The Summer News
×
Monday, 13 May 2024

ਪੰਜਾਬ ਸਰਕਾਰ ਜਾਨ ਗੁਵਾ ਚੁੱਕੀ ਮਜ਼ਦੂਰ ਔਰਤ ਤੇ ਜਖਮੀਆ ਨੂੰ ਤਰੁੰਤ ਦੇ ਮੁਆਵਜਾ

ਚੰਡੀਗੜ੍ਹ : ਬੀਤੇ ਕੱਲ੍ਹ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਵਿਚ ਮਜ਼ਦੂਰਾਂ ਤੇ ਛੱਤ ਡਿੱਗਣ ਕਾਰਨ ਜ਼ਖ਼ਮੀ ਹੋਏ ਮਜ਼ਦੂਰਾਂ ਦਾ ਸਿਵਲ ਹਸਪਤਾਲ ਦੇ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਕੁਲਦੀਪ ਸਿੰਘ ਸਰਦੂਲਗਡ਼੍ਹ ਨੇ ਹਾਲ ਜਾਣਿਆ ਅਤੇ ਇਨ੍ਹਾਂ ਮਜ਼ਦੂਰਾਂ ਦੀ ਬੇਗਮਪੁਰਾ ਏਡ ਵੱਲੋਂ ਆਰਥਿਕ ਮੱਦਦ ਵੀ ਕੀਤੀ ਗਈ ਉੱਥੇ ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਤੁਰੰਤ ਜ਼ਖ਼ਮੀ ਮਜ਼ਦੂਰਾਂ ਨੂੰ ਅਤੇ ਆਪਣੀ ਜਾਨ ਗਵਾ ਚੁੱਕੀ ਮਜ਼ਦੂਰ ਔਰਤ ਦੇ ਪਰਿਵਾਰ ਨੂੰ ਤੁਰੰਤ ਮੁਆਵਜ਼ਾ ਜਾਰੀ ਕਰੇ।


ਝੋਨਾ ਲਗਾ ਰਹੇ ਮਜ਼ਦੂਰਾਂ ਤੇ ਬੀਤੇ ਕੱਲ੍ਹ ਬਾਰਸ਼ ਆਫਤ ਬਣ ਕੇ ਆਈ ਜਿਸ ਦੌਰਾਨ ਪਿੰਡ ਨੰਗਲ ਕਲਾਂ ਵਿੱਚ ਮਜ਼ਦੂਰਾਂ ਨੇ ਬਾਰਿਸ਼ ਤੋਂ ਬਚਣ ਦੇ ਲਈ ਇੱਕ ਛੱਤ ਦਾ ਸਹਾਰਾ ਲਿਆ ਪਰ ਬਾਰਿਸ਼ ਦੇ ਕਾਰਨ ਇਹ ਛੱਤ ਡਿੱਗ ਪਈ ਜਿਸ ਦੇ ਵਿਚ 10 ਤੋਂ 15 ਮਰੀਜ਼ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਤਿੰਨ ਔਰਤਾਂ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈl


ਅੱਜ ਸਿਵਲ ਹਸਪਤਾਲ ਵਿਖੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਕੁਲਦੀਪ ਸਿੰਘ ਸਰਦੂਲਗਡ਼੍ਹ ਨੇ ਬੇਗਮਪੁਰਾ ਏਡ ਵੱਲੋਂ ਭੇਜੀ ਗਈ ਸਹਾਇਤਾ ਰਾਸ਼ੀ ਇਨ੍ਹਾਂ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਵਿਖੇ ਦਿੱਤੀ ਗਈ ਉੱਥੇ ਉਨ੍ਹਾਂ ਇਹ ਵੀ ਕਿਹਾ ਕਿ ਜ਼ਖ਼ਮੀ ਅਤੇ ਆਪਣੀ ਜਾਨ ਗਵਾ ਚੁੱਕੀ ਔਰਤ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਤਰੁੰਤ ਮੁਆਵਜਾ ਜਾਰੀ ਕਰੇ ਜੇਕਰ ਸਰਕਾਰ ਨੇ ਜਲਦ ਹੀ ਮੁਆਵਜੇ ਦਾ ਐਲਾਨ ਨਾ ਕੀਤਾ ਤਾਂ ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵਾਗੇ।


Story You May Like