The Summer News
×
Tuesday, 21 May 2024

ਪਿੰਡ ਟਾਂਡੀ ਦੇ ਵਿਆਕਤੀ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ

ਕਪੂਰਥਲਾ : ਬਲਾਕ ਨਡਾਲਾ ਦੇ ਪਿੰਡ ਟਾਂਡੀ ਦਾਖਲੀ (ਕਪੂਰਥਲਾ) ਦੇ ਇੱਕ 53 ਸਾਲਾ ਵਿਆਕਤੀ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੋਰਾਨ ਮੌਤ ਹੋ ਗਈ । ਇਸ ਸਬੰਧੀ ਹਾਦਸੇ ਚ ਮਾਰੇ ਗਏ ਵਿਆਕਤੀ ਦੇ ਮਾਮਾ ਮੰਗਤ ਸਿੰਘ ਨੇ ਦੱਸਿਆ ਕਿ ਸਾਡਾ ਭਾਣਜਾ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਫੋਜ਼ ਵਿੱਚ 18 ਸਾਲ ਨੌਕਰੀ ਕਰਨ ਤੋ ਬਾਅਦ ਸੁਨਿਹਰੀ ਭਵਿੱਖ ਦੀ ਤਲਾਸ਼ ਵਿੱਚ 2011 ਵਿੱਚ ਅਮਰੀਕਾ ਗਿਆ ਸੀ ਅਤੇ ਕੈਲੀਫੋਰਨੀਆ ਦੇ ਫਰਜਿਨੋ ਸ਼ਹਿਰ ਵਿੱਚ ਰਹਿ ਰਿਹਾ ਸੀ।


ਜਿੱਥੇ ਉਹ ਟਰੱਕ ਵਲਾਉਦਾ ਸੀ ,ਅਤੇ ਉਸਦਾ ਇੱਕ ਲੜਕਾ ਤੇ ਲੜਕੀ ਪਿਛਲੇ 4 ਸਾਲ ਤੋ ਕਨੇਡਾ ਵਿੱਚ ਪੜਾਈ ਤੌਰ ਤੇ ਰਹਿ ਰਹੇ ਹਨ । ਬੀਤੀ ਦੇਰ ਰਾਤ ਕਨੇਡਾ ਤੋ ਉਸਦੇ ਲੜਕੇ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਡੈਡੀ ਨਾਲ ਅਮਰੀਕਾ ਵਿੱਚ ਇੱਹ ਹਾਦਸਾ ਵਾਪਰਿਆ ਹੈ ਉਹਨਾ ਦੱਸਿਆ ਕਿ ਸੁਖਵਿੰਦਰ ਸਿੰਘਬ ਅਮਰੀਕਾ ਦੇ ਉਕਤ ਸ਼ਹਿਰ ਦੇ ਹੋਟਲ ਤੋ ਖਾਣਾ ਲੈ ਕੇ ਆਪਣੀ ਗੱਡੀ ਵਿੱਚ ਜਾਣ ਲਈ ਸੜਕ ਕਰਾਸ ਕਰ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਕਾਰ ਨੇ ਫੇਟ ਮਾਰ ਦਿੱਤੀ ਤੇ ਉਹ ਸੜਕ ਤੇ ਡਿੱਗ ਪਿਆ ਇਸ ਦੋਰਾਨ ਇੱਕ ਹੋਰ ਕਾਰ ਉਸਦੇ ਉਪਰੋ ਲੰਘ ਗਈ।ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਆਕਤੀ ਦੀ ਪਤਨੀ ਸੁਰਿੰਦਰ ਕੌਰ ਨੇ ਉਸਦੇ ਪਤੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਸਰਕਾਰ ਤੋ ਮਦਦ ਦੀ ਅਪੀਲ ਕੀਤੀ ਹੈ ।

Story You May Like