋ ਵੀ ਸੱਚੇ ਦਿਲ ਦੇ ਨਾਲ ਮਾਂ ਤੇ ਮੰਦਰ ਚ ਹਾਜ਼ਰੀ ਲਗਾਉਂਦਿਆਂ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ।


Story You May Like